www.sabblok.blogspot.com
ਨਵੀਂ ਦਿੱਲੀ, 31 ਅਗਸਤ (ਪੀ. ਟੀ. ਆਈ.)-ਡੀਜ਼ਲ ਦੀ ਕੀਮਤ 3-5 ਰੁਪਏ ਪ੍ਰਤੀ ਲਿਟਰ, ਮਿੱਟੀ ਦੇ ਤੇਲ ਦੀ 2 ਅਤੇ ਰਸੋਈ ਗੈਸ ਦੀ ਕੀਮਤ 50 ਰੁਪਏ ਪ੍ਰਤੀ ਸਲਿੰਡਰ ਵਧਾਈ ਜਾ ਸਕਦੀ ਹੈ ਜਦਕਿ ਤੇਲ ਮੰਤਰੀ ਵੀਰੱਪਾ ਮੋਇਲੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਰੁਪਏ ਦੀ ਕੀਮਤ ਘਟਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਆਏ ਉਛਾਲ ਨਾਲ 1,80,000 ਕਰੋੜ ਰੁਪਏ ਦੇ ਪੈ ਰਹੇ ਰਿਕਾਰਡ ਘਾਟੇ ਨਾਲ ਨਜਿੱਠਣ ਲਈ ਕਦਮ ਚੁੱਕੇ ਜਾਣ। ਸ੍ਰੀ ਮੋਇਲੀ ਜਿਨ੍ਹਾਂ ਨੇ ਵੀਰਵਾਰ ਵਿਚ ਵਿਤ ਮੰਤਰੀ ਪੀ ਚਿਦੰਬਰਮ ਨਾਲ ਮੁਲਾਕਾਤ ਕੀਤੀ ਸੀ ਨੇ 30 ਅਗਸਤ ਨੂੰ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਕੀਮਤਾਂ ਵਧਾਉਣ ਤੋਂ ਬਿਨਾਂ ਸਰਕਾਰ ਨੂੰ ਡੀਜ਼ਲ ਤੇ ਰਸੋਈ ਗੈਸ 'ਤੇ 97500 ਕਰੋੜ ਰੁਪਏ ਸਬਸਿਡੀ ਦੇਣੀ ਪਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹਿੰਦੀ ਹੈ ਤਾਂ 2012-13 ਦੇ 161000 ਕਰੋੜ ਰੁਪਏ ਦੇ ਮੁਕਾਬਲੇ ਮੌਜੂਦਾ ਵਿਤ ਵਰ੍ਹੇ ਦੌਰਾਨ ਮਾਲੀ ਨੁਕਸਾਨ 180000 ਕਰੋੜ ਤਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਜਨਵਰੀ ਤੋਂ ਹਰੇਕ ਮਹੀਨੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲਿਟਰ ਵਧਾਉਣ ਦੇ ਬਾਵਜੂਦ ਰੁਪਏ ਦੀ ਕੀਮਤ 25 ਫ਼ੀਸਦੀ ਘਟਣ ਕਾਰਨ ਡੀਜ਼ਲ 'ਤੇ ਪ੍ਰਤੀ ਲਿਟਰ ਘਾਟਾ 10.22 ਰੁਪਏ 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਮਿੱਟੀ ਦੇ ਤੇਲ 'ਤੇ ਪ੍ਰਤੀ ਲਿਟਰ 33.54 ਰੁਪਏ ਅਤੇ ਰਸੋਈ ਗੈਸ 'ਤੇ ਪ੍ਰਤੀ ਸਿਲੰਡਰ 412 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਜਿਸ ਨਾਲ ਇਹ ਘਾਟਾ 180000 ਕਰੋੜ ਤਕ ਪਹੁੰਚ ਜਾਵੇਗਾ। ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਮੌਜੂਦਾ ਮੌਨਸੂਨ ਇਜਲਾਸ ਪਿੱਛੋਂ ਸੰਭਵ ਹੈ ਜਿਹੜਾ 6 ਸਤੰਬਰ ਨੂੰ ਖਤਮ ਹੋ ਰਿਹਾ ਹੈ
No comments:
Post a Comment