ਕੀ ਪਤਾ ਬਾਜਵਾ ਵੀ ਅਕਾਲੀ ਦਲ 'ਚ ਸ਼ਾਮਲ ਹੋ ਜਾਵੇ : ਸੁਖਬੀਰ

www.sabblok.blogspot.com
ਚੰਡੀਗੜ੍ਹ
- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ
ਪ੍ਰਤਾਪ ਸਿੰਘ ਬਾਜਵਾ ਦੇ ਲਗਾਤਾਰ ਡਿੱਗ ਰਹੇ ਗ੍ਰਾਫ ਦੇ ਚਲਦਿਆਂ ਬਾਜਵਾ ਵੀ ਆਉਣ ਵਾਲੇ
ਦਿਨਾਂ 'ਚ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ। ਚੰਡੀਗੜ੍ਹ ਵਿਖੇ ਕਾਂਗਰਸ ਦੇ ਸਾਬਕਾ
ਵਿਧਾਇਕ ਅਜੀਤ ਸਿੰਘ ਸ਼ਾਂਤ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨੇ ਜਦ
ਸੁਖਬੀਰ ਪਾਸੋਂ ਆਉਣ ਵਾਲੇ ਦਿਨਾਂ 'ਚ ਹੋਰ ਕਾਂਗਰਸੀ ਆਗੂਆਂ ਦੇ ਪਾਲਾ ਬਦਲਣ ਬਾਰੇ
ਪੁੱਛਿਆ ਤਾਂ ਸੁਖਬੀਰ ਨੇ ਕਿਹਾ, ''ਆਉਣ ਵਾਲੇ ਵਕਤ ਦਾ ਕਿਸ ਨੂੰ ਪਤਾ ਹੈ। ਕੀ ਪਤਾ
ਬਾਜਵਾ ਵੀ ਆਉਣ ਵਾਲੇ ਦਿਨਾਂ 'ਚ ਆਪਣੇ ਡਿੱਗ ਰਹੇ ਗ੍ਰਾਫ ਕਾਰਨ ਅਕਾਲੀ ਦਲ 'ਚ ਸ਼ਾਮਲ ਹੋ
ਜਾਣ''। ਸੁਖਬੀਰ ਨੇ ਇਸ ਦੌਰਾਨ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੇ
ਕਈ ਹੋਰ ਆਗੂ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ ਅਤੇ ਉਹ ਇਸ ਬਾਰੇ ਸਮੇਂ-ਸਮੇਂ ਸਿਰ
ਮੀਡੀਆ ਨੂੰ ਜਾਣਕਾਰੀ ਦਿੰਦੇ ਰਹਿਣਗੇ। ''ਥੋੜ੍ਹਾ ਇੰਤਜ਼ਾਰ ਕਰੋ ਤੁਹਾਨੂੰ ਹੋਰ ਮੂਵੀ ਵੀ
ਨਾਲ-ਨਾਲ ਵਿਖਾਉਂਦੇ ਰਹਾਂਗੇ''। ਅਕਸਰ ਚੋਣਾਂ ਦੇ ਨਜ਼ਦੀਕ ਅਜਿਹੀਆਂ ਦਲ ਬਦਲਣ ਦੀਆਂ
ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਲੋਕ ਸਭਾ ਚੋਣਾਂ ਤੋਂ 10 ਮਹੀਨੇ ਪਹਿਲਾਂ ਹੀ ਪੰਜਾਬ
'ਚ ਅਕਾਲੀ ਦਲ ਨੇ ਕਾਂਗਰਸ ਦੇ ਆਗੂਆਂ ਨੂੰ ਆਪਣੇ ਪਾਲੇ 'ਚ ਸ਼ਾਮਲ ਕਰਕੇ ਕਾਂਗਰਸ ਨੂੰ
ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ।
No comments:
Post a Comment