ਚੰਡੀਗੜ੍ਹ— ਪੰਜਾਬ ਸਰਕਾਰ ਦਾ ਵਿੱਤ ਵਿਭਾਗ ਰੋਜ਼ ਕੋਈ ਨਾ ਕੋਈ ਇਸ ਤਰਾਂ ਦਾ ਕਾਰਨਾਮਾ ਕਰ ਰਹੀ ਹੈ ਜਿਸ ਨਾਲ ਆਮ ਵਿਅਕਤੀ ਪਰੇਸ਼ਾਨ ਅਤੇ ਹੈਰਾਨ ਹੋ ਜਾਂਦਾ ਹੈ।
ਹੁਣ ਇਸ 'ਚ ਵਿਤ ਵਿਭਾਗ ਨੇ ਖਰਚੇ ਦੀ ਕਮੀ ਦੀ ਦਲੀਲ ਦਿੰਦੇ ਹੋਏ ਸਰਕਾਰੀ ਗੱਡੀਆਂ 'ਚ ਪੈਟਰੋਲ ਦੀ ਲਿਮਿਟ 'ਚ ਵਾਧਾ ਕਰ ਦਿੱਤਾ ਹੈ। ਇੱਥੇ ਤੱਕ ਕਿ ਡਿਪਟੀ ਕਮਿਸ਼ਨਰ ਨੂੰ ਲੈ ਕੇ ਵਿਤ ਕਮੀਸ਼ਨਰ ਪੱਧਰ ਦੇ ਅਧਿਕਾਰੀਆਂ ਦੇ ਪੈਟਰੋਲ ਖਰਚ 'ਚ ਕਟੌਤੀ ਵੀ ਕੀਤੀ ਗਈ ਸੀ, ਪਰ ਹੁਣ ਕੁਝ ਸਮੇਂ ਬਾਅਦ ਵਿਤ ਵਿਭਾਗ ਨੇ ਸੋਮਵਾਰ ਨੂੰ ਪੈਟਰੋਲ ਦੀ ਲਿਮਟ 'ਚ 100 ਲੀਟਰ ਪ੍ਰਤੀ ਮਹੀਨੇ ਦੀ ਦਰ ਨਾਲ ਵਾਧਾ ਕਰ ਦਿੱਤਾ ਹੈ। ਇਸ ਨਾਲ ਇਹ ਤਾਂ ਸਾਬਿਤ ਹੁੰਦਾ ਹੈ ਕਿ ਵਿੱਤ ਵਿਭਾਗ ਆਪ ਹੀ ਖਰਚੇ ਨੂੰ ਵਧਾ ਰਿਹਾ ਹੈ।
ਵਿਤ ਵਿਭਾਗ ਦੇ ਡਾਇਰੈਕਟਰ ਜਨਰਲ ਪੁਲਸ ਨੂੰ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਉਸ ਤੋਂ ਤਾਂ ਇਹੀ ਸਾਬਿਤ ਹੁੰਦਾ ਹੈ।
ਪੱਤਰ 'ਚ ਸਭ ਤੋਂ ਉਪਰ ਲਿਖਿਆ ਗਿਆ ਹੈ ਕਿ ਵਿੱਤ ਮੰਤਰੀ ਪੰਜਾਬ ਵੱਲੋਂ ਵਿੱਤੀ ਸਾਲ 2012-13 ਦਾ ਬਜਟ ਪੇਸ਼ ਕਰਦੇ ਸਮੇਂ ਐਲਾਨ ਦੇ ਅਨੁਸਾਰ ਸਰਕਾਰੀ ਖਰਚ 'ਚ ਕਮੀ ਕਰਨ ਸੰਬੰਧੀ ਹਿਦਾਇਤਾਂ ਜਾਰੀ।  ਉੱਥੇ ਹੀ ਪੱਤਰ 'ਚ ਵਿੱਤ ਵਿਭਾਗ ਨੇ 8 ਫਰਵਰੀ, 2012 ਅਤੇ 27 ਜੁਲਾਈ, 2012 ਦੇ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਹੁਣ ਸਰਕਾਰੀ ਗੱਡੀਆਂ ਦੇ ਪੈਟਰੋਲ 'ਚ ਕੀਤੀ ਗਈ ਲਿਮਿਟ 314 ਦੀ ਜਗ੍ਹਾਂ 414 ਪ੍ਰਤੀ ਲੀਟਰ ਪ੍ਰਤੀ ਮਹੀਨੇ ਕਰ ਦਿੱਤੀ ਜਾਵੇ। ਇਸ ਸੰਬੰਧ 'ਚ ਸਾਰੇ ਵਿੱਤ ਵਿਭਾਗਾਂ ਦੇ ਵਿੱਤ ਕਮਿਸ਼ਨਰਾਂ ਅਤੇ ਸਾਰ ਪ੍ਰਧਾਨ ਸਕੱਤਰਾਂ ਨੂੰ ਸੂਚਨਾ ਕਾਰਵਾਈ ਲਈ ਭੇਜੀ ਦਿੱਤੀ ਗਈ ਹੈ।