www.sabblok.blogspot.com
ਵਾਸ਼ਿੰਗਟਨ, 31 ਅਗਸਤ (ਏਜੰਸੀ)- ਸੀਰੀਆ ਦੇ ਖਿਲਾਫ ਜਲਦ ਸੈਨਿਕ ਕਾਰਵਾਈ ਦਾ ਸੰਕੇਤ ਦਿੰਦੇ ਹੋਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਰਸਾਇਣਕ ਹਥਿਆਰਾਂ ਦੇ ਕਥਿਤ ਇਸਤੇਮਾਲ ਦੇ ਲਈ ਦਮਿਸ਼ਕ ਨੂੰ ਸਜ਼ਾ ਦੇਣਾ ਅਮਰੀਕਾ ਦੀ ਜਿੰਮੇਵਾਰੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਇਹ ਸੰਭਾਵਿਤ ਸੈਨਿਕ ਹਮਲਾ ਛੋਟਾ ਹੋਵੇਗਾ, ਜਿਸ 'ਚ ਜਮੀਨੀ ਕਾਰਵਾਈ ਸ਼ਾਮਲ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਸੰਕੇਤ ਦਿੱਤਾ ਕਿ ਅਮਰੀਕਾ ਸੀਰੀਆ 'ਤੇ ਇਕੱਲਾ ਹੀ ਸੈਨਿਕ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
No comments:
Post a Comment