jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 30 August 2013

ਰਤਨ ਟਾਟਾ ਵਲੋਂ ਯੂ.ਪੀ.ਏ ਸਰਕਾਰ ਸਬੰਧੀ ਕੀਤੀਆਂ ਟਿੱਪਣੀਆਂ ਯੂ.ਪੀ.ਏ ਸਰਕਾਰ ਦੇ ਨਖਿੱਧ ਹੋਣ ਦਾ ਸਪੱਸ਼ਟ ਸੰਕੇਤ ਹਨ---- ਮਜੀਠੀਆ


ਚੰਡੀਗੜ੍ਹ, 30 ਅਗਸਤ (ਗਗਨਦੀਪ ਸੋਹਲ) : ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਟਾਟਾ ਗਰੁੱਪ ਦੇ ਸਾਬਕਾ ਮੁਖੀ ਸ਼੍ਰੀ ਰਤਨ ਟਾਟਾ ਵਲੋਂ ਰੁਪਏ ਦੀ ਲਗਾਤਾਰ ਡਿੱਗ ਰਹੀ ਸਾਖ ਅਤੇ ਨੀਤੀਆਂ ਨੂੰ ਲੈ ਕੇ ਯੂ.ਪੀ.ਏ ਸਰਕਾਰ ਸਬੰਧੀ ਕੀਤੀਆਂ ਟਿੱਪਣੀਆਂ ਯੂ.ਪੀ.ਏ ਸਰਕਾਰ ਦੇ ਨਖਿੱਧ ਹੋਣ ਦਾ ਸਪੱਸ਼ਟ ਸੰਕੇਤ ਹਨ।

ਅੱਜ ਇਥੋਂ ਜਾਰੀ ਇਕ ਬਿਆਨ ਵਿਚ ਸ. ਮਜੀਠੀਆ ਨੇ ਕਿਹਾ ਕਿ 'ਰਤਨ ਟਾਟਾ ਆਪਣੇ ਬੇਬਾਕਪੁਣੇ ਲਈ ਜਾਣੇ ਜਾਂਦੇ ਹਨ ਅਤੇ ਅਤੇ ਉਨ੍ਹਾਂ ਦੀ ਕਹੀ ਗੱਲ ਨਾ ਸਿਰਫ ਪੂਰੇ ਉਦਯੋਗ ਜਗਤ ਦੀ ਆਵਾਜ਼ ਹੈ ਸਗੋਂ ਯੂ.ਪੀ.ਏ. ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਨੂੰ ਵੀ ਉਜਾਗਰ ਕਰਦੀ ਹੈ, ਜਿਸਨੇ ਦੇਸ਼ ਨੂੰ ਵਿੱਤੀ ਸੰਕਟ ਵਿਚ ਪਾ ਦਿੱਤਾ ਹੈ'। 

ਉਨ੍ਹਾਂ ਕਿਹਾ ਕਿ 'ਜੇਕਰ ਰਤਨ ਟਾਟਾ ਇਹ ਕਹਿ ਰਹੇ ਹਨ ਕਿ ਯੂ.ਪੀ.ਏ. ਸਰਕਾਰ ਵਿਚ ਆਪੋ ਧਾਪ ਪਈ ਹੋਈ ਹੈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉਮੀਦਾਂ 'ਤੇ ਖਰ੍ਹੇ ਨਹੀਂ ਉੱਤਰ ਸਕੇ ਹਨ ਤਾਂ ਦੇਸ਼ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ'। 

ਸ. ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਵੱਡੇ ਉਦਯੋਗਿਕ ਘਰਾਣੇ ਦੇ ਮੁਖੀ ਵਲੋਂ ਰੁਪੈ ਦੇ ਧੜੱਮ ਡਿੱਗਣ, ਅਤਿ ਦੀ ਮਹਿੰਗਾਈ, ਕਮਜ਼ੋਰ ਨੀਤੀ ਨਿਰਮਾਣ, ਸ਼ੇਅਰ ਬਾਜ਼ਾਰ ਦੇ ਲੁੜਕਣ ਤੇ ਅਰਥ ਵਿਵਸਥਾ ਵਿਚ ਨਿਵੇਸ਼ਕਾਂ ਦਾ ਭਰੋਸਾ ਟੁੱਟਣ ਬਾਰੇ ਆਵਾਜ਼ ਬੁਲੰਦ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਬਜਾਜ ਗਰੁੱਪ ਦੇ ਚੇਅਰਮੈਨ ਸ੍ਰੀ ਰਾਹੁਲ ਬਜਾਜ ਵਲੋਂ ਵੀ ਰੁਪੈ ਦੀ ਅਸਥਿਰ ਕੀਮਤ ਦਾ ਮੁੱਦਾ ਚੁੱਕਿਆ ਗਿਆ ਸੀ, ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਾ ਸਰਕੀ ਜਿਸਦਾ ਨਤੀਜਾ ਸਾਡੇ ਸਾਹਮਣੇ ਹੈ। ਗੋਦਰੇਜ਼ ਗਰੁੱਪ ਦੇ ਚੇਅਰਮੈਨ ਸ੍ਰੀ ਆਦਿ ਗੋਦਰੇਜ਼ ਵੀ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਰੁਪੈ ਨੂੰ ਸਥਿਰ ਕਰਨ ਲਈ ਆਖ ਚੁੱਕੇ ਹਨ ਤਾਂ ਜੋ ਦੇਸ਼ ਦੀ ਵਿੱਤੀ ਵਿਵਸਥਾ ਨੂੰ ਹੋਰ ਨਿਘਰਨ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸ਼ਾਇਦ ਯੂ.ਪੀ.ਏ. ਸਰਕਾਰ ਨੂੰ ਚੰਗੀ ਸਲਾਹ ਚੰਗੀ ਨਹੀਂ ਲਗਦੀ। ਉਨ੍ਹਾਂ ਨਾਲ ਹੀ ਕਿਹਾ ਕਿ 'ਕੇਂਦਰ ਦੀ ਨਲਾਇਕੀ ਕਾਰਨ ਨਿਵੇਸ਼ਕਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਗਿਆ ਹੈ, ਜਦਕਿ ਸੂਬਿਆਂ ਨੂੰ ਬਿਨ੍ਹਾਂ ਕਿਸੇ ਦੋਸ਼ ਤੋਂ ਇਸਦੀ ਵੱਡੀ ਕੀਮਤ ਤਾਰਨੀ ਪੈ ਰਹੀ ਹੈ'।

ਪੰਜਾਬ ਦੀ ਵਿੱਤੀ ਹਾਲਤ ਬਾਰੇ ਜਾਣਬੁੱਝਕੇ ਕੂੜ ਪ੍ਰਚਾਰ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਤੇ ਸਾਂਸਦ ਮੁਨੀਸ਼ ਤਿਵਾੜੀ ਨੂੰ ਲੰਬੇ ਹੱਥੀਂ ਲੈਂਦਿਆਂ ਸ. ਮਜੀਠੀਆ ਨੇ ਕਿਹਾ ਕਿ 'ਹੁਣ ਜਦ ਰਤਨ ਟਾਟਾ ਵਰਗੇ ਤਜ਼ਰਬੇਕਾਰ ਉਦਯੋਗਪਤੀ ਵਲੋਂ ਕੇਂਦਰ ਸਰਕਾਰ ਦੇ ਲੀਡਰਸ਼ਿਪ ਰਹਿਤ ਤੇ ਵਿੱਤੀ ਹਾਲਤ ਮੰਦੇ ਹੋਣ ਦੀ ਗੱਲ ਕਹੀ ਹੈ, ਤਾਂ ਕੀ ਇਹ ਦੋਵੇਂ ਆਗੂ ਦੇਸ਼ ਵਿਚ ਵਿੱਤੀ ਐਮਰਜੈਂਸੀ ਲਾਉਣ ਦੀ ਮੰਗ ਕਰਨਗੇ'।

ਸ.ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਿਚ ਲੰਬੇ ਸਮੇਂ ਤੋਂ ਛਾਈ ਉਦਾਸੀਨਤਾ, ਅਸੁੱਰਖਿਆ ਦੀ ਭਾਵਨਾ, ਪ੍ਰਸ਼ਾਸ਼ਨਿਕ ਨਲਾਇਕੀਆਂ, ਮੰਤਰਾਲਿਆਂ ਵਿਚ ਤਾਲਮੇਲ ਨਾ ਹੋਣ ਕਰਕੇ ਪ੍ਰਾਜੈਕਟਾਂ ਦਾ ਸਾਲਾਂਬੱਧੀ ਲਟਕਣਾ, ਭ੍ਰਿਸ਼ਟਾਚਾਰ, ਮਹਿੰਗਾਈ ਨੇ ਵਰਤਮਾਨ ਸਥਿਤੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਨਸੀਹਤ ਦਿੱਤੀ ਕਿ 'ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦੀ ਥਾਂ ਇਹ ਦੱਸਣ ਕਿ ਜੋ ਰੁਪਈਆ ਆਜਾਦੀ ਸਮੇਂ ਡਾਲਰ ਦੇ ਬਰਾਬਰ ਸੀ ਅੱਜ 68.80 ਰੁਪੈ ਕਿਵੇਂ ਹੋ ਗਿਆ ਹੈ'?

ਸ. ਮਜੀਠੀਆ ਨੇ ਕਿਹਾ ਕਿ ਜਿੱਥੇ ਇਕ ਪਾਸੇ ਟਾਟਾ ਗਰੁੱਪ ਦੇ ਸਾਬਕਾ ਮੁਖੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਯੂ.ਪੀ.ਏ. ਸਰਕਾਰ ਦੀ ਲੀਡਰਸ਼ਿਪ ਵਿਚ ਕੋਈ ਭਰੋਸਾ ਨਹੀਂ ਰਿਹਾ ਉੱਥੇ ਦੂਜੇ ਪਾਸੇ ਟਾਟਾ ਗਰੁੱਪ ਦੇ ਮੌਜੂਦਾ ਚੇਅਰਮੈਨ ਸ੍ਰੀ ਸਾਈਰਸ ਮਿਸਤਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਸਾਰਥਿਕ ਨੀਤੀਆਂ ਵਿਚ ਅਟੁੱਟ ਵਿਸ਼ਵਾਸ ਦਿਖਾਕੇ ਸੂਬੇ ਵਿਚ ਵੱਡਾ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਆਪਣੀਆਂ ਨੀਤੀਆਂ ਨਾਲ ਨਿਵੇਸ਼ਕਾਂ ਨੂੰ ਖਿੱਚਣ ਵਿਚ ਕਾਮਯਾਬ ਹੋਈ ਹੈ।


No comments: