www.sabblok.blogspot.com
ਯਮੁਨਾਨਗਰ—ਇਲਾਕੇ ਦੇ ਜਗਾਧਰੀ ਸਥਿਤ ਨਿਊ ਜੈਨ ਕਾਲੋਨੀ 'ਚ ਪੁਲਸ ਨੇ ਬੀਤੀ ਰਾਤ ਇਕ ਮਕਾਨ 'ਚ ਛਾਪਾ ਮਾਰ ਕੇ 6 ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਿਊ ਜੈਨ ਕਾਲੋਨੀ ਦੇ ਇਸ ਮਕਾਨ 'ਚ ਪਿਛਲੇ ਕਈ ਦਿਨਾਂ ਤੋਂ ਲੜਕੀਆਂ ਅਤੇ ਬਾਹਰੀ ਲੋਕਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਸ਼ੱਕ ਸੀ ਕਿ ਮਕਾਨ 'ਚ ਗਲਤ ਕੰਮ ਹੁੰਦਾ ਹੈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਮਕਾਨ ਨੂੰ ਬਿਮਲਾ ਨਾਮੀ ਔਰਤ ਨੇ ਕਿਰਾਏ 'ਤੇ ਲਿਆ ਹੋਇਆ ਹੈ ਅਤੇ ਇੱਥੇ ਉਹ ਦੇਹ ਵਪਾਰ ਦਾ ਧੰਦਾ ਕਰਾਉਂਦੀ ਹੈ ਤਾਂ ਲੋਕਾਂ ਨੇ ਇਸ ਦੀ ਸੂਚਨਾ ਜਗਾਧਰੀ ਪੁਲਸ ਥਾਣੇ 'ਚ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਕਾਨ 'ਚੋਂ 5 ਲੜਕੀਆਂ ਸਮੇਤ ਇਨ੍ਹਾਂ ਦੀ ਮੁਖੀ ਬਿਮਲਾ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਇਹ ਨੌਜਵਾਨ ਕੁਰੂਕਸ਼ੇਤਰ ਜ਼ਿਲੇ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਦੇਹ ਵਪਾਰ ਦਾ ਧੰਦਾ ਕਰਾਉਣ ਵਾਲੀ ਔਰਤ ਬਿਮਲਾ ਖਿਲਾਫ ਪਹਿਲਾਂ ਹੀ ਦਰਜਨਾਂ ਅਜਿਹੇ ਮਾਮਲੇ ਦਰਜ ਹਨ ਅਤੇ ਉਹ ਜੇਲ 'ਚ ਰਹਿਣ ਤੋਂ ਬਾਅਦ ਵੀ ਇਸ ਧੰਦੇ ਨੂੰ ਪੂਰੇ ਜੋਰ-ਸ਼ੋਰ ਨਾਲ ਚਲਾ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਲੜਕੀਆਂ ਨੂੰ ਦੇਹ ਵਪਾਰ 'ਚ ਧੱਕਣ ਵਾਲੇ ਹੋਰ ਲੋਕਾਂ ਦਾ ਪਰਦਾਫਾਸ਼ ਹੋਵੇਗਾ।

No comments:
Post a Comment