www.sabblok.blogspot.com
ਨਵੀਂ ਦਿੱਲੀ—ਨਾਬਾਲਗ ਲੜਕੀ ਦੇ ਕਥਿਤ ਯੌਨ ਸ਼ੋਸ਼ਣ ਦੇ ਮਾਮਲੇ ‘ਚ ਫਸੇ ਅਧਿਆਤਮਕ ਗੁਰੂ ਆਸਾਰਾਮ ਬਾਪੂ ਨੂੰ ਇੰਦੌਰ ਤੋਂ ਉਨ੍ਹਾਂ ਦੇ ਆਸ਼ਰਮ ਤੋਂ ਗ੍ਰਿਫਤਾਰ ਕਰਕੇ ਜੋਧਪੁਰ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੂੰ ਇਕ-ਦੋ ਘੰਟਿਆਂ ਲਈ ਦਿੱਲੀ ਏਅਰਪੋਰਟ ‘ਚ ਰੱਖਿਆ ਜਾਵੇਗਾ। ਗ੍ਰਿਫਤਾਰੀ ਤੋਂ ਪਹਿਲਾਂ ਜੋਧਪੁਰ ਪੁਲਸ ਨੇ ਆਸਾਰਾਮ ਤੋਂ ਪੁੱਛਗਿੱਛ ਕੀਤੀ। ਜਿਸ ਸਮੇਂ ਆਸਾਰਾਮ ਨੂੰ ਹਿਰਾਸਤ ‘ਚ ਲਿਆ ਗਿਆ, ਉਸ ਸਮੇਂ ਉਨ੍ਹਾਂ ਆਸ਼ਰਮ ਦੇ ਬਾਹਰ ਭਾਰੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਸੂਤਰਾਂ ਅਨੁਸਾਰ ਆਸਾਰਾਮ ਪੁਲਸ ਪੁੱਛਗਿੱਛ ‘ਚ ਸਹਿਯੋਗ ਨਹੀਂ ਕਰ ਰਹੇ ਹਨ ਸਨ। ਜੋਧਪੁਰ ਪੁਲਸ ਆਸਾਰਾਮ ਦੀ ਮੈਡੀਕਲ ਰਿਪੋਰਟ ਨਾਲ ਲੈ ਕੇ ਗਈ ਸੀ ਕਿ ਉਹ ਪੁੱਛਗਿੱਛ ਲਈ ਫਿੱਟ ਹੈ। ਜਦੋਂ ਆਸਾਰਾਮ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਆਸਾਰਾਮ ਨੂੰ ਪੁਲਸ ਵੱਲੋਂ ਜ਼ਬਰਦਸਤੀ ਗੱਡੀ ‘ਚ ਬਿਠਾਇਆ ਗਿਆ। ਉਸ ਸਮੇਂ ਉਨ੍ਹਾਂ ਦਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਆਸਾਰਾਮ ਪੂਰੀ ਰਾਤ ਇੰਦੌਰ ਏਅਰਪੋਰਟ ‘ਤੇ ਰਹੇ। ਫਿਲਹਾਲ ਉਨ੍ਹਾਂ ਨੂੰ ਇੰਦੌਰ ਤੋਂ ਦਿੱਲੀ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਦਿੱਲੀ ਤੋਂ ਉਨ੍ਹਾਂ ਨੂੰ ਜੋਧਪੁਰ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕਰਕੇ ਕਾਨੂੰਨੀ ਹਿਰਾਸਤ ‘ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੁਪਹਿਰ ਇਕ ਵਜੇ ਦੇ ਕਰੀਬ ਆਸਾਰਾਮ ਜੋਧਪੁਰ ਪਹੁੰਚਣਗੇ। ਦਿੱਲੀ ਏਅਰਪੋਰਟ ਤੋਂ ਆਸਾਰਾਮ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ। ਜੋਧਪੁਰ ‘ਚ ਆਸਾਰਾਮ ਦੇ ਸਮਰਥਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਆਈ. ਸੀ. ਦੀਆਂ 4 ਕੰਪਨੀਆਂ ਤਾਇਨਾਤ ਕੀਤੀਆ ਗਈਆਂ। ਇੰਦੌਰ ਪੱਛਮੀ ਪੁਲਸ ਕਮਿਸ਼ਨਰ ਅਨਿਲ ਸਿੰਘ ਖੁਸ਼ਵਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਸਾਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋਧਪੁਰ ਪੁਲਸ ਉਨ੍ਹਾਂ ਲੈ ਕੇ ਗਈ ਹੈ। ਆਸਾਰਾਮ ਨੂੰ ਇੰਦੌਰ ਹਵਾਈ ਅੱਡ ‘ਤੇ ਲਿਜਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਉੱਥੋਂ ਹਵਾਈ ਜਹਾਜ਼ ਤੋਂ ਜੋਧਪੁਰ ਤੋਂ ਦਿੱਲੀ ਲਿਜਾਇਆ ਜਾ ਸਕੇ। ਸਮਰਥਕਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਪੁਲਸ ਨੇ ਪਹਿਲਾਂ ਹੀ ਆਸ਼ਰਮ ਨੂੰ ਘੇਰਾਂ ਪਾ ਲਿਆ ਸੀ। ਆਸਾਰਾਮ ਨੂੰ ਲੈ ਕੇ ਜੋਧਪੁਰ ਪੁਲਸ ਦੀਆਂ ਛੇ ਗੱਡੀਆਂ ਦਾ ਜੱਥਾ ਜਿਵੇਂ ਹੀ ਇੰਦੌਰ ਦੇ ਆਸ਼ਰਮ ਤੋਂ ਨਿਕਲਿਆ ਆਸਾਰਾਮ ਦੇ ਸੈਂਕੜੇਂ ਸਮਰਥਕਾਂ ਨੇ ਉਨ੍ਹਾਂ ਦੇ ਸਮਰਥਕ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਜੋਧਪੁਰ ਪੁਲਸ ਦੇ ਡੀ. ਸੀ. ਪੀ. ਅਜੇ ਲਾਂਬਾ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਜੇਕਰ ਆਸਾਰਾਮ ਖਿਲਾਫ ਯੌਨ ਸ਼ੌਸ਼ਣ ਦੇ ਦੋਸ਼ਾਂ ‘ਤੇ ਉਨ੍ਹਾਂ ਦੇ ਬਚਾਅ ਦੀ ਸਫਾਈ ਤੋਂ ਸਹਿਮਤ ਨਹੀਂ ਹੋਈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜੋਧਪੁਰ ਪੁਲਸ ਟੀਮ ਉਨ੍ਹਾਂ ਤੋਂ ਪੁੱਛਗਿੱਛ ਕਰਨ ਆਸ਼ਰਮ ਪਹੁੰਚੀ ਤਾਂ ਆਸਾਰਾਮ ਨੇ ਸਤਿਸੰਗ ਸ਼ੁਰੂ ਕਰ ਦਿੱਤਾ ਸੀ। ਸਤਿਸੰਗ ਖਤਮ ਹੋਣ ‘ਤੇ ਉਹ ਆਰਾਮ ਕਰਨ ਚਲੇ ਗਏ ਪਰ ਪੁਲਸ ਦੀ ਟੀਮ ਵੀ ਪਿੱਛੇ ਨਹੀਂ ਹਟੀ। ਜੋਧਪੁਰ ‘ਚ ਆਸਾਰਾਮ ਬਾਪੂ ਖਿਲਾਫ 16 ਸਾਲਾਂ ਇਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਚ ਉਸ ਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਰਾਜਸਥਾਨ ਦੇ ਆਪਣੇ ਆਸ਼ਰਮ ‘ਚ ਉਸ ਨਾਲ ਯੌਨ ਸ਼ੋਸ਼ਣ ਕੀਤਾ ਜਦੋਂ ਕਿ ਆਸਾਰਾਮ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਮਨ੍ਹਾਂ ਕਰ ਰਹੇ ਹਨ। ਆਸਾਰਾਮ ‘ਤੇ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ‘ਚ ਗੁੱਸਾ ਹੈ।
No comments:
Post a Comment