www.sabblok.blogspot.com
ਨਵੀਂ ਦਿੱਲੀ, 20 ਅਗੱਸਤ : ਲਸ਼ਕਰ ਏ ਤੋਇਬਾ ਨਾਲ ਸਬੰਧਤ ਅਤਿਵਾਦੀ ਅਬਦੁਲ ਕਰੀਮ ਟੁੰਡਾ ਨਾਲ ਅੱਜ ਅਦਾਲਤ ਦੇ ਬਾਹਰ ਖਿਚਧੂਹ ਕੀਤੀ ਗਈ। ਟੁੰਡਾ ਨੂੰ ਅਦਾਲਤ 'ਚ ਲਿਜਾਇਆ ਜਾ ਰਿਹਾ ਸੀ ਕਿ ਹਿੰਦੂ ਸੈਨਾ ਦੇ ਕਾਰਕੁਨ ਨੇ ਉਸ ਦੀ ਪਿੱਠ 'ਤੇ ਧੱਫਾ ਮਾਰਿਆ। ਉਹ ਉਸ ਦੇ ਮੂੰਹ 'ਤੇ ਥੱਪੜ ਮਾਰਨਾ ਚਾਹੁੰਦਾ ਸੀ ਪਰ ਪੁਲਿਸ ਨੇ ਉਸ ਦੀ ਕੋਸ਼ਿਸ਼ ਨਾਕਾਮ ਕਰ ਦਿਤੀ। 70 ਸਾਲਾ ਟੁੰਡਾ ਨੂੰ ਅੱਜ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਹੀ ਵਕੀਲ, ਟੁੰਡਾ ਵਿਰੁਧ ਨਾਹਰੇ ਲਾਉਣ ਲੱਗ ਪਿਆ ਜਿਸ ਤੋਂ ਬਾਅਦ ਰੌਲਾ ਪੈ ਗਿਆ। ਅਦਾਲਤ ਨੇ ਟੁੰਡਾ ਨੂੰ ਚਾਰ ਦਿਨਾਂ ਤਕ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਦਿੱਲੀ ਪੁਲਿਸ ਮੁਤਾਬਕ ਟੁੰਡਾ ਨੇ ਦੇਸ਼ ਵਿਚ 40 ਤੋਂ ਵੱਧ ਧਮਾਕੇ ਕੀਤੇ ਹਨ।
ਟੁੰਡੇ ਨੇ ਪੁੱਛ-ਪੜਤਾਲ ਦੌਰਾਨ ਪ੍ਰਗਟਾਵਾ ਕੀਤਾ ਹੈ ਕਿ ਜਾਅਲੀ ਭਾਰਤੀ ਕਰੰਸੀ ਦਾ ਸੱਭ ਤੋਂ ਵੱਡਾ ਡੀਲਰ ਇਕਬਾਲ ਕਾਨਾ, ਪਾਕਿਸਤਾਨੀ ਫ਼ੌਜੀ ਅਫ਼ਸਰ ਤੋਂ ਜਾਅਲੀ ਨੋਟ ਲੈਂਦਾ ਸੀ ਅਤੇ ਇਨ੍ਹਾਂ ਨੂੰ ਭਾਰਤ ਵਿਚ ਭੇਜਣ ਲਈ ਅਪਣਾ ਨੈੱਟਵਰਕ ਵਰਤਦਾ ਸੀ। ਟੁੰਡਾ ਮੁਤਾਬਕ ਉਸ ਦਾ ਕੰਮ ਇਨ੍ਹਾਂ ਨੋਟਾਂ ਨੂੰ ਭਾਰਤ ਵਿਚ ਭੇਜਣਾ ਸੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਜਾਅਲੀ ਕਰੰਸੀ ਇਸਲਾਮਾਬਾਦ ਅਤੇ ਪੇਸ਼ਾਵਰ 'ਚ ਛਾਪੀ ਜਾ ਰਹੀ ਸੀ। (ਪੀਟੀਆਈ)

No comments:
Post a Comment