www.sabblok.blogspot.com
ਸੇਖਵਾਂ, 18 ਅਗਸਤ (ਕੁਲਬੀਰ ਸਿੰਘ ਬੁੂਲੇਵਾਲ)-ਬੀਤੇ ਕਰੀਬ 15 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਜਿੱਥੇ ਫਸਲਾਂ ਲਈ ਲਾਹੇਵੰਦ ਸਾਬਤ ਹੋ ਰਹੀ ਸੀ, ਉਥੇ ਤਪਸ਼ ਦੀ ਭੁੱਜੀ ਜ਼ਮੀਨ ਵੀ ਇਸ ਪਾਣੀ ਨੂੰ ਨਿਰੰਤਰ ਆਪਣੇ ਅੰਦਰ ਸੋਖ ਰਹੀ ਸੀ | ਪਰ ਹੁਣ 3-4 ਦਿਨਾਂ ਤੋਂ ਲਗਾਤਾਰ ਪਏ ਮੋਹਲੇਧਾਰ ਮੀਂਹ ਨੇ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ | ਜਿੱਥੇ ਦਰਿਆਵਾਂ ਨੇੜਲੇ ਪਿੰਡ ਡੈਮਾਂ ਤੇ ਪਹਾੜਾਂ ਦਾ ਪਾਣੀ ਦਰਿਆਵਾਂ 'ਚ ਚੜਨ ਕਾਰਨ ਪਾਣੀ ਦੀ ਮਾਰ ਹੇਠ ਆਏ ਹਨ ਅਤੇ ਉਨ੍ਹਾਂ ਵੱਲੋਂ ਹਿਜ਼ਰਤ ਕਰਕੇ ਸੁਰੱਖਿਅਤ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ | ਉਥੇ ਆਮ ਸਧਾਰਨ ਥਾਵਾਂ ਵਾਲੇ ਪਿੰਡਾਂ 'ਚ ਵੀ ਹੜ੍ਹਾਂ ਵਰਗੀ ਸਥਿਤੀ ਬਰਕਰਾਰ ਹੈ | ਕਈ ਲੋਕਾਂ ਦੇ ਮਕਾਨ ਢਹਿ-ਢੇਰੀ ਹੋਏ ਹਨ ਤੇ ਮੋਟਰਾਂ ਤੇ ਫਸਲਾਂ ਕਈ ਦਿਨਾਂ ਤੋਂ ਪਾਣੀ 'ਚ ਡੁੱਬੀਆਂ ਹੋਈਆਂ ਹਨ, ਜਿਥੇ ਕਿਸਾਨ ਪਲੀ ਹੋਈ ਫਸਲ ਖਰਾਬ ਹੋਣ ਦੀ ਚਿੰਤਾ 'ਚ ਡੁੱਬੇ ਹੋਏ ਹਨ, ਉਥੇ ਉਨ੍ਹਾਂ ਲਈ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਨਾ ਵੀ ਔਖਾ ਹੋਇਆ ਪਿਆ ਹੈ | ਪਿੰਡਾਂ 'ਚੋਂ ਲੰਘਦੀਆਂ ਸੜਕਾਂ 'ਚ ਪਈਆਂ ਛੋਟੀਆਂ ਵੱਡੀਆਂ ਪੁਲੀਆਂ ਹੇਠੋਂ ਜਿਥੇ ਕੁਝ ਥਾਈਾ 10-20 ਮੋਟਰਾਂ ਦੇ ਪਾਣੀ ਜਿਨ੍ਹਾਂ ਵਹਾਅ ਸ਼ੂਕਦਾ ਨਜ਼ਰ ਆ ਰਿਹਾ ਹੈ ਤੇ ਪਾਣੀ ਸੜਕਾਂ ਤੋਂ ਆਰ-ਪਾਰ ਹੁੰਦਾ ਹੋਇਆ ਹੰਸਲੀ ਨਾਲਿਆਂ 'ਚ ਡਿੱਗ ਰਿਹਾ ਹੈ ਜੋ ਨਹਿਰ ਵਾਂਗ ਚੱਲ ਰਹੇ ਹਨ, ਉਥੇ ਕੁਝ ਥਾਈਾ ਪੁਲੀਆਂ ਬੰਦ ਕਰਕੇ ਲੋਕਾਂ ਨੇ ਖੁਦ ਵੀ ਮੁਸੀਬਤ ਸਹੇੜੀ ਹੋਈ ਹੈ, ਜਿਸ ਕਾਰਨ ਫਸਲਾਂ ਡੁੱਬ ਕੇ ਖਰਾਬ ਹੋਣ ਦਾ ਪੂਰਨ ਖਦਸ਼ਾ ਹੈ | ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਵੱਡੇ ਪੱਧਰ 'ਤੇ ਪਾਣੀ ਭਰਿਆ ਹੋਇਆ ਹੈ ਅਤੇ ਪਿੰਡ ਹਰਸੀਆਂ ਦੇ ਖੇਡ ਮੈਦਾਨ 'ਚ ਭਰੇ 5-6 ਫੁੱਟ ਪਾਣੀ 'ਚ ਬੱਚੇ ਨਹਾ ਰਹੇ ਹਨ | ਲੌਗੋਂਵਾਲ, ਧੁੱਪਸੜੀ ਆਦਿ ਪਿੰਡਾਂ ਨੇੜਿਓ ਪਾਣੀ ਪੂਰੀ ਤੇਜ਼ੀ ਨਾਲ ਜਰਨੈਲੀ ਸੜਕ ਤੋਂ ਪਾਰ ਹੋ ਰਿਹਾ ਹੈ ਤੇ ਦਿਆਲਗੜ੍ਹ, ਸਤਕੋਹਾ, ਕੋਟਲੀ ਭਾਨ ਸਿੰਘ ਰਸਤੇ ਗੁਜਰਦੀ ਹੰਸਲੀ ਨਹਿਰ ਦੇ ਪਾਣੀ ਤੇਜ਼ ਵਹਾਅ ਵਾਂਗ ਚੱਲ ਰਹੀ ਹੈ | ਜਿੱਥੇ ਵੱਖ-ਵੱਖ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਰਕਰਾਰ ਹੈ, ਉਥੇ ਇੰਦਰ ਦੇਵਤਾ ਵੀ ਆਪਣੀ ਜਿੱਦ ਛੱਡਦਾ ਨਜ਼ਰ ਨਹੀਂ ਆ ਰਿਹਾ ਤੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਇਸ ਦੇ ਹੋਰ ਵਰਨ ਦੀਆਂ ਸੰਭਾਵਨਾਵਾਂ ਵੀ ਅਜੇ ਤੇਜ਼ ਦਿਖਾਈ ਦੇ ਰਹੀਆਂ ਹਨ, ਜਿਸ ਨਾਲ ਲੋਕਾਂ ਦੇ ਚਿਹਰਿਆਂ 'ਤੇ ਚਿੰਤਾ ਦਾ ਆਲਮ ਆਮ ਵੇਖਣ ਨੂੰ ਮਿਲ ਰਿਹਾ ਹੈ |
No comments:
Post a Comment