jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 31 August 2013

ਲੀਹੋਂ ਲੱਥਾ ‘ਪੰਜਾਬੀ ਸਿਨੇਮਾ’ਦੋਹਰੇ ਅਰਥਾਂ ਦੀ ਕਾਮੇਡੀ ਵਾਲੇ ਭੰਡ ਟਾਈਪ ਕਲਾਕਾਰ,

www.sabblok.blogspot.com
ਸਿਨੇਮਾ ਕਿਸੇ ਵੀ ਸਮਾਜ, ਉਥੋਂ ਦੀ ਸੱਭਿਅਤਾ, ਰਹਿਣ-ਸਹਿਣ, ਖਾਣ-ਪੀਣ ਤੇ ਸੁਭਾਅ ਦਾ ਇਕ ਦਰਪਣ ਹੁੰਦਾ ਹੈ, ਜਿਸ ਵਿਚੋਂ ਉਸ ਸਮਾਜ ਦੀ ਸਹੀ ਤਸਵੀਰ ਪੂਰੀ ਦੁਨੀਆਂ ਸਾਹਮਣੇ ਨਸ਼ਰ ਹੋਣੀ ਹੁੰਦੀ ਹੈ। ਕਲਾ ਨਾਲ ਸਬੰਧਤ ਕੋਈ ਵੀ ਰੰਗ ਜਿਵੇਂ ਅਦਾਕਾਰੀ, ਗਾਇਕੀ, ਲੇਖਣੀ ਜਾਂ ਫਿਰ ਕੋਈ ਹੋਰ ਰੰਗ ਇਨ੍ਹਾਂ ਦਾ ਮਕਸਦ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ ਸਗੋਂ  ਸਮਾਜ, ਭਾਈਚਾਰੇ ਜਾਂ ਕੌਮ ਪ੍ਰਤੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਦੇ ਸੱਭਿਆਚਾਰ ਦੀ ਸਹੀ ਤਸਵੀਰ ਪੇਸ਼ ਕਰਨ।
ਪ੍ਰਸਿੱਧ ਪੰਜਾਬੀ ਫ਼ਿਲਮਸਾਜ਼ ਤੇ ਅਦਾਕਾਰ ਵਰਿੰਦਰ ਦੇ ਤੁਰ ਜਾਣ ਤੋਂ ਬਾਅਦ ਜਿੱਥੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਰਕੇ ਜਾਣੇ ਜਾਂਦੇ ਗੁਰਦਾਸ ਮਾਨ ਨੇ ਪੰਜਾਬੀ ਸਿਨੇਮੇ ਨੂੰ ਨਿੱਗਰ ਠੋਸ ਤੇ ਅਗਾਂਹਵਧੂ ਕਹਾਣੀਆਂ ਵਾਲੀਆਂ ਪੰਜਾਬੀ ਫ਼ਿਲਮਾਂ ਦਿੱਤੀਆਂ, ਉਥੇ ਬਾਈ ਹਰਭਜਨ ਮਾਨ ਤੇ ਮਨਮੋਹਨ ਸਿੰਘ ਦੀ ਜੋੜੀ ਨੇ ਪਰਿਵਾਰਕ ਤੇ ਪੰਜਾਬੀਆਂ ਦੀ ਜ਼ਿੰਦਗੀ ਦੇ ਬੇਹੱਦ ਨੇੜਲੇ ਦਾਇਰੇ ਦੇ ਖੱਟੇ-ਮਿੱਠੇ ਤਜਰਬਿਆਂ ਦੀ ਅਜਿਹੀ ਚਰਖ਼ੀ ਗੇੜੀ ਕਿ ‘ਜੀ ਆਇਆਂ ਨੂੰ’ ਤੋਂ ਸ਼ੁਰੂ ਹੋਈ ਇਹ ਕੜੀ ਹਿੱਟ ਫ਼ਿਲਮਾਂ ਦੇ ਕੇ ਪੰਜਾਬੀ ਸਿਨੇਮੇ ਨੂੰ ਕੌਮਾਂਤਰੀ ਪੱਧਰ ’ਤੇ ਲੈ ਗਈ।
ਗੁਰਦਾਸ ਮਾਨ, ਹਰਭਜਨ ਮਾਨ ਦੀਆਂ ਫ਼ਿਲਮਾਂ ’ਚੋਂ ਨੌਜਵਾਨ ਪੀੜ੍ਹੀ ਨੂੰ ਜਿੱਥੇ ਕੁਝ ਸਿੱਖਣ ਲਈ ਮਿਲਿਆ, ਉਥੇ ਵੱਡਿਆਂ ਨੇ ਵੀ ਵੱਡਾ ਹੋਣ ਦਾ ਭਰਮ ਛੱਡ ਆਪਣੀ ਪੀੜ੍ਹੀ ਹੇਠ ਸੋਟਾ ਫੇਰਿਆ। ਗਾਇਕ ਤੇ ਅਦਾਕਾਰ ਬੱਬੂ ਮਾਨ ਦੀਆਂ ਫ਼ਿਲਮਾਂ ’ਤੇ ਭਾਵੇਂ ਤਕਨੀਕ ਪੱਖੋਂ ਕੁਝ ਘਾਟਾਂ ਰਹਿ ਜਾਣ ਦੇ ਦੋਸ਼ ਲੱਗੇ, ਪਰ ਉਹਦੀਆਂ ਫ਼ਿਲਮਾਂ ਵਰਗਾ ਸੁਨੇਹਾ ਹਰ ਕੋਈ ਨਹੀਂ ਦੇ ਸਕਦਾ। ਫ਼ਿਲਮ ‘ਏਕਮ’ ਇਹਦੀ ਮੂੰਹ ਬੋਲਦੀ ਮਿਸਾਲ ਹੈ ਕਿ ਕਿਵੇਂ ਪੰਜਾਬ ’ਚ ਫੈਲੀ ਸਿਆਸੀ ਗੰਦਗੀ ਨੂੰ ਸਾਫ਼ ਕੀਤਾ ਜਾਵੇ। ਪਰ ਜੇਕਰ ਅੱਜ ਦੇ ਮੌਜੂਦਾ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਬਹੁਗਿਣਤੀ ਵਿੱਚ ਬਣ ਰਹੀਆਂ ਪੰਜਾਬੀ ਫ਼ਿਲਮਾਂ ਪੈਸਾ ਕਮਾਉਣ ਦੀ ਦੌੜ ਵਿਚ ਆਪਣੇ ਆਸੇ ਤੋਂ ਪੂਰੀ ਤਰ੍ਹਾਂ ਥਿੜਕ ਗਈਆਂ ਹਨ। ‘ਜੱਟ ਐਂਡ ਜੂਲੀਅਟ’ ਦੀ ਸਿਰੇ ਦੀ ਪ੍ਰਸਿੱਧੀ ਤੋਂ ਬਾਅਦ ਬੇਸ਼ਕ ਚੰਗੇ ਵਿਸ਼ੇ ਵਾਲੀਆਂ ਪੰਜਾਬੀ ਫ਼ਿਲਮਾਂ ਵੀ ਬਣੀਆਂ, ਪਰ ਪੈਸੇ ਦੀ ਘਾਟ ਤੇ ਮੀਡੀਆ ਦੀ ਪੱਖਪਾਤੀ ਸੋਚ ਕਾਰਨ ਉਹ ਫ਼ਿਲਮਾਂ ਅੱਗੇ ਨਹੀਂ ਆ ਸਕੀਆਂ। ‘ਜੱਟ ਐਂਡ ਜੂਲੀਅਟ’ ਸਾਫ ਸੁਥਰੀ ਤੇ ਵਧੀਆ ਫ਼ਿਲਮ ਸੀ, ਪਰ ਉਸ ਤੋਂ ਬਾਅਦ ਕੀ ਹੋਇਆ ਉਹੀ ਪੰਜ-ਸੱਤ ਦੋਹਰੇ ਅਰਥਾਂ ਦੀ ਕਾਮੇਡੀ ਵਾਲੇ ਭੰਡ ਟਾਈਪ ਕਲਾਕਾਰ, ਉਹੀ ਕਾਸਟ, ਉਹੀ ਮਿਲਦੀ ਜੁਲਦੀ ਕਹਾਣੀ ਨਾ ਕੋਈ ਵਿਸ਼ਾ ਨਾ ਸੁਨੇਹਾ। ਬਹਾਨਾ ਵਧੀਆ ਅੱਗੇ ‘ਫੁਲ ਕਾਮੇਡੀ ਆ ਜੀ।’ ਅੱਜ ਦੀਆਂ ਫ਼ਿਲਮਾਂ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕੀਤਾ ਜਾ ਰਿਹਾ। ਕਿਵੇਂ ਇਕ ਪਰਿਵਾਰ ਦਾ ਮੁਖੀਆ ਗੁਆਂਢੀਆਂ ਨਾਲ ਟਿੱਚਰਾਂ ਤੇ ਅਨੈਤਿਕ ਕਾਰਵਾਈਆਂ ਕਰਦਾ, ਉਹ ਵੀ ਆਪਣੇ ਨੂੰਹ ਤੇ ਪੁੱਤਾਂ ਦੇ ਸਾਹਮਣੇ। ਕਿਹੜੇ ਸਮਾਜ ਦੀ ਗੱਲ ਕਰਨਾ ਚਾਹੁੰਦੀਆਂ ਨੇ ਇਹ ਫ਼ਿਲਮਾਂ। ਪਤਾ ਨਹੀਂ ਕੀ ਹੋ ਰਿਹੈ ਅੱਜ ਪੰਜਾਬੀ ਸਿਨੇਮੇ ਵਿੱਚ। ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰਨ ਦੀ ਇਹ ਕੋਈ ਵੀ ਚਾਲ ਖਾਲੀ ਨਹੀਂ ਜਾਣ ਦੇਣਾ ਚਾਹੁੰਦੇ। ਸ਼ਾਇਦ ਇਸੇ ਕਰਕੇ ਇਹ ਇਨ੍ਹਾਂ ਬੇਸਿਰ-ਪੈਰ ਦੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਕਾਲਜਾਂ ਯੂਨੀਵਰਸਿਟੀਆਂ ਵਿੱਚ ਭੱਜੇ ਫਿਰਦੇ ਹਨ।
ਤੜਕ ਭੜਕ ਵਾਲੀਆਂ ਬੇਤੁਕੀਆਂ ਫ਼ਿਲਮਾਂ ਦੀ ਚਕਾਚੌਂਧ ਵਿੱਚ ਅੱਜ ਪੰਜਾਬੀ ਸਿਨੇਮਾ ਨੂੰ ਸਮਰਪਿਤ ਫ਼ਿਲਮਸਾਜ਼ ਨਿਰਾਸ਼ ਹਨ ਤੇ ਚੁੱਪ ਬੈਠੇ ਹਨ। ਪਰ ਇਨ੍ਹਾਂ ਦੋ ਅਰਥੀ ਅਸ਼ਲੀਲ ਕਾਮੇਡੀ ਫ਼ਿਲਮਾਂ ਦਾ ਦੌਰ ਬਹੁਤ ਜਲਦੀ ਥੰਮ ਜਾਵੇਗਾ ਕਿਉਂਕਿ ਹੁਣ ਪੰਜਾਬ ਦੇ ਦਰਸ਼ਕ ਬਹੁਤ ਸਿਆਣੇ ਹੋ ਚੁੱਕੇ ਹਨ। ਕਾਲਜੀਏਟ ਭੀੜਾਂ ਤਕ ਸੀਮਤ ਇਨ੍ਹਾਂ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਆਪਣਾ ਥੋੜ੍ਹਾ ਫਰਜ਼ ਪਛਾਣਨਾ ਚਾਹੀਦਾ ਹੈ। ਰੱਬ ਨੇ ਇਨ੍ਹਾਂ ਨੂੰ ਕਲਾ ਵਰਗੀ ਅਮੁੱਲੀ ਦਾਤ ਦਿੱਤੀ ਹੈ ਜਿਸ ਦੀ ਦੁਰਵਰਤੋਂ ਕਰਕੇ ਪਜਗਰੂਪ ਸਿੰਘ ਮਾਨ
ਸੰਪਰਕ:98550-55355ਵਿੱਤਰ ਰਿਸ਼ਤਿਆਂ ਨੂੰ ਕਲੰਕਿਤ ਨਾ ਕਰੀਏ।

No comments: