www.sabblok.blogspot.com
ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਕੀਤੇ ਚਾਰੇ ਗ੍ਰਿਫਤਾਰ

ਜਗਰਾਓਂ, 30 ਅਗਸਤ ( ਹਰਵਿੰਦਰ ਸੱਗੂ )—ਬੀਤੀ 26 ਅਗਸਤ ਦੀ ਰਾਤ ਨੂੰ ਇਥੋਂ ਲਾਗੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਬਰਸੀ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਲਈ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਆਪਣੀ ਕਾਰ ਰਾਹੀਂ ਜਾ ਰਹੇ ਨੌਜਵਾਨ ਦੇ ਕਤਲ ਕੇਸ ਦੀ ਗੁੱਥੀ ਪੁਲਸ ਵਲੋਂ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਈ ਗਈ ਹੈ। ਇਸ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਅੱਜ ਡੀ. ਐਸ. ਪੀ. ਸੁਰਿੰਦਰ ਕੁਮਾਰ ਅਤੇ ਥਾਣਾ ਮੁਖੀ ਮੁਹੰਮਦ ਜ਼ਮੀਲ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕਿਹਾ ਕਿ ਗੁਰਸੇਵਕ ਸਿੰਘ ਪੁੱਤਰ ਲਾਜਵੰਤ ਸਿੰਘ ਵਾਸੀ ਕੋਠੇ ਪ੍ਰੇਮਸਰ ਦਾ ਕਤਲ 26 ਅਗਸਤ ਦੀ ਰਾਤ ਨੂੰ ਉਸਦੇ ਤਾਏ ਦੇ ਪੁੱਤਰ ਰਛਪਾਲ ਸਿੰਘ ਉਰਫ ਪਾਲੀ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਕੋਠੇ ਪ੍ਰੇਮਸਰ ਨੇ ਆਪਣੇ ਸਾਥੀਆਂ ਸਮੇਤ ਉਸ ਸਮੇਂ ਕੀਤਾ ਜਦੋਂ ਗੁਰਸੇਵਕ ਸਿੰਘ ਬਾਬਾ ਨੰਦ ਸਿੰਘ ਜੀ ਦੀ ਬਰਸੀ ਸਬੰਧੀ ਚੱਲ ਰਹੇ ਸਲਾਨਾ ਸਮਾਗਮ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਆਪਣੇ ਘਰੋਂ ਪ੍ਰਸਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਦੇਣ ਲਈ ਜਾ ਰਿਹਾ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਸ ਸਬੰਧ ਵਿਚ ਮ੍ਰਿਤਕ ਦੇ ਤਾਏ ਦਾ ਪੁੱਤ ਰਛਪਾਲ ਸਿੰਘ ਉਰਫ ਪਾਲੀ, ਮਨਪ੍ਰੀਤ ਸਿੰਘ ਉਰਫ ਮਾਣਾ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਫਿੱਡੇ ਥਾਣਾ ਘੱਲ ਕਲਾਂ ਜ਼ਿਲਾ ਫਿਰੋਜ਼ਪੁਰ, ਹਾਲ ਵਾਸੀ ਨਹਿਰ ਕਲੋਨੀ ਅਖਾੜਾ, ਨਰਿੰਦਰ ਸਿੰਘ ਉਰਫ ਜੰਟਾ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਗਾਲਿਬ ਰਣ ਸਿੰਘ ਅਤੇ ਗੌਰਵ ਸਚਦੇਵਾ ਉਰਫ ਗੋਰਾ ਪੁੱਤਰ ਰੌਸ਼ਨ ਲਾਲ ਵਾਸੀ ਅਗਵਾੜ ਗੁੱਜਰਾਂ ਨੂੰ ਮੁਖਬਰ ਦੀ ਇਤਲਾਹ 'ਤੇ ਨਹਿਰ ਅਖਾੜਾ ਬਿਜਲੀ ਗਰਿੱਡ ਦੀ ਬੈਕ ਸਾਈਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਪਾਸੋਂ ਪੁੱਛ-ਗਿਛ ਦੌਰਾਨ ਇਹ ਖੁਲਾਸਾ ਸਾਹਮਣੇ ਆਇਆ ਕਿ ਮ੍ਰਿਤਕ ਜਦੋਂ ਨਾਨਕਸਰ ਵਿਖੇ ਪ੍ਰਸਾਦਾ ਦੇਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਇਹ ਨਾਨਕਸਰ ਵਿਖੇ ਜਾਣ ਦਾ ਬਹਾਨਾ ਕਰਕੇ ਉਸਦੇ ਨਾਲ ਗੱਡੀ ਵਿਚ ਬੈਠ ਗਏ ਅਤੇ ਅੱਗੇ ਜਾ ਕੇ ਉਸਦੇ ਗਲ ਵਿਚ ਪਰਨਾ ਪਾ ਕੇ ਉਸਦਾ ਗਲ ਘੁੱਟ ਕੇ ਕਤਲ ਕਰ ਦਿਤਾ। ਡੀ. ਐਸ. ਪੀ. ਸੁੰਿਰਦਰ ਕੁਮਾਰ ਅਨੁਸਾਰ ਣਿਰਤਕ ਦੇ ਤਾਏ ਦੇ ਪੁੱਤ ਰਛਪਾਲ ਸਿੰਘ ਉਰਫ ਪਾਲੀ ਦੇ ਮ੍ਰਿਤਕ ਗੁਰਸੇਵਕ ਸਿੰਘ ਦੀ ਪਤਨੀ ਜੋ ਕਿ ਵਿਦੇਸ਼ ਵਿਚ ਰਹਿੰਦੀ ਹੈ ਨਾਲ ਪ੍ਰੇਮ ਸਬੰਧ ਸਨ। ਗ੍ਰਿਫਤਾਰ ਵਿਅਕਤੀਆਂ ਪਾਸੋਂ ਮ੍ਰਿਤਕ ਗੁਰਸੇਵਕ ਸਿੰਘ ਦੇ ਗਹਿਣੇ, ਮੋਬਾਈਲ ਫੋਨ, ਗੱਡੀ ਦੀ ਚਾਬੀ ਅਤੇ ਹੋਰ ਸਾਮਾਨ ਦੀ ਬ੍ਰਾਮਦਗੀ ਲਈ ਪੁੱਛ-ਗਿਛ ਕੀਤੀ ਜਾ ਰਹੀ ਹੈ।

No comments:
Post a Comment