jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 31 August 2013

ਭੂੰਡ ਆਸ਼ਕਾਂ ਤੋਂ ਪ੍ਰੇਸ਼ਾਨ ਹਨ ਵਿਦਿਆਰਥਣਾਂ

www.sabblok.blogspot.com
ਭੂੰਡ ਆਸ਼ਕਾਂ ਤੋਂ ਪ੍ਰੇਸ਼ਾਨ ਹਨ ਵਿਦਿਆਰਥਣਾਂ
ਟਾਂਡਾ(ਸਤੀਸ਼ ਜੌੜਾ)-ਟਾਂਡਾ ਸ਼ਹਿਰ ਵਿਚ ਪੁਲਸ ਦੇ ਨਾਕੇ ਲੱਗਣ ਭਾਵੇਂ ਨਾ ਲੱਗਣ ਪਰ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰ ਛੁੱਟੀ ਦੇ ਵੇਲੇ ਦੋ ਟਾਈਮ ਭੂੰਡ ਆਸ਼ਕਾਂ ਦੇ ਨਾਕੇ ਜ਼ਰੂਰ ਫਿਕਸ ਹੋਏ ਪਏ ਹਨ ਜਿਸ ਕਰਕੇ ਸਥਾਨਕ ਸਕੂਲਾਂ ਅਤੇ ਕਾਲਜਾਂ ਨੂੰ ਆਉਣ-ਜਾਣ ਸਮੇਂ ਕੁੜੀਆਂ ਨੂੰ ਇਨ੍ਹਾਂ ਭੂੰਡ ਆਸ਼ਕਾਂ ਦੀਆਂ ਟਿੱਚਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਨਿੱਤ ਸਵੇਰੇ ਦੇਖਣ ਨੂੰ ਆਮ ਮਿਲਦਾ ਹੈ ਕਿ ਸ਼ਹਿਰ ਦੇ ਸਰਕਾਰੀ ਕਾਲਜ ਦੇ ਸਾਹਮਣੇ ਭੂੰਡ ਆਸ਼ਕ ਟੋਲੇ ਬਣਾ ਕੇ ਖੜ੍ਹੇ ਰਹਿੰਦੇ ਹਨ ਅਤੇ ਆਉਣ-ਜਾਣ ਵਾਲੀਆਂ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਵੀ ਕਰਦੇ ਹਨ।  ਪਿੰਡਾਂ ਦੀਆਂ ਕੁੜੀਆਂ ਜਦੋਂ ਕਾਲਜ ਤੋਂ ਛੁੱਟੀ ਕਰਕੇ ਵਾਪਸ ਜਾਂਦੀਆਂ ਹਨ ਤਾਂ  ਮੋਟਰਸਾਈਕਲਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਹਾਰਨ ਲਗਾ ਕੇ ਭੂੰਡ ਆਸ਼ਕ ਸ਼ਹਿਰ ਵਿਚ ਹੁੜਦੰਗ ਮਚਾਉਂਦੇ ਹਨ ਪਰ ਲਗਦਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।  ਸਕੂਲਾਂ ਦੇ ਨਜ਼ਦੀਕ ਸਥਾਨਕ ਕੁਝ ਦੁਕਾਨਦਾਰਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਉਥੇ ਆਉਂਦੇ ਹਨ ਤਾਂ ਪਹਿਲਾਂ ਹੀ ਥੜ੍ਹਿਆਂ ‘ਤੇ ਸਵਾਰ ਆਸ਼ਕ ਸਕੂਲ ਆਉਣ ਵਾਲੀਆਂ ਕੁੜੀਆਂ ਦਾ ਇੰਤਜ਼ਾਰ ਕਰਦੇ ਹੁੰਦੇ ਹਨ ਪਰ ਜਦੋਂ ਦੁਕਾਨਦਾਰ ਉਨ੍ਹਾਂ ਨੂੰ ਅਜਿਹਾ  ਕਰਨ ਤੋਂ ਵਰਜਦੇ ਹਨ ਤਾਂ ਅੱਗੋਂ ਉਹ ਹੱਥੋਪਾਈ ਹੋਣ ਤੱਕ ਵੀ ਪਹੁੰਚ ਜਾਂਦੇ ਹਨ। ਇਨ੍ਹਾਂ ਭੂੰਡ ਆਸ਼ਕਾਂ ਦੀਆਂ ਹਰਕਤਾਂ ਸਵੇਰੇ ਸਕੂਲ ਲੱਗਣ ਸਮੇਂ ਅਤੇ ਦੁਪਹਿਰ ਛੁੱਟੀ ਦੇ ਵੇਲੇ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਆਮ ਸ਼ਹਿਰੀ ਦਾ ਮਨ ਦੁਖੀ ਹੁੰਦਾ ਹੈ ਪਰ  ਉਹ ਲੜਾਈ ਮੁੱਲ ਲੈਣ ਦੇ ਡਰੋਂ ਅਜਿਹੇ ਆਸ਼ਕਾਂ ਦੀਆਂ ਹਰਕਤਾਂ ਦੇਖ ਕੇ ਪਾਸਾ ਵੱਟਣਾ ਹੀ ਬਿਹਤਰ ਸਮਝਦੇ ਹਨ। ਦੂਸਰੇ ਪਾਸੇ ਉਕਤ ਸਕੂਲਾਂ ਅਤੇ ਕਾਲਜਾਂ ਦੇ ਸਟਾਫ ਮੈਂਬਰਾਂ ਵਲੋਂ ਲੜਕੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਇਨ੍ਹਾਂ ਭੂੰਡ ਆਸ਼ਕਾਂ ਦੀ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ ਪਰ ਫਿਰ  ਵੀ ਰਸਤੇ ਵਿਚ ਇਹ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਲੜਕੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਅਜਿਹੇ ਅਨਸਰਾਂ  ਨੂੰ ਨੱਥ ਪਾਉਣ ਲਈ ਸਥਾਨਕ ਪੁਲਸ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਹੀ ਉਨ੍ਹਾਂ ਦੀਆਂ ਬੱਚੀਆਂ ਸੁਰੱਖਿਅਤ ਰਹਿ ਸਕਦੀਆਂ ਹਨ।
ਕੀ ਕਹਿੰਦੇ ਹਨ ਐੱਸ. ਐੱਚ. ਓ. ਟਾਂਡਾ?
ਇਸ ਸਬੰਧੀ ਐੱਚ. ਐੱਚ. ਓ. ਸਤਿੰਦਰ ਕੁਮਾਰ ਚੱਢਾ ਦਾ ਕਹਿਣਾ ਹੈ ਕਿ ਉਹ ਸ਼ਹਿਰ ਵਿਚ ਵਿੱਦਿਆ ਹਾਸਲ ਕਰਨ ਆਉਂਦੀਆਂ ਲੜਕੀਆਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਮੁਹਿੰਮ ਚਲਾਉਣਗੇ ਜਿਸ ਤਹਿਤ ਸਿਵਲ ਕੱਪੜਿਆਂ ਵਿਚ ਸਕੂਲਾਂ-ਕਾਲਜਾਂ ਦੇ ਅੱਗੇ ਮੁਲਾਜ਼ਮਾਂ ਦੀ ਤਾਇਨਾਤੀ ਹੋਵੇਗੀ। ਅਜਿਹੀਆਂ ਹਰਕਤਾਂ ਕਰਨ ਵਾਲੇ ਅਨਸਰਾਂ ‘ਤੇ ਪੂਰੀ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।

No comments: