ਟੋਰਾਂਟੋ (PTI)-ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਅਤੇ ਐੱਮ.ਐੱਲ.ਏ ਗੜ੍ਹਸ਼ੰਕਰ ਸ. ਸੁਰਿੰਦਰ ਸਿੰਘ ਭੁੱਲੇਰਾਠਾਂ ਦਾ ਵਿਸ਼ੇਸ਼ ਸਨਮਾਨ ਐਮ.ਪੀ. ਪਰਮ ਗਿੱਲ, ਯੂਥ ਵਿੰਗ ਕੈਨੇਡਾ ਈਸਟ ਦੇ ਪ੍ਰਧਾਨ ਬਿਕਰਮ ਸਿੰਘ ਅੱਲਾਬਖ਼ਸ਼, ਕਬੱਡੀ ਫ਼ੈਡਰੇਸ਼ਨ ਪ੍ਰਧਾਨ ਜੋਗਾ ਸਿੰਘ ਕੰਗ, ਵੱਲੋਂ ਇਥੇ ਇਕ ਸਮਾਗਮ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਭੁੱਲੇਰਾਠਾਂ ਨੇ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ 'ਚ ਆ ਕੇ ਸਮਾਜਿਕ, ਰਾਜਨੀਤਿਕ, ਅਤੇ ਕਾਰੋਬਾਰੀ ਖ਼ੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਰਵਾਸੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕਰ ਰਹੀ ਹੈ। ਸ. ਸੁਖਬੀਰ    ਸਿੰਘ ਬਾਦਲ ਦੀ ਸੋਚ ਸਦਕਾ ਪੰਜਾਬ ਵਿੱਚ ਹਰ ਪਾਸੇ ਵਿਕਾਸ ਹੋ ਰਿਹਾ ਹੈ। ਇਸ ਮੌਕੇ ਸ. ਸਤਵਿੰਦਰਪਾਲ ਢੱਟ (ਵਾਇਸ ਚੇਅਰਮੈਨ ਕੋਆਪਰੇਟਿਵ ਬੈਂਕ) ਜਸਬੀਰ ਪਾਬਲਾ ਆਦਿ ਹਾਜ਼ਰ ਸਨ।