www.sabblok.blogspot.com
ਮੁੰਬਈ- ਮੁੰਬਈ 'ਚ ਫੋਟੋਗ੍ਰਾਫਰ ਨਾਲ ਗੈਂਗਰੇਪ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮੁੰਬਈ ਪੁਲਸ ਤੁਰੰਤ ਹਰਕਤ 'ਚ ਆਈ ਅਤੇ ਜਾਂਚ ਦਾ ਸਿਲਸਿਲਾ ਤੇਜ਼ ਹੋ ਗਿਆ। ਰਾਤ ਭਰ ਭੱਜ-ਦੌੜ ਤੋਂ ਬਾਅਦ ਮੁੰਬਈ ਪੁਲਸ ਨੇ ਕੇਸ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਨੇ ਸਮੂਹਕ ਬਲਾਤਕਾਰ 'ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਚਾਰ ਦੋਸ਼ੀਆਂ ਦੀ ਪਚਾਣ ਹੋ ਚੁੱਕੀ ਹੈ। ਇਸ ਸੰਬੰਧ 'ਚ ਮੁੰਬਈ ਪੁਲਸ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਕਰੇਗੀ। ਮੁੰਬਈ ਪੁਲਸ ਨੇ ਗੈਂਗਰੇਪ ਪੀੜਤ ਲੜਕੀ ਦੇ ਬਿਆਨ ਦੇ ਆਧਾਰ 'ਤੇ 5 ਲੋਕਾਂ ਦੇ ਸਕੈਚ ਜਾਰੀ ਕੀਤੇ ਸਨ। ਇਨ੍ਹਾਂ 'ਚੋਂ 2 ਦੋਸ਼ੀਆਂ ਦੇ ਨਾਂ ਰੂਪੇਸ਼ ਅਤੇ ਸਾਜਿਦ ਹਨ। ਪੁਲਸ ਮੁਤਾਬਕ ਪੀੜਤ ਲੜਕੀ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਇਹ ਲੋਕ ਵਾਰਦਾਤ ਦੇ ਸਮੇਂ 2 ਨਾਂਵਾਂ ਨਾਲ ਗੱਲ ਕਰ ਰਹੇ ਸਨ। ਇਹ ਨਾਂ ਹਨ ਰੂਪੇਸ਼ ਅਤੇ ਸਾਜਿਸ਼।
No comments:
Post a Comment