www.sabblok.blogspot.com
ਹੁਸ਼ਿਆਰਪੁਰ, 22 ਅਗਸਤ (ਬਲਜਿੰਦਰਪਾਲ ਸਿੰਘ) - ਕਾਲਾ ਕੱਛਾ ਗਿਰੋਹ ਵੱਲੋਂ ਕੀਤੀਆਂ ਜਾ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ 'ਚ ਹਨ ਪਰੰਤੂ ਪੁਲਿਸ ਵੱਲੋਂ ਇਨ੍ਹਾਂ ਨੂੰ ਹਮੇਸ਼ਾ ਅਫਵਾਹ ਹੀ ਦੱਸਿਆ ਜਾ ਰਿਹਾ ਹੈ | ਬੀਤੀ ਰਾਤ ਕਾਲਾ ਕੱਛਾ ਗਿਰੋਹ ਦੇ 5 ਮੈਂਬਰਾਂ ਨੂੰ ਸਥਾਨਕ ਅਜੀਤ ਨਗਰ ਮੁਹੱਲੇ ਦੇ ਇਕ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੇ ਕੈਦ ਕਰ ਲਿਆ | ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 3 ਵਜੇ ਟਾਂਡਾ ਰੋਡ ਸਥਿਤ ਅਨਮੋਲ ਨਗਰ 'ਚ ਬੈਂਕ ਮੈਨੇਜਰ ਰੋਹਿਤ ਸਹਿਗਲ ਦੇ ਘਰ ਕਾਲੇ ਰੰਗ ਦੇ ਕਪੜੇ ਪਹਿਨੇ ਤਿੰਨ ਵਿਅਕਤੀ ਗਰਿਲ ਨੂੰ ਤੋੜ ਕੇ ਅੰਦਰ ਵੜ ਗਏ ਤੇ ਬੈਂਕ ਮੈਨੇਜਰ ਦੀ ਮਾਤਾ ਦੇ ਪਰਸ 'ਚੋਂ ਕਰੀਬ 7 ਹਜ਼ਾਰ ਰੁਪਏ ਤੇ ਇਕ ਸਮਾਰਟ ਫੋਨ ਚੋਰੀ ਕਰ ਲਿਆ | ਇਸੇ ਰਾਤ ਕਰੀਬ 2 ਵਜੇ ਚੋਰਾਂ ਨੇ ਟਾਂਡਾ ਰੋਡ 'ਤੇ ਸਥਿਤ ਇਕ ਘਰ 'ਚੋਂ ਗਹਿਣੇ ਵੀ ਚੋਰੀ ਕੀਤੇ | ਅਨਮੋਲ ਨਗਰ ਦੇ ਨਾਲ ਲਗਦੇ ਮੁਹੱਲਾ ਅਜੀਤ ਨਗਰ 'ਚ ਸੀ.ਸੀ.ਟੀ.ਵੀ. ਕੈਮਰੇ 'ਚ ਪੰਜ ਚੋਰਾਂ ਨੂੰ ਤੜਕੇ ਕਰੀਬ 3:54 ਵਜੇ ਕੈਦ ਕਰ ਲਿਆ | ਜ਼ਿਕਰਯੋਗ ਹੈ ਕਿ ਘਰ ਦੇ ਕੁੱਤਿਆਂ ਦੇ ਭੌਾਕਣ 'ਤੇ ਘਰ ਵਾਲੇ ਜਾਗ ਪਏ ਤੇ ਚੋਰ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਨੂੰ ਸ਼ੱਕ ਹੈ ਕਿ ਬੈਂਕ ਮੈਨੇਜਰ ਦੇ ਘਰ ਚੋਰੀ ਵੀ ਇਨ੍ਹਾਂ ਹੀ ਵਿਅਕਤੀਆਂ ਨੇ ਕੀਤੀ ਹੈ | ਪੁਲਿਸ ਅਨੁਸਾਰ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਫੁਟੇਜ ਮਿਲ ਗਈ ਹੈ ਤੇ ਉਹ ਜਲਦੀ ਹੀ ਇਨ੍ਹਾਂ ਨੂੰ ਗਿ੍ਫਤਾਰ ਕਰ ਲਵੇਗੀ |
No comments:
Post a Comment