www.sabblok.blogspot.com
ਨਵੀਂ ਦਿੱਲੀ: ਲੋਕ ਸਭਾ ਵਿਚ ਅੱਜ ਖੁਰਾਕ ਸੁਰੱਖਿਆ ਬਿੱਲ ਉੱਪਰ ਬਹਿਸ ਦੀ ਅਗਵਾਈ ਕਰਨ ਵਾਲੀ ਯੂ.ਪੀ.ਏ. ਮੁਖੀ ਸੋਨੀਆ ਗਾਧੀ ਅਚਾਨਕ ਬਿਮਾਰ ਹੋ ਗਈ ਅਤੇ ਰਾਤ 8.15 ਵਜੇ ਉਨ੍ਹਾਂ ਨੂੰ ਸਦਨ ਛੱਡ ਕੇ ਹਸਪਤਾਲ ਜਾਣਾ ਪਿਆ। ਉਸ ਸਮੇਂ ਬਿੱਲ ਬਾਰੇ ਵਿਰੋਧੀ ਧਿਰ ਵੱਲੋਂ ਪੇਸ਼ ਤਰਮੀਮਾਂ ਉੱਤੇ ਵੋਟਿੰਗ ਚੱਲ ਰਹੀ ਸੀ। ਸੋਨੀਆ ਨੂੰ ਰਾਤ ਤੋਂ ਵਾਇਰਲ ਬੁਖਾਰ ਸੀ। ਇਹ ਬੁਖਾਰ ਸਦਨ ਵਿਚ ਬੈਠਿਆਂ ਵਧ ਗਿਆ। ਉਨ੍ਹਾਂ ਦੀ ਹਾਲਤ ਵਿਗੜਦੀ ਦੇਖ ਕੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਉਨ੍ਹਾਂ ਨੂੰ ‘ਏਮਜ਼’ ਲੈ ਗਏ। ਉੱਥੇ ਉਨ੍ਹਾਂ ਦੇ ਕੁਝ ਟੈਸਟ ਕੀਤੇ ਗਏ ਹਨ।
No comments:
Post a Comment