www.sabblok.blogspot.com
19ਵੀਂ ਬਰਸੀ ‘ਤੇ ਕਾਂਗਰਸੀਆਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ
ਜਲੰਧਰ – ਪੰਜਾਬ ਦੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਅੱਜ 19ਵੀਂ ਬਰਸੀ ਮੌਕੇ ਜ਼ਿਲਾ ਕਾਂਗਰਸ ਕਮੇਟੀ ਵਲੋਂ ਬੀ. ਐੱਮ. ਸੀ. ਚੌਕ ਸਥਿਤ ਬੇਅੰਤ ਸਿੰਘ ਦੇ ਬੁੱਤ ਦੇ ਸਾਹਮਣੇ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲਾ ਪ੍ਰਧਾਨ ਅਰੁਣ ਵਾਲੀਆ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਉਨ੍ਹਾਂ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਵਾਲੀਆ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਅੱਤਵਾਤ ਨੂੰ ਖਤਮ ਕਰਨ ਦਾ ਸਿਹਰਾ ਬੇਅੰਤ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਦਾ ਕਰਜ਼ਾ ਕੋਈ ਵੀ ਪੰਜਾਬੀ ਉਤਾਰ ਨਹੀਂ ਸਕਦਾ ਹੈ। ਕਾਂਗਰਸੀ ਆਗੂ ਸਤਨਾਮ ਸਿੰਘ ਬਿੱਟਾ ਦੀ ਅਗਵਾਈ ਵਿਚ ਪਹੁੰਚੇ ਕਾਂਗਰਸੀਆਂ ਨੇ ਇਸ ਮੌਕੇ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ‘ਬੇਅੰਤ ਸਿੰਘ ਅਮਰ ਰਹੇ’ ਦੇ ਨਾਅਰੇ ਲਗਾਏ। ਪੰਜਾਬ ਕਾਂਗਰਸ ਦੇ ਦੁਆਬਾ ਜ਼ੋਨ ਦੇ ਕੋਆਰਡੀਨੇਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਹਿੰਦਿਆਂ ਪੰਜਾਬ ਵਿਚ ਇਕ ਵਾਰੀ ਫਿਰ ਅੱਤਵਾਦ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਮੌਕੇ ਕਾਂਗਰਸੀ ਆਗੂ ਕੰਵਲ ਸਚਦੇਵਾ, ਮੀਤ ਪ੍ਰਧਾਨ ਮਨਜੀਤ ਸਿੰਘ ਸਰੋਆ, ਜਨਰਲ ਸਕੱਤਰ ਕੁਨਾਲ ਸ਼ਰਮਾ, ਕੌਂਸਲਰ ਤਰਸੇਮ ਲਖੋਤਰਾ, ਸਾਬਕਾ ਕੌਂਸਲਰ ਜਗਦੀਸ਼ ਦਕੋਹਾ, ਹਰਪਾਲ ਸੋਂਧੀ, ਅਸ਼ੋਕ ਖੰਨਾ, ਪੁਸ਼ਪਿੰਦਰ ਖੰਨਾ, ਅਸ਼ੋਕ ਗੁਪਤਾ, ਨਿਰਮਲ ਸਿੰਘ, ਰਿਸ਼ੀਕੇਸ਼ ਵਰਮਾ, ਰਮੇਸ਼ ਗਰੇਵਾਲ, ਸੰਦੀਪ ਖੇਸਲਾ, ਪ੍ਰੇਮ ਚੌਧਰੀ, ਓਮ ਪ੍ਰਕਾਸ਼ ਮਹਾਜਨ, ਮੋਹਨ ਗਰੋਵਰ, ਓ. ਪੀ. ਭਗਤ, ਓ. ਪੀ. ਵਧਵਾ, ਰਮਨ, ਅਰਵਿੰਦ ਡੋਗਰਾ, ਜਗਦੀਸ਼ ਸਮਰਾਏ, ਆਸ਼ਾ ਰਾਣੀ ਤੇ ਹੋਰ ਮੌਜੂਦ ਸਨ।

No comments:
Post a Comment