jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਗੁਜਰਾਤ ਵਿਚੋਂ ਸਿਖ ਕਿਸਾਨਾਂ ਦਾ ਉਜਾੜਾ ਰੋਕਣ ਲਈ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਦੇ ਯਤਨਾਂ ਨੂੰ ਬੂਰ ਪੈਣ ਲਗਾ

www.sabblok.blogspot.com
 ਮਿਲਪੀਟਸ (ਕੈਲੀਫੋਰਨੀਆ)ਗੁਜਰਾਤ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਉਜਾੜੇ ਜਾ ਰਹੇ ਸਿੱਖਾਂ ਦਾ ਮਾਮਲੇ ਵਿੱਚ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਦੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਤੇ ਉਹਨਾਂ ਦੇ ਸਹਿਯੋਗੀ ਆਗੂਆਂ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਗੁਜਰਾਤ ਦੇ ਮੁਖਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਕਹਿਣ ਲਈ ਮਜ਼ਬੂਰ ਹੋਣਾ ਪਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਗੁਜਰਾਤ ਵਿੱਚ ਕਿਸੇ ਵੀ ਸਿੱਖ ਕਿਸਾਨ ਨੂੰ ਨਹੀਂ ਉਜਾੜਿਆ ਜਾ ਰਿਹਾ। ਨਰਿੰਦਰ ਮੋਦੀ ਨੇ ਇਸ ਨੂੰ ਸਿਰਫ਼ ਅਫ਼ਵਾਹ ਦੱਸ ਕੇ ਸਮੁੱਚੇ ਮਾਮਲੇ ਤੋਂ ਪਾਸੇ ਹਟਣ ਦਾ ਯਤਨ ਕੀਤਾ ਹੈ।ਦੱਸਣਯੋਗ ਹੈ ਕਿ ਨਾਰਥ ਅਮਰੀਕਨ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਅਤੇ ਅਮਰੀਕਾ ਦੀ ਸੈਨੇਟ ਦੇ ਸਮੂਹ ਸੈਨੇਟਰਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨਰਿੰਦਰ ਮੋਦੀ ਇੱਕ ਫ਼ਿਰਕਪ੍ਰਸਤ ਅਤੇ ਘੱਟਗਿਣਤੀ ਵਿਰੋਧੀ ਵਿਅਕਤੀ ਹੈ ਇਸ ਲਈ ਉਸਨੂੰ ਅਮਰੀਕਾ ’ਚ ਦਾਖਲ ਹੋਣ ਲਈ ਵੀਜ਼ਾ ਨਾ ਦਿੱਤਾ ਜਾਵੇ। ਭਾਰਤ ਦੇ ਸਿਰਕੱਢ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ‘ਦ ਹਿੰਦ’ੂ ਦੀ ਰਿਪੋਰਟ ਅਨੁਸਾਰ ਨਾਪਾ ਵੱਲੋਂ ਬਰਾਕ ਓਬਾਮਾ ਪ੍ਰਸ਼ਾਸ਼ਨ ਕੋਲ ਉਠਾਈ ਇਸ ਮੰਗ ਤੋਂ ਪੈਦਾ ਹੋਏ ਮਾਹੌਲ ਕਾਰਨ ਮੋਦੀ ਨੂੰ ਸਿੱਖ ਕਿਸਾਨਾਂ ਬਾਰੇ ਆਪਣੇ ਫ਼ੈਸਲੇ ਤੋਂ ਪਿੱਛੇ ਹਟਣਾ ਪਿਆ ਹੈ। ਇਸ ਤੋਂ ਬਿਨਾਂ ਪੰਜਾਬ ਦੀਆਂ ਭਸ਼ਾਈ ਅਖਬਾਰਾਂ ਤੋਂ ਇਲਾਵਾ ‘ਟਾਈਮਜ਼ ਆਫ ਇੰਡੀਆ’ ਨੇ ਵੀ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ। ਨਾਪਾ ਨੇ ਸ੍ਰੀ ਓਬਾਮਾ ਅਤੇ ਅਮਰੀਕਨ ਸੈਨੇਟਰਾਂ ਨੂੰ ਲਿਖੇ ਪੱਤਰਾਂ ਵਿੱਚ ਸਿੱਖ ਕਿਸਾਨਾਂ ਨਾਲ ਜੁੜੇ ਮਾਮਲੇ ਦਾ ਵੀ ਪੂਰੇ ਵਿਸਥਾਰ ਨਾਲ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਿੱਖ ਕਿਸਾਨਾਂ ਦੇ ਮਿਹਨਤੀ ਅਤੇ ਬਹਾਦਰ ਪੱਖ ਨੂੰ ਵੇਖਦੇ ਹੋਏ ਗੁਜਰਾਤ ਦੇ ਕੱਛ ਇਲਾਕੇ ’ਚ ਬੰਜਰ ਪਈਆਂ ਜ਼ਮੀਨਾਂ ਨੂੰ ਆਬਾਦ ਕਰਨ ਲਈ ਅਤੇ ਪਾਕਿਸਤਾਨ ਤੋਂ ਹੁੰਦੀ ਘੁਸਪੈਠ ਰੋਕਣ ਲਈ ਇੱਥੇ ਵਸਾਇਆ ਸੀ। ਇਹ ਕਿਸਾਨ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਉਦੋਂ ਤੋਂ ਹੀ ਇੱਥੇ ਰਹਿ ਰਹੀਆਂ ਹਨ। ਹੁਣ ਇਨ੍ਹਾਂ ਕਿਸਾਨਾਂ ਵਲੋਂ ਮਿਹਨਤ ਨਾਲ ਆਬਾਦ ਕੀਤੀਆਂ ਜ਼ਮੀਨਾਂ ਅਤੇ ਇਨ੍ਹਾਂ ਦੇ ਘਰ ਬਾਰ ਖੋਹ ਲੈਣ ਦੀ ਮੋਦੀ ਸਰਕਾਰ ਤਿਆਰੀ ਕਰ ਰਹੀ ਹੈ।ਗੁਜਰਾਤ ਦੇ ਮੁਖਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਮੁਖਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਗੁਜਰਾਤ ਵਿਚੋਂ ਸਿਖ ਕਿਸਾਨਾਂ ਨੂੰ ਉਜਾੜੇ ਨਾ ਜਾਣ ਦੇ ਭਰੋਸੇ ਵਿਚ ਇਸ ਗਲ ਦਾ ਸ਼ਕ ਪਾਇਆ ਜਾ ਰਿਹਾ ਹੈ ਕਿ ਜੇਕਰ ਨਰਿੰਦਰ ਮੋਦੀ ਸਚਮੁਚ ਹੀ ਇਸ ਪਾਸੇ ਵਲ ਗੰਭੀਰ ਹੈ ਤਾਂ ਉਹ ਗੁਜਰਾਤ ਸਰਕਾਰ ਵਲੋਂ ਇਥੋਂ ਦੇ ਸਿਖ ਕਿਸਾਨਾਂ ਨੂੰ ਉਜਾੜੇ ਜਾਣ ਉਪਰ ਹਾਈ ਕੋਰਟ ਵਲੋਂ ਲਗਾਈ ਗਈ ਰੋਕ ਵਿਰੁਧ ਸੁਪਰੀਮ ਕੋਰਟ ਵਿਚ ਪਾਈ ਗਈ ਅਪੀਲ ਪਟੀਸ਼ਨ ਵਾਪਸ ਕਿਉਂ ਨਹੀਂ ਲੈ ਲੈਂਦੇ।ਭਾਰਤ ਦੀਆਂ ਪਰਮੁਖ ਅਖਬਾਰਾਂ “ਦੀ ਹਿੰਦੂ” ਤੇ “ਟਾਈਮਜ ਆਫ ਇੰਡੀਆ” ਅਨੁਸਾਰ ਜਿਸ ਮਸਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਭਰ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਨਰਿੰਦਰ ਮੋਦੀ ਨੂੰ ਟੱਸ ਤੋਂ ਮੱਸ ਨਹੀਂ ਕਰ ਸਕੇ ਉਸ ਮਸਲੇ ਦੇ ਹੱਲ ਲਈ ਨਰਿੰਦਰ ਮੋਦੀ ਨੂੰ ਆਪਣਾ ਮੂੰਹ ਖੋਹਲਣ ਲਈ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਨੇ ਉਸ ਵੇਲੇ ਤੋਂ ਆਪਣਾ ਲਗਾਤਾਰ ਦਬਾਅ ਬਣਾ ਕੇ ਮਜਬੂਰ ਕਰ ਦਿਤਾ ਹੈ ਜਿਸ ਤੋਂ ਗੁਜਰਾਤ ਦੇ ਸਿਖ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ

No comments: