www.sabblok.blogspot.com
ਟਾਂਡਾ ਉੜਮੁੜ, 18 ਅਗਸਤ (ਭਗਵਾਨ ਸਿੰਘ ਸੈਣੀ, ਦੀਪਕ ਬਹਿਲ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮੂਨਕ ਕਲਾਂ ਵਿਖੇ ਮੌਜੂਦਾ ਸਰਪੰਚ ਦੇ ਪਤੀ ਦਾ ਦਿਨ ਦਿਹਾੜੇ ਕਤਲ ਅਤੇ ਉਸ ਦੇ ਪੁੱਤਰ ਨੂੰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੂਨਕ ਕਲਾਂ
ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਮੂਨਕਾਂ ਦੀ ਸਰਪੰਚ ਮਲਕੀਤ ਕੌਰ ਦੇ ਪਤੀ ਦਵਿੰਦਰ ਪਾਲ ਦਾ ਕੱਤਲ ਕਰ ਦਿੱਤਾ ਅਤੇ ਉਸ ਦੇ ਪੁੱਤਰ ਰਮਨ ਨੂੰ ਜ਼ਖ਼ਮੀ ਕਰ ਦਿੱਤਾ | ਰਮਨ ਅਨੁਸਾਰ ਉਹ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਦੇ ਘਰ ਬੈਠਾ ਸੀ ਤਾਂ ਜੌਨੀ ਪੁੱਤਰ ਬਿਸ਼ਨ ਵਾਸੀ ਬੋਲੇਵਾਲ ਗਲੀ 'ਚੋਂ ਲੰਘਿਆ ਅਤੇ ਉਸ ਨਾਲ ਗਾਲੀ ਗਲੋਚ ਕੀਤੀ | ਜਦੋਂ ਉਸ ਦੀ ਸ਼ਿਕਾਇਤ ਬੋਲੇਵਾਲ ਦੇ ਸਰਪੰਚ ਨੂੰ ਕਰਨ ਲਈ ਉਹ ਤੇ ਉਸ ਦਾ ਪਿਤਾ ਦਵਿੰਦਰਪਾਲ ਅਤੇ ਭਰਾ ਸੰਤੋਖ ਸਿੰਘ ਜਾ ਰਹੇ ਸਨ ਤਾਂ ਰਸਤੇ 'ਚ ਬੈਠੇ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੇ ਦਵਿੰਦਰਪਾਲ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ | ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ | ਟਾਂਡਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੌਨੀ ਪੁੱਤਰ ਬਿਸ਼ਨ, ਗੋਪੀ ਪੁੱਤਰ ਬਿਸ਼ਨ ਅਤੇ ਬਿਸ਼ਨ ਨਿਵਾਸੀ ਬੋਲੇਵਾਲ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

No comments:
Post a Comment