jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 27 August 2013

ਕੈਲਗਰੀ ਕੈਬ ਡਰਾਇਵਰਾਂ ਵੱਲੋਂ ਏਅਰਪੋਰਟ ਉੱਪਰ ਹੜਤਾਲ


  •  ਐਸੋਸੀਏਟ ਕੈਬ ਵੱਲੋਂ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਗਿੱਲ ਨੂੰ ਫਾਇਰ ਕਰਨ ਦਾ ਮਾਮਲਾ

    ਕੈਲਗਰੀ (ਹਰਬੰਸ ਬੁੱਟਰ)
     ਕੈਲਗਰੀ ਏਅਰਪੋਰਟ ਉੱਪਰ ਐਸੋਸੀਏਟ ਕੈਬ ਕੰਪਨੀ ਦੇ ਕਬਜੇ ਨੂੰ ਲੈਕੇ ਕਾਫੀ ਸਮੇਂ ਤੋਂ  ਕੈਬ ਡਰਾਇਵਰਾਂ ਵਿੱਚ ਕੰਪਨੀ ਮਾਲਕਾਂ ਦੀ ਤਾਨਾਸਾਹੀ ਅਤੇ ਏਅਰਪੋਰਟ ਉੱਤੇ ਪਾਣੀ ਅਤੇ ਵਾਸਰੂਮ ਦੀਆਂ ਸਹੂਲਤਾਂ ਨਾ ਮਿਲਣ ਦਾ ਮੁੱਦਾ ਉਸ ਵੇਲੇ ਗਰਮਾ ਗਿਆ ਜਦੋਂ ਅੱਜ ਸਵੇਰੇ ਕੈਬ ਯੁਨੀਅਨ ਦੇ ਪ੍ਰਧਾਨ ਰੁਪਿੰਦਰ ਗਿੱਲ ਨੂੰ ਕੰਮ ਤੋਂ ਹਟਾ ਦਿੱਤਾ ਗਿਆ । ਜਿਉਂ ਹੀ ਰੁਪਿੰਦਰ ਗਿੱਲ ਦੀ 505 ਨੰਬਰ ਟੈਕਸੀ  ਪਲੇਟ ਕੰਪਨੀ ਨੇ ਉਸ ਦੀ ਗੱਡੀ ਤੋਂ ਉਤਾਰ ਲਈ ਤਾਂ ਨੀਲੇ ਚਿੱਟੇ ਰੰਗ ਐਸੋਸੀਏਟ ਕੰਪਨੀ ਦੀਆਂ ਏਅਰਪੋਰਟ ਉੱਪਰ ਕੰਮ ਕਰਦੀਆਂ ਤਕਰੀਬਨ ਸਾਰੀਆਂ ਹੀ ਕਾਰਾਂ ਨੂੰ ਬਰੇਕਾਂ ਲੱਗ ਗਈਆਂ ।ਕੰਪਨੀ ਮਾਲਕ ਦੇ ਤਾਨਾਸਾਹੀ ਰਵੱਈਏ ਦੇ ਸਤਾਏ ਹੋਏ ਡਰਾਇਵਰ,  ਰੁਪਿੰਦਰ ਗਿੱਲ ਦੇ ਹੱਕ ਵਿੱਚ  ਖੜਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਲਈ ਬਜਿੱਦ ਹੋ ਗਏ ਹਨ। ਗਿੱਲ  ਅਨਸਾਰ ਤਕਰੀਬਨ ਉਸ ਫਾਇਰ ਕਰਨ ਦੀ ਸਜਾ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਉਹ ਡਰਾਇਵਰਾਂ ਦੇ ਹੱਕਾਂ ਲਈ ਮੀਡੀਆ ਦੇ ਸਾਹਮਣੇ ਬੋਲਦਾ ਹੈ ਜੋ ਕਿ ਐਸੋਸੀਏਟ ਕੈਬ ਕੰਪਨੀ ਦੇ ਮਾਲਕਾਂ ਨੂੰ ਮਨਜੂਰ ਨਹੀਂ। ਏਅਰਪੋਰਟ ਅਥਾਰਟੀ ਨੇ ਇੱਕੋ ਕੈਬ ਕੰਪਨੀ ਨੂੰ ਏਅਰਪੋਰਟ ਤੋਂ ਸਵਾਰੀਆਂ ਚੁੱਕਣ ਦਾ ਕੰਟਰੈਕਟ ਦੇਕੇ ਕੈਲਗਰੀ ਦੀਆਂ ਦੂਸਰੀਆਂ ਕੈਬ ਕੰਪਨੀਆਂ ਅਤੇ ਹਜਾਰਾਂ ਹੀ ਡਰਾਇਵਰਾਂ ਨੂੰ ਅਣਗੌਲਿਆ ਕੀਤਾ ਹੈ।ਸਮੁਹ ਕੈਬ ਡਰਾਇਵਰਾਂ ਦੀ ਅਵਾਜ਼ ਦੇ ਰੂਪ ਵਿੱਚ ਗਿੱਲ ਨੇ ਮੰਗ ਕੀਤੀ ਹੈ ਕਿ ਏਅਰਪੋਰਟ ਹਰ ਕਿਸੇ ਕੈਬ ਲਈ ਖੁੱਲਾ ਹੋਣਾ ਚਾਹੀਦਾ ਹੈ,ਉਹ ਕਿਸੇ ਇੱਕ ਦੀ ਤਾਨਾਸਾਹੀ ਥੱਲੇ ਕਨੇਡਾ ਵਰਗੇ ਮੁਲਕ ਵਿੱਚ ਕੰਮ ਨਹੀਂ ਕਰਨਗੇ।ਪਰ ਏਅਰਪੋਰਟ ਅਥਾਰਟੀ ਦੇ ਬੁਲਾਰਿਆਂ ਵਿੱਚੋਂ ਜ਼ੂਡੀ ਮੋਜ਼ਲੇ ਦੇ ਦੱਸਿਆ ਕਿ ਉਹਨਾਂ ਦਾ 3 ਸਾਲ ਦਾ ਕੰਟੈਰਕਟ ਹੈ ਸਰਤਾਂ ਤਹਿਤ ਹੋਏ ਕੰਟਰੈਕਟ ਅਸਾਨੀ ਨਾਲ ਨਹੀਂ ਤੋੜਿਆ ਜਾ ਸਕਦਾ ਪਰ ਫਿਰ ਕੈਬ ਡਰਾਇਵਰਾਂ ਦੇ ਨੁਮਾਂਇਦਿਆਂ ਨਾਲ ਗੱਲ ਬਾਤ ਚੱਲ ਰਹੀ ਹੈ। ਡੈਲਟਾ ਕੈਬ ਕੰਪਨੀ ਦੇ ਮਾਲਕ ਪਵਿੱਤਰ ਸੰਧੂ ਨੇ ਦੱਸਿਆ ਕਿ ਉਹ ਵੀ ਹੜਤਾਲੀ ਡਰਾਇਵਰਾਂ ਦੀ ਹਮਾਇਤ ਵਿੱਚ ਹਨ ਅਤੇ ਉਹਨਾਂ ਦੀ ਕੋਈ ਵੀ ਕੈਬ ਏਅਰਪੋਰਟ ਉੱਪਰੋਂ ਸਵਾਰੀ ਨਹੀਂ ਚੁੱਕੇਗੀ। ਚੈਕਰ ਅਤੇ ਯੈਲੋ ਕੈਬ ਦੇ ਬਹੁਤ ਸਾਰੇ ਡਰਾਇਵਰ ਵੀ ਇਸ ਹੜਤਾਲ ਵਿੱਚ ਸਾਮਿਲ ਦੇਖੇ ਗਏ। ਏਅਰਪੋਰਟ ਉੱਪਰ ਸਵਾਰੀਆਂ ਦੀ ਖੱਜਲ ਖੁਆਰੀ ਦਾ ਬਚਾਅ ਕਰਨ ਲਈ ਭਾਵੇਂ ਐਸੋਸੀਏਟ ਕੈਬ ਵੱਲੋਂ ਲਿਮੋਜੀਨ ਅਤੇ ਹੋਰ ਸਾਧਨਾ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਫਿਰ ਵੀ ਬਹੁਤ ਸਾਰੇ ਮੁਸਾਫਿਰ ਸਮੇਂ ਸਿਰ ਆਪਣੀ ਮੰਜਿਲ ਉੱਤੇ ਪਹੁੰਚਣ ਬੱਸਾਂ ਦਾ ਸਹਾਰਾ ਲੈਂਦੇ ਹੋਏ ਏਅਰਪੋਰਟ ਉੱਪਰ ਹੋ ਰਹੀ ਖੱਜਲ ਖੁਆਰੀ ਦੀ ਤਸਵੀਰ ਪੇਸ਼ ਕਰ ਰਹੇ ਸਨ।
    ਨੋਟ: ਖਬਰ ਲਿਖਣ ਵੇਲੇ ਤੱਕ ਸਮਝੌਤੇ ਲਈ ਗੱਲਬਾਤ ਚੱਲ ਸੀ ਪਰ ਹੁਣੇ ਹੁਣੇ ਖਬਰ ਆਈ ਹੈ ਕਿ ਕੈਬ ਡਰਾਇਵਰਾਂ ਅਤੇ ਟੈਕਸੀ ਕੰਪਨੀ ਐਸੋਸੀਏਟ ਦੇ ਮਾਲਕਾਂ ਵਿਚਕਾਰ ਸਮਝੌਤਾ ਹੋ ਗਿਆ । ਡਰਾਇਵਰਾਂ ਲਈ ਖਾਣਪੀਣ ਦੀਆਂ ਸਹੂਲਤਾਂ ਲਈ ਪਹਿਲਾਂ ਵਾਂਗ ਰੈਸਟੋਰੈਂਟ ,ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਵਾਸ਼ਰੂਮ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆ। ਪ੍ਰਧਾਨ ਰੁਪਿੰਦਰ ਗਿੱਲ ਦੀ ਨੌਕਰੀ ਦੁਬਾਰਾ ਬਹਾਲ ਕਰ ਦਿੱਤੀ ਹੈ। ਪਰ ਹਰ ਕਿਸੇ ਟੈਕਸੀ ਲਈ ਏਅਰਪੋਰਟ ਖੋਲਣ ਦੀ ਮੰਗ ਨਹੀਂ ਮੰਨੀ ਗਈ ਕਿਉਂਕਿ ਏਅਰਪੋਰਟ ਅਥਾਰਟੀ ਮੁਤਾਬਿਕ ਸਰਤਾਂ ਤਹਿਤ ਹੋਏ ਸਮਝੌਤੇ ਨੂੰ ਇੰਨੀ ਅਸਾਨੀ ਨਾਲ ਨਹੀਂ ਤੋੜਿਆ ਜਾ ਸਕਦਾ । 

    No comments: