jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 23 August 2013

ਅਕਾਲੀ ਦਲ ਨਮੋਸ਼ੀ ਦੇ ਆਲਮ ਵਿੱਚ ਦੂਜੀ ਵਾਰ ਕੈਨੇਡਾ ਦਾ ਦੌਰਾ ਰੱਦ

www.sabblok.blogspot.com

  • ਸੱਤਾਧਾਰੀ ਪਾਰਟੀ   ਸ਼੍ਰੋਮਣੀ ਅਕਾਲੀ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ ਆਪਣਾ ਕੈਨੇਡਾ ਦੌਰਾ ਟਾਲਣਾ ਪਿਆ ਹੈ।   ਜਿਸ ਨਾਲ ਪਾਰਟੀ  ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ।  
    ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਵਰ੍ਹੇ ਵੀ ਕੈਨੇਡਾ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ  ਉਦੋਂ ਵੀ ਉੱਥੇ ਗਰਮ ਖਿਆਲੀ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਸੁਰੂ ਕਰ ਦਿੱਤੇ ਸਨ  ਅਤੇ ਇਸ ਵਾਰ ਵੀ ਸਥਿਤੀ ਉਸੇ ਤਰ੍ਹਾਂ ਦੀ ਬਣੀ ਹੋਈ ਹੈ।
    ਅਕਾਲੀ ਦਲ ਦੇ ਆਗੂਆਂ ਵੱਲੋਂ ਇਸ ਦੌਰਾਨ ਨੂੰ ਰੱਦ ਕਾਰਨ ਦੇ ਕਾਰਨ ਕੈਨੇਡਾ ਸਰਕਾਰ ਵੱਲੋਂ ਲੋਂੜੀਦੀ ਸੁਰੱਖਿਆ ਮੁਹੱਈਆ ਕਰਵਾਉਣ  ਦੀ ਗੱਲ ਆਖੀ ਜਾ ਰਹੀ ਹੈ ਪਰ   ਵਿਦੇਸ਼ੀ ਸਰਕਾਰਾਂ ਵੱਲੋਂ  ਕੇਂਦਰ ਸਰਕਾਰ ਦੇ ਦਖ਼ਲ ਬਿਨਾ ਸੂਬਿਆਂ ਦੇ ਮੁੱਖ ਮੰਤਰੀਆਂ ਜਾਂ ਹੋਰ  ਵਿਸ਼ੇਸ਼ ਵਿਅਕਤੀਆਂ ਨੂੰ ਕੋਈ ਸੁਰੱਖਿਆ ਨਹੀਂ ਦਿੰਦੀਆਂ ।
    ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਮਰੀਕਾ ਜਾਣ ਸਮੇਂ  ਪੰਜਾਬ ਸਰਕਾਰ ਵੱਲੋਂ   ਆਪਣੇ ਖਰਚੇ ਤੇ ਅਮਰੀਕਾ ਦੀ ਨਿੱਜੀ ਕੰਪਨੀ ਦੀਆਂ  ਸੁਰੱਖਿਆ ਲਈਆਂ ਜਾਂਦੀਆਂ ਹਨ।

    ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪਰਵਾਸੀ ਭਾਰਤੀਆਂ ਦੀ ਮਦਦ ਲੈਣ ਦੇ ਮਕਸਦ ਨਾਲ ਕੈਨੇਡਾ ਫੇਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਜਾਂ ਕੈਨੇਡਾ ਵਿੱਚ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਕਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾ ਕੇ ਗਰਮਖਿਆਲੀ ਜਥੇਬੰਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਲ 2012 ਦੌਰਾਨ ਹੀ ਮੁੱਖ ਮੰਤਰੀ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਸੰਮਨ ਜਾਰੀ ਕਰ ਦਿੱਤੇ ਸਨ। ਸਰਕਾਰ ਵੱਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ ਨੂੰ ਦੋ ਵਾਰੀ ਅਮਰੀਕਾ ਵਿਸ਼ੇਸ਼ ਤੌਰ ’ਤੇ ਭੇਜਿਆ ਸੀ। ਕਿਸੇ ਹੋਰ ਅਕਾਲੀ ਆਗੂ ਦਾ ਇਸ ਤਰ੍ਹਾਂ ਵਿਰੋਧ ਨਹੀਂ ਕੀਤਾ ਜਾਂਦਾ।  
    ਇਹ  ਦੌਰਾ ਟਾਲਣ ਪਿੱਛੇ ਇਹ ਵੀ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਨੂੰ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਕਿ  ਕੈਨੇਡਾ ਵਿੱਚ ਮਨਪ੍ਰੀਤ ਦੇ ਪ੍ਰੋਗਰਾਮ ਜਿੰਨ੍ਹਾਂ ਇਕੱਠ ਹੋਣ ਦੀ ਸੰਭਾਵਨਾ ਨਹੀ । ਇਸ ਪੱਖੋ ਵੀ  ਅਕਾਲੀ ਲੀਡਰਸਿਪ ਸੁਚੇਤ ਹੋ ਕੇ  ਦੌਰਾ ਰੱਦ ਕਰਨ ਨੂੰ ਤਰਜ਼ੀਹ ਦੇ ਰਹੀ ਹੈ।
     

    No comments: