ਨਵੀਂ ਦਿੱਲੀ—ਸਰਕਾਰ ਨੇ ਸਪੱਸ਼ਟ ਕੀਤਾ ਕਿ ਨਵੇਂ ਰਸੋਈ ਗੈਸ ਕਨੈਕਸ਼ਨ (ਐੱਲ. ਪੀ. ਜੀ.) ਜਾਰੀ ਕਰਨ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ। ਨਵੇਂ ਕਨੈਕਸ਼ਨ ਆਪਣੇ ਗਾਹਕ ਨੂੰ ਉਪਚਾਰਿਕਤਾਵਾਂ ਪੂਰੀਆਂ ਕਰਨ ਤੋਂ ਬਾਅਦ ਜਾਰੀ ਕੀਤੇ ਜਾ ਸਕਦੇ ਹਨ।
ਪੈਟਰੋਲੀਅਮ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਨਵੇਂ ਐੱਲ. ਪੀ. ਜੀ. ਕਨੈਕਸ਼ਨ ਜਾਰੀ ਕਰਨ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਸਹੀ ਲੋਕਾਂ ਨੂੰ ਮੁਹੱਈਆ ਹੋਣ, ਸਾਰੇ ਨਵੇਂ ਕਨੈਕਸ਼ਨਾਂ ਦੇ ਆਵੇਦਨ ਨੂੰ ਸਵੀਕਾਰ ਕੀਤਾ ਜਾਵੇਗਾ।