ਮੋਹਾਲੀ  (ਪਰਦੀਪ) - ਆਖਿਰਕਾਰ ਇਕ ਦਿਨ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਨੰਬਰਾਂ 'ਤੇ ਵਿਸ਼ਵਾਸ ਨਹੀਂ ਰੱਖਦੇ। ਉਹ ਮੋਹਾਲੀ ਦੇ ਜ਼ਿਲਾ ਟਰਾਂਸਪੋਰਟ ਅਫਸਰ ਤੋਂ ਲਏ ਗਏ ਪੀ ਬੀ 65 ਆਰ 0007 ਨੰਬਰ ਨੂੰ ਵਾਪਸ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਮੋਹਾਲੀ ਦੇ ਸੈਕਟਰ 71 ਦੀ ਵਰਿੰਦਰਜੀਤ ਕੌਰ ਨੇ ਨਿਲਾਮੀ ਦੌਰਾਨ ਪਿਛਲੇ ਸਾਲ 4 ਅਗਸਤ ਨੂੰ ਪੀ ਬੀ 65 ਆਰ 0007 ਨੰਬਰ ਖਰੀਦਿਆ ਸੀ ਅਤੇ ਇਸ ਲਈ ਉਨ੍ਹਾਂ ਨੇ 2 ਲੱਖ ਰੁਪਏ ਉਸੇ ਦਿਨ ਜਮ੍ਹਾ ਕਰਵਾ ਦਿੱਤੇ ਅਤੇ ਉਸ ਤੋਂ ਬਾਅਦ ਉਹ ਯੂ. ਐੱਸ. ਏ. ਚਲੀ ਗਈ। ਮਈ 2013 ਵਿਚ ਉਨ੍ਹਾਂ ਨੇ 100 ਰੁਪਏ ਲੇਟ ਫੀਸ ਨਾਲ ਮੋਹਾਲੀ ਜ਼ਿਲਾ ਟਰਾਂਸਪੋਰਟ ਆਫ਼ਿਸ ਫੇਜ਼-1 ਵਿਚ 4.47 ਲੱਖ ਰੁਪਏ ਰੋਡ ਟੈਕਸ ਨੂੰ ਜਮ੍ਹਾ ਕਰਵਾ ਦਿੱਤੇ।
ਜਾਣਕਾਰੀ ਅਨੁਸਾਰ ਜ਼ਿਲਾ ਟਰਾਂਸਪੋਰਟ ਅਫ਼ਸਰ ਨੇ ਇਸ ਨੰਬਰ ਨੂੰ ਕੈਂਸਲ ਕਰ ਦਿੱਤਾ ਸੀ ਅਤੇ 8 ਅਗਸਤ 2013 ਨੂੰ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਦੀ ਪਤਨੀ ਸੁਰਜੀਤ ਕੌਰ ਨੂੰ ਇਹ ਨੰਬਰ ਅਲਾਟ ਕਰ ਦਿੱਤਾ।