jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 20 August 2013

ਯੁਵਰਾਜ ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਤੇ ਮਾਸਟਰ ਗੁਰਦੇਵ ਸਿੰਘ ਉਪ-ਚੇਅਰਮੈਨ ਬਣੇ

www.sabblok.blogspot.com
ਕਪੂਰਥਲਾ, 20 ਅਗਸਤ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਚ ਵਧੀਕ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫ਼ਸਰ ਸ: ਗੁਰਪ੍ਰੀਤ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਹੋਈ | ਚੋਣ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨਾਲ ਸਬੰਧਿਤ 13 ਮੈਂਬਰਾਂ ਨੇ ਸਰਬਸੰਮਤੀ ਨਾਲ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯੁਵਰਾਜ ਭੁਪਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਤੇ ਅਕਾਲੀ ਦਲ ਦੇ ਅਨੂਸੁਚਿਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਦੇਵ ਸਿੰਘ ਦੀ ਉਪ ਚੇਅਰਮੈਨ ਵਜੋਂ ਚੋਣ ਕੀਤੀ | ਚੇਅਰਮੈਨ ਦੀ ਚੋਣ ਲਈ ਯੁਵਰਾਜ ਭੁਪਿੰਦਰ ਸਿੰਘ ਦਾ ਨਾਮ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ: ਸਰਵਣ ਸਿੰਘ ਕੁਲਾਰ ਨੇ ਤਜਵੀਜ਼ ਕੀਤਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਗੁਰਦੇਵ ਸਿੰਘ ਨੇ ਉਨ੍ਹਾਂ ਦੀ ਤਾਇਦ ਕੀਤੀ | ਇਸੇ ਤਰ੍ਹਾਂ ਉਪ ਚੇਅਰਮੈਨ ਦੀ ਚੋਣ ਸਮੇਂ ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਸ: ਬਲਕਾਰ ਸਿੰਘ ਨੇ ਮਾਸਟਰ ਗੁਰਦੇਵ ਸਿੰਘ ਦਾ ਨਾਮ ਉਪ ਚੇਅਰਮੈਨ ਵਜੋਂ ਤਜਵੀਜ਼ ਕੀਤਾ ਜਿਸ ਦੀ ਤਾਇਦ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਵਿਰਕ ਨੇ ਕੀਤੀ | ਉਪਰੰਤ ਹਾਜ਼ਰ ਮੈਂਬਰਾਂ ਨੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ | ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 10 ਮੈਂਬਰਾਂ ਵਿਚੋਂ ਫਗਵਾੜਾ ਹਲਕੇ ਨਾਲ ਸਬੰਧਿਤ ਕਾਂਗਰਸ ਤੇ ਬਸਪਾ ਦੀ ਹਮਾਇਤ ਨਾਲ ਜੇਤੂ ਰਿਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਦਾਸ ਖਲਵਾੜਾ ਤੇ ਪੰਚਾਇਤ ਸੰਮਤੀ ਫਗਵਾੜਾ ਦੀ ਚੇਅਰਮੈਨ ਚੋਣ ਸਮੇਂ ਗੈਰ ਹਾਜ਼ਰ ਰਹੀ | ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋਣ 'ਤੇ ਭੁਲੱਥ ਹਲਕੇ ਦੀ ਵਿਧਾਇਕਾ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ, ਪੰਜਾਬ ਮਾਰਕਫੈੱਡ ਦੇ ਚੇਅਰਮੈਨ ਸ: ਜਰਨੈਲ ਸਿੰਘ ਵਾਹਦ ਨੇ ਨਵੇਂ ਚੁਣੇ ਚੇਅਰਮੈਨ ਤੇ ਉਪ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ ਤੇ ਚੋਣ ਪ੍ਰਕਿਰਿਆ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਮਨਜੀਤ ਕੌਰ, ਗੁਰਮੇਲ ਸਿੰਘ ਸਿੱਧਵਾਂ ਦੋਨਾਂ, ਬੀਬੀ ਪਰਮਜੀਤ ਕੌਰ ਵਿਰਕ, ਗੁਰਿੰਦਰਜੀਤ ਸਿੰਘ ਭੁੱਲਰ, ਬੀਬੀ ਬਲਵਿੰਦਰ ਕੌਰ, ਬਿਕਰਮਜੀਤ ਸਿੰਘ (ਸਾਰੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ) ਨੇ ਸ਼ਿਰਕਤ ਕੀਤੀ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ਜਰਨੈਲ ਸਿੰਘ ਡੋਗਰਾਂਵਾਲਾ, ਜਥੇ: ਸੰਤੋਖ ਸਿੰਘ ਖੀਰਾਂਵਾਲੀ, ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਸਵਰਨ ਸਿੰਘ ਜੋਸ਼, ਮਾਰਕੀਟ ਕਮੇਟੀ ਢਿੱਲਵਾਂ ਦੇ ਚੇਅਰਮੈਨ ਲਖਵਿੰਦਰ ਸਿੰਘ ਵਿਜੋਲਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸੁੱਚਾ ਸਿੰਘ ਚੌਹਾਨ, ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਮਰਬੀਰ ਸਿੰਘ ਲਾਲੀ, ਪੰਚਾਇਤ ਸੰਮਤੀ ਕਪੂਰਥਲਾ ਦੇ ਚੇਅਰਮੈਨ ਦਲਜੀਤ ਸਿੰਘ ਕੋਟ ਗੋਬਿੰਦਪੁਰ, ਯੂਥ ਅਕਾਲੀ ਦਲ ਦਿਹਾਤੀ ਕਪੂਰਥਲਾ ਦੇ ਪ੍ਰਧਾਨ ਬਿਕਰਮ ਸਿੰਘ ਉੱਚਾ, ਖੁਸ਼ਵੰਤ ਸਿੰਘ ਪਨੂੰ, ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਕੱਥਾ ਸਿੰਘ, ਢਿੱਲਵਾਂ ਪੰਚਾਇਤ ਸੰਮਤੀ ਦੇ ਉਪ ਚੇਅਰਮੈਨ ਡਾ: ਜਗੀਰ ਸਿੰਘ, ਬੀਬੀ ਮਨਜੀਤ ਕੌਰ, ਸੁਖਦੇਵ ਸਿੰਘ ਨਾਨਕਪੁਰ, ਦਲਵਿੰਦਰ ਸਿੰਘ ਸਿੱਧੂ, ਮੰਗਲ ਸਿੰਘ ਸੁਖੀਆ ਨੰਗਲ, ਜਗੀਰ ਸਿੰਘ ਦੇਸਲ, ਬੀਬੀ ਬਲਬੀਰ ਕੌਰ, ਹਰਕਮਲ ਸਿੰਘ ਵਿਰਕ, ਮਨਜਿੰਦਰ ਸਿੰਘ ਪਾਲੀ ਸਿੱਧਵਾਂ ਦੋਨਾਂ, ਹਰਜਿੰਦਰ ਸਿੰਘ ਵਿਰਕ, ਸੁਰਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਧੰਜੂ, ਹਰਿੰਦਰ ਸਿੰਘ ਨੀਟਾ, ਪਿਆਰਾ ਸਿੰਘ ਮਜ਼ਾਦਪੁਰ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਹਰਜੀਤ ਸਿੰਘ ਵਾਲੀਆ, ਗੁਰਦਿਆਲ ਸਿੰਘ ਸੈਦੋਭੁਲਾਣਾ ਤੋਂ ਇਲਾਵਾ ਅਕਾਲੀ ਦਲ ਨਾਲ ਸਬੰਧਿਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਚੋਣ ਉਪਰੰਤ ਯੁਵਰਾਜ ਭੁਪਿੰਦਰ ਸਿੰਘ ਤੇ ਮਾਸਟਰ ਗੁਰਦੇਵ ਸਿੰਘ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਮੱਥਾ ਟੇਕਿਆ, ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਯੁਵਰਾਜ ਭੁਪਿੰਦਰ ਸਿੰਘ, ਮਾਸਟਰ ਗੁਰਦੇਵ ਸਿੰਘ ਤੋਂ ਇਲਾਵਾ ਬੀਬੀ ਜਗੀਰ ਕੌਰ, ਡਾ: ਉਪਿੰਦਰਜੀਤ ਕੌਰ, ਸ: ਜਰਨੈਲ ਸਿੰਘ ਵਾਹਦ ਤੇ ਹੋਰ ਆਗੂਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ |

No comments: