jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 20 August 2013

ਭਾਰਤ ਸਰਕਾਰ ਪ੍ਰੋ. ਭੁੱਲਰ ਨੂੰ 22 ਅਗੱਸਤ ਨੂੰ ਫਾਂਸੀ ‘ਤੇ ਲਟਕਾ ਸਕਦੀ ਹੈ : ਐਮਨੈਸਟੀ ਇੰਟਰਨੈਸ਼ਨਲ

www.sabblok.blogspot.com
ਨਵੀਂ ਦਿੱਲੀ, 20 ਅਗਸਤ (ਏਜੰਸੀਆ) : ਮਨੁੱਖੀ ਅਧਿਕਾਰਾਂ ਦੀ ਵਿਸ਼ਵ ਪੱਧਰੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਇੰਡੀਆ ਵੱਲੋਂ ਦੁਨਿਆ ਦੇ ਮਨੁੱਖੀ ਹੱਕਾਂ ਦੀ ਰੱਖਿਆ ਅਤੇ ਇਨਸਾਫ ਪਸੰਦ ਲੋਕਾਂ ਨੂੰ ਇੱਕ ਅਪੀਲ ਕਰਕੇ ਫੋਕਾ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨੂੰ ਚੜਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।ਜਿਸ ਵਿਰੁੱਧ ਜਾਗਣਾ ਬੇਹੱਦ ਜਰੂਰੀ ਹੈ।
ਅਮਨੈਸਟੀ ਇੰਡਨੈਸ਼ਨਲ ਮੀਡੀਆ ਵੱਲੋਂ ਲੋਕਾਂ ਨੂੰ ਜਗਾਉੀਂਦਿਆ ਦੱਸਿਆ ਗਿਆ ਹੈ ਕਿ 22 ਅਗਸਤ ਨੂੰ 2 ਵਿਅਕਤੀਆਂ ਸ਼ਿਵੂ ਅਤੇ ਜੈਦੇ ਸਵਾਮੀ ਨੂੰ ਫਾਂਸੀ ਚਾੜਣ ਦੀਆਂ ਤਿਆਰੀਆਂ ਹੋ ਚੁੱਕਿਆਂ ਹਨ। ਇਨ੍ਹਾਂ ਵਿਅਕਤੀਆਂ ਨੂੰ 2005 ਵਿੱਚ ਇੱਕ ਔਰਤ ਦਾ ਕਤਲ ਅਤੇ ਬਲਾਤਕਾਰ ਕਰਨ ਕਾਰਨ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ‘ਤੇ ਕਰਨਾਟਕਾ ਹਾਈ ਕੋਰਟ ਨੇ ਅਕਤੂਬਰ 2005 ਵਿੱਚ ਅਤੇ ਸੁਪਰੀਮ ਕੋਰਟ ਨੇ ਫਰਵਰੀ 2007 ਵਿੱਚ ਮੋਹਰ ਲਾ ਦਿੱਤੀ ਸੀ, ਪ੍ਰੰਤੂ ਉਸ ਤੋਂ ਬਾਅਦ ਪਾਈ ਗਈ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੂੰ 6 ਵਰ੍ਹੇ ਲਟਕਾਈ ਰੱਖਿਆ ਸੀ ਅਤੇ ਇਹਨਾਂ ਦੋਵਾਂ ਵਿਅਕਤੀਆਂ ਨੇ ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਰਹਿਮ ਦੀ ਅਪੀਲ ਨੂੰ ਲੰਮ੍ਹਾਂ ਸਮਾਂ ਲਟਕਾਈ ਰੱਖੇ ਜਾਣ ਕਾਰਨ ਉਹਨਾਂ ਦੀ ਫਾਂਸੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਜਿਸ ਸਬੰਧੀ ਸੁਪਰੀਮ ਕੋਰਟ ਵੱਲੋਂ 21 ਅਗਸਤ ਨੂੰ ਸੁਨਵਾਈ ਕੀਤੀ ਜਾਣੀ ਹੈ ਅਤੇ ਸੰਸਥਾ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੋਨਾਂ ਵਿਅਕਤੀਆਂ ਨੂੰ 22 ਅਗਸਤ ਨੂੰ ਫਾਂਸੀ ‘ਤੇ ਟੱਗਣ ਦੀਆਂ ਤਿਆਰੀਆਂ ਲਗਭਗ ਮੁੰਕਮਲ ਕਰ ਲਈਆ ਗਈਆ ਹਨ। ਇਸੇ ਤਰ੍ਹਾਂ 22 ਅਕਤੂਬਰ ਨੂੰ ਸੁਪਰੀਮ ਕੋਰਟ ਵੱਲੋਂ ਵੱਡੇ ਪੱਧਰ ਤੇ 17 ਉਨ੍ਹਾਂ ਵਿਅਕਤੀਆਂ ਦੀ ਫਾਂਸੀ ਬਾਰੇ ਵੀ ਫੈਸਲਾ ਇੱਕਠਾ ਸੁਣਾਇਆ ਜਾਣਾ ਹੈ ਜਿਨ੍ਹਾਂ ਦੀ ਫਾਂਸੀ ਨੂੰ ਲੰਮ੍ਹਾਂ ਸਮਾਂ ਬੀਤ ਜਾਣ ਕਾਰਨ ਰੱਦ ਕਰਨ ਦੀ ਮੰਗ ਕੀਤੀ ਹੋਈ ਹੈ।
ਮਨੁੱਖੀ ਅਧਿਕਾਰਾਂ ਦੀ ਸੰਸਥਾ ਨੂੰ ਇਹ ਪੂਰਾ ਸ਼ੰਕਾ ਹੈ ਕਿ ਪ੍ਰੋ. ਭੁੱਲਰ ਜਿਨ੍ਹਾਂ ਦੀ ਫਾਂਸੀ ਵਿਰੁੱਧ ਪਟੀਸ਼ਨ ਨੂੰ ਉਕਤ ਹਾਲਾਤਾਂ ਅਨੁਸਾਰ ਹੀ ਰੱਦ ਕੀਤਾ ਗਿਆ ਹੈ, ਉਹਨਾਂ ਨੂੰ ਫਾਂਸੀ ‘ਤੇ ਟੰਗਣ ਦਾ ਰਾਹ ਸਾਫ ਕੀਤਾ ਜਾ ਰਿਹਾ ਹੈ। ਸੰਸਥਾ ਨੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ‘ਚੋਂ ਫਾਂਸੀ ਦੀ ਸਜ਼ਾ ਨੂੰ ਖਤਮ ਕਰਵਾਉਣ ਲਈ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮਾਪਡੰਡ ਅਪਣਾਉਣ ਲਈ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨਮੰਤਰੀ, ਗ੍ਰਹਿ ਮੰਤਰੀ ਨੂੰ ਤੁਰੰਤ ਲਿਖਤੀ ਰੂਪ ਦੇ ਵਿੱਚ ਅਪੀਲ ਭੇਜਣ ਤਾਂ ਕਿ ਪ੍ਰੋ. ਭੁੱਲਰ ਦੀ ਫਾਂਸੀ ਨੂੰ ਹਰ ਹਾਲਤ ‘ਚ ਰੋਕਿਆ ਜਾ ਸਕੇ।

No comments: