jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 20 August 2013

ਪ੍ਰੋ. ਇੰਦਰ ਸਿੰਘ ਘੱਗਾ ਘਰ ਵਿਚੋਂ ਗ੍ਰਿਫ਼ਤਾਰ

www.sabblok.blogspot.com


ਪਟਿਆਲਾ, 20 ਅਗੱਸਤ (ਕੁਲਵੰਤ ਸਿੰਘ) : ਸ਼੍ਰੋਮਣੀ ਸਾਹਿਤਕਾਰ ਅਤੇ ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੂੰ ਅੱਜ ਬਾਘਾਪੁਰਾਣਾ ਪੁਲਿਸ ਨੇ ਉਨ੍ਹਾਂ ਦੇ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਘਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। 
ਪੁਲਿਸ ਨੇ ਪ੍ਰੋ. ਇੰਦਰ ਸਿੰਘ ਘੱਗਾ ਵਿਰੁਧ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਮਾਲਵਾ ਮੇਲ ਨਾਮ ਦੀ ਇਕ ਅਖ਼ਬਾਰ ਵਿਚ ''ਰਖੜੀ ਜਾਂ ਮਾਨਸਕ ਗ਼ੁਲਾਮੀ''  ਨਾਮਕ ਇਕ ਲੇਖ ਛਾਪਿਆ ਜਿਸ ਤੋਂ ਬਾਅਦ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪ੍ਰੋ. ਇੰਦਰ ਸਿੰਘ ਘੱਗਾ ਦੀ ਬੇਟੀ ਨਵਦੀਪ ਕੌਰ ਨੇ ਦਸਿਆ ਕਿ ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਪਿਤਾ ਦਾ ਪੇਟ ਖ਼ਰਾਬ ਹੋਣ ਕਾਰਨ ਉਹ ਉਨ੍ਹਾਂ ਦੀ ਰਿਹਾਇਸ਼ ਵਿਦਿਆ ਨਗਰ ਦੇ ਨਜ਼ਦੀਕ ਪੈਂਦੇ ਇਕ ਨਿਜੀ ਹਸਪਤਾਲ ਵਿਚੋਂ ਇਲਾਜ ਕਰਵਾ ਰਹੇ ਸਨ। ਜਿਵੇਂ ਹੀ ਉਹ ਦੁਪਹਿਰ ਸਾਢੇ 3 ਵਜੇ ਦੇ ਕਰੀਬ ਹਸਪਤਾਲ ਤੋਂ ਘਰ ਪਹੁੰਚੇ ਤਾਂ ਇਕ ਸਵਿੱਫ਼ਟ ਕਾਰ ਵਿਚ ਸਵਾਰ ਦੋ ਪੰਜਾਬ ਪੁਲਿਸ ਦੇ ਵਰਦੀ ਧਾਰੀਆਂ ਸਮੇਤ 6 ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਤੇ ਪ੍ਰੋ. ਘੱਗਾ ਬਾਰੇ ਪੁਛਣ ਲੱਗੇ। ਪ੍ਰੋ. ਘੱਗਾ ਨੇ ਉਨ੍ਹਾਂ ਨੂੰ ਆਉਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਅਪਣੇ-ਆਪ ਨੂੰ ਸੀ ਆਈ ਏ ਸਟਾਫ਼ ਬਾਘਾਪੁਰਾਣਾ ਦਾ ਇੰਚਾਰਜ ਦਸਦਿਆਂ ਕਿਹਾ ਕਿ ਤੁਹਾਡੇ ਵਲੋਂ ਜੋ ਲੇਖ ਮਾਲਵਾ ਮੇਲ ਅਖ਼ਬਾਰ ਵਿਚ ਛਾਪਿਆ ਗਿਆ ਹੈ, ਉਸ ਤੋਂ ਬਾਅਦ ਬਾਘਾ ੁਰਾਣਾ ਦੀ ਮੰਦਰ ਕਮੇਟੀ ਦੇ ਲੋਕਾਂ ਨੇ ਉਥੇ ਧਰਨੇ ਮੁਜ਼ਾਹਰੇ ਕੀਤੇ ਹਨ ਤੇ ਮਾਲਵਾ ਮੇਲ ਅਖ਼ਬਾਰ ਦੇ ਦਫ਼ਤਰ 'ਚ ਵੀ ਭੰਨਤੋੜ ਹੋਈ ਹੈ। ਪ੍ਰੋ. ਘੱਗਾ ਦੀ ਬੇਟੀ ਨਵਦੀਪ ਕੌਰ ਅਨੁਸਾਰ ਆਏ ਹੋਏ ਵਿਅਕਤੀ ਵਿਚੋਂ ਖ਼ੁਦ ਨੂੰ ਇੰਸਪੈਕਟਰ ਦੱਸ ਰਹੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦਸਿਆ ਕਿ ਪ੍ਰੋ. ਘੱਗਾ ਦਾ ਲੇਖ ਛਪਣ ਤੋਂ ਬਾਅਦ ਬਾਘਾਪੁਰਾਣਾ ਵਿਚ ਹਿੰਦੂ ਧਰਮ ਨਾਲ ਸਬੰਧਤ ਕੁੱਝ ਲੋਕਾਂ ਨੇ ਪੁਲਿਸ ਕੋਲ 



ਸ਼ਿਕਾਇਤ ਦਰਜ ਕਰਵਾਉਂਦਿਆਂ ਪ੍ਰੋ. ਘੱਗਾ ਵਿਰੁਧ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪ੍ਰੋ. ਘੱਗਾ 'ਤੇ ਉਥੇ ਦੀ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਲੋਕਾਂ ਨੂੰ ਸ਼ਾਂਤ ਕਰਨ ਲਈ ਹੀ ਪ੍ਰੋ. ਘੱਗਾ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਪ੍ਰੋ. ਘੱਗਾ ਦੀ ਗੱਲਬਾਤ ਮੰਦਰ ਕਮੇਟੀ ਦੇ ਲੋਕਾਂ ਨਾਲ ਵੀ ਕਰਵਾਈ ਜਾ ਸਕੇ ਤਾਕਿ ਉਥੇ ਜੋ ਭੰਨਤੋੜ ਤੇ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਉਸ ਨੂੰ ਰੋਕਿਆ ਜਾ ਸਕੇ। 
ਨਵਦੀਪ ਕੌਰ ਅਨੁਸਾਰ ਜਿਸ ਸਮੇਂ ਪ੍ਰੋ. ਇੰਦਰ ਸਿੰਘ ਘੱਗਾ ਨੂੰ ਪੁਲਿਸ ਗ੍ਰਿਫ਼ਤਾਰ ਕਰ ਕੇ ਅਪਣੇ ਨਾਲ ਲੈ ਗਈ, ਉਸ ਸਮੇਂ ਉਨ੍ਹਾਂ ਤੋਂ ਇਲਾਵਾ ਪ੍ਰੋ. ਘੱਗਾ ਦੀ ਪਤਨੀ ਸਰਦਾਰਨੀ ਰਾਜਵੰਤ ਕੌਰ ਅਤੇ ਉਨ੍ਹਾਂ ਦੀ ਨੂੰਹ ਸੁਖਜਿੰਦਰ ਕੌਰ ਵੀ ਘਰ ਵਿਚ ਮੌਜੂਦ ਸਨ। 
ਪ੍ਰੋ. ਘੱਗਾ ਦੇ ਪਰਵਾਰਕ ਜੀਆਂ ਨੇ ਦੋਸ਼ ਲਾਇਆ ਕਿ ਪ੍ਰੋ. ਘੱਗਾ ਵਿਰੁਧ ਇਹ ਸਾਰੀ ਕਾਰਵਾਈ ਇਕ ਸਾਜ਼ਸ਼ ਤਹਿਤ ਕੀਤੀ ਗਈ ਹੈ ਕਿਉਂਕਿ ਇਹ ਲੇਖ ''ਰਖੜੀ ਜਾਂ ਮਾਨਸਕ ਗ਼ੁਲਾਮੀ'' ਤਿੰਨ ਸਾਲ ਪਹਿਲਾਂ ਪ੍ਰੋ. ਘੱਗਾ ਵਲੋਂ ਲਿਖੀ ਕਿਤਾਬ ''ਪਰਾਇਆ ਧਨ ਬੇਗਾਨੀ ਧੀ'' ਦੇ ਪੰਨਾ ਨੰਬਰ 144 ਵਿਚ ਵੀ ਦਰਜ ਹੈ। ਇਹ ਕਿਤਾਬ ਇੰਟਰਨੈੱਟ 'ਤੇ ਵੀ ਮੌਜੂਦ ਹੈ ਜਿਸ ਨੂੰ ਅੱਜ ਤਕ ਹਜ਼ਾਰਾਂ ਲੋਕ ਪੜ੍ਹ ਚੁੱਕੇ ਹਨ। ਤਿੰਨ ਸਾਲ ਬੀਤ ਜਾਣ 'ਤੇ ਵੀ ਇਸ ਵਿਰੁਧ ਕੋਈ ਕਿੰਤੂ-ਪ੍ਰੰਤੂ ਨਾ ਹੋਇਆ ਪਰ ਅਚਾਨਕ ਅਜਿਹਾ ਕੀ ਹੋਇਆ ਕਿ ਉਨ੍ਹਾਂ ਵਿਰੁਧ ਕੇਸ ਵੀ ਦਰਜ ਕਰ ਲਿਆ ਗਿਆ ਤੇ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਪ੍ਰੋ. ਘੱਗਾ ਦੇ ਪਰਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਸਬੰਧੀ ਉੱਚ ਪਧਰੀ ਜਾਂਚ ਕਰ ਕੇ ਦੁਧ ਦਾ ਦੁਧ, ਪਾਣੀ ਦਾ ਪਾਣੀ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਤਾ ਜਾਵੇ।

No comments: