ਨਵੀਂ ਦਿੱਲੀ—ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦਾ ਕੋਟਾ 6 ਤੈਅ ਹੋਣ ਤੋਂ ਬਾਅਦ ਤੇਲ ਕੰਪਨੀਆਂ ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮਹੀਨੇ ਬਿਨਾਂ ਸਬਸਿਡੀ ਵਾਲਾ ਸਿਲੰਡਰ ਕਰੀਬ 500 ਰੁਪਏ ਮਹਿੰਗਾ ਮਿਲੇਗਾ। ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਕਰੀਬ 750 ਰੁਪਏ ਸੀ, ਪਰ ਤੇਲ ਕੰਪਨੀਆਂ ਨੇ 1 ਅਕਤੂਬਰ ਨੂੰ ਅਚਾਨਕ ਡਿਸਟ੍ਰੀਬਿਊਟਰਾਂ ਨੂੰ ਮੇਲ ਜਾਰੀ ਕਰਕੇ ਪ੍ਰਤੀ ਸਿਲੰਡਰ ਕਰੀਬ 125-150 ਰੁਪਏ ਦਾ ਵਾਧਾ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਸ ਵਾਧੇ ਤੋਂ ਬਾਅਦ ਬਿਨਾਂ ਸਬਸਿਡੀ ਵਾਲਾ ਸਿਲੰਡਰ ਲੈਣ 'ਤੇ 875 ਤੋਂ 900 ਰੁਪਏ ਤੱਕ ਦੇਣੇ ਹੋਣਗੇ। ਤੇਲ ਕੰਪਨੀਆਂ ਨੇ ਇਨ੍ਹਾਂ ਗੈਸ ਸਿਲੰਡਰਾਂ ਦੇ ਨਾਲ-ਨਾਲ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਤੇਲ ਕੰਪਨੀਆਂ ਨੇ ਇਹ ਵਾਧਾ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਹਰ ਮਹੀਨੇ ਤੈਅ ਕਰਨ ਦੇ ਆਪਣੇ ਤਾਜ਼ਾ ਅਧਿਕਾਰ ਅਧੀਨ ਕੀਤਾ ਹੈ। ਤੇਲ ਕੰਪਨੀਆਂ ਹੁਣ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਿਨਾ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਤੈਅ ਕਰਨਗੀਆਂ।