jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 9 August 2013

ਨਾ ਹਾਈਕਮਾਂਡ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਕਰਦੀ ਬਾਜਵਾ ਦੀ ਹੈ ਪ੍ਰਵਾਹ :: :: ਸੁਖਬੀਰ ਸਿੰਘ ਬਾਦਲ

www.sabblok.blogspot.com

ਸ੍ਰੀ ਮੁਕਤਸਰ ਸਾਹਿਬ ਮਲੋਟ, 9 ਅਗਸਤ (ਕੁਲਦੀਪ ਸਿੰਘ ਘੁਮਾਣ)-  ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਸਰ ਕਮੇਟੀ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਹਾਲਤ ਬੇਹੱਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਨਾ ਤਾਂ ਕਾਂਗਰਸ ਹਾਈਕਮਾਂਡ ਉਸਦੀ ਕੋਈ ਗੱਲ ਸੁਣਦੀ ਹੈ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਇਕਾਈ ਉਸਦੀ ਕੋਈ ਪ੍ਰਵਾਹ ਕਰਦੀ ਹੈ। ਸ: ਬਾਦਲ ਨੇ ਇੱਥੇ ਜ਼ਿਲੇ ਦੇ 269 ਸਰਪੰਚਾਂ ਅਤੇ 2029 ਪੰਚਾਂ ਨੂੰ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣ ਦੇ ਸਮਾਗਮ ਤੋਂ ਬਾਅਦ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸ: ਬਾਜਵਾ ਦੁਰਗਾ ਸ਼ਕਤੀ ਨਾਗਪਾਲ ਦੇ ਮਾਮਲੇ ਵਿਚ ਅਤੇ ਰੇਤ ਮਾਇਨਿੰਗ ਦੇ ਮਾਮਲੇ ਵਿਚ ਕੁਝ ਨਾ ਹੀ ਬੋਲਣ ਤਾਂ ਚੰਗਾ ਹੈ ਕਿਉਂਕਿ ਅਜੇ ਕੱਲ ਹੀ ਕਾਂਗਰਸ ਦੀ ਸੱਤਾ ਵਾਲੇ ਹਿਮਾਚਲ ਪ੍ਰਦੇਸ਼ ਵਿਚ ਰੇਤ ਮਾਫੀਏ ਨੇ ਨਾਲਾਗੜ ਦੇ ਐਸ.ਡੀ.ਐਮ. ਯੂਨਿਸ ਖਾਨ, ਜੋ ਕਿ ਦੁਰਗਾ ਸ਼ਕਤੀ ਨਾਗਪਾਲ ਦੇ ਬੈਚ ਵਿਚੋਂ ਹੈ, ਨੂੰ ਕੁਚਲ ਕੇ ਮਾਰਨ ਦੀ ਕੋਸਿਸ਼ ਕੀਤੀ ਹੈ। ਉਨਾਂ ਕਿਹਾ ਕਿ ਕਾਂਗਰਸ ਖੁਦ ਘੋਟਾਲਿਆਂ ਅਤੇ ਰੇਤ ਮਾਇਨਿੰਗ ਦੇ ਘਪਲਿਆਂ ਵਿਚ ਦੇਸ਼ ਭਰ ਵਿਚ ਘਿਰੀ ਹੋਈ ਹੈ। ਉਨਾਂ ਕਿਹਾ ਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਂਚੰਲ, ਕਰਨਾਟਕ ਆਦਿ ਸਭ ਸੂਬਿਆਂ ਵਿਚ ਕਾਂਗਰਸ ਦੀ ਛੱਤਰ ਛਾਇਆ ਹੇਠ ਮਾਇਨਿੰਗ ਮਾਫੀਆ ਸਰਗਰਮ ਹੈ ਜੋ ਕਿ ਕਾਂਗਰਸ ਦੀਆਂ ਲੁਕਵੀਆਂ ਹਦਾਇਤਾਂ ਤੇ ਮੁਲਕ ਵਿਚ ਰੇਤ ਦੀਆਂ ਕੀਮਤਾਂ ਵਿਚ ਬਣਾਉਟੀ ਵਾਧਾ ਕਰ ਰਿਹਾ ਹੈ। ਉਨਾਂ ਸ੍ਰੀ ਬਾਜਵਾ ਨੂੰ ਕਿਹਾ ਕਿ ਉਹ ਵਾਤਾਵਰਨ ਮੰਤਰਾਲੇ ਤੋਂ ਮਾਇੰਨਿੰਗ ਲਈ ਬਕਾਇਆ ਪਏ ਕੇਸ ਪਾਸ ਕਰਵਾਉਣ ਲਈ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਅੱਗੇ ਧਰਨਾ ਲਗਾ ਕੇ ਲੋਕ ਸਭਾ ਮੈਂਬਰ ਹੋਣ ਦੇ ਆਪਣੇ ਫਰਜ ਪੂਰੇ ਕਰਨ। ਜਦੋਂ ਉਨਾਂ ਤੋਂ ਕਾਂਗਰਸ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਦੇ ਸੰਗਤ ਦਰਸ਼ਨ ਸਮਾਗਮਾਂ ਵਿਚ ਆਉਣ ਸਬੰਧੀ ਪੁਛਿਆ ਗਿਆ ਤਾਂ ਸ: ਬਾਦਲ ਨੇ ਕਿਹਾ ਕਿ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਕਾਂਗਰਸੀ ਵਿਧਾਇਕ ਵੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਦੇ ਵਿਚ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੀ ਸਫਲਤਾ ਨੂੰ ਕਬੂਲ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੀ ਹਾਈਕਮਾਂਡ ਕੋਈ ਸੁਣਵਾਈ ਨਹੀਂ ਕਰਦੀ ਅਤੇ ਇਸੇ ਲਈ ਉਹ ਵੀ ਹੁਣ ਸਮਝਣ ਲੱਗੇ ਹਨ ਕਿ ਜੇਕਰ ਉਹ ਮੁੱਖ ਮੰਤਰੀ ਕੋਲ ਆਪਣੀਆਂ ਮੁਸਕਿਲਾਂ ਲੈ ਕੇ ਆਉਣਗੇ ਤਾਂ ਉਨਾਂ ਦੇ ਵਿਧਾਨ ਸਭਾ ਖੇਤਰਾਂ ਦੇ ਮਸਲੇ ਅਸਾਨੀ ਨਾਲ ਮੁੱਖ ਮੰਤਰੀ ਹੱਲ ਕਰ ਦੇਣਗੇ। ਉਨਾਂ ਕਿਹਾ ਕਿ ਹਰ ਇਕ ਦਾ ਸੰਗਤ ਦਰਸ਼ਨ ਸਮਾਗਮਾਂ ਵਿਚ ਸਵਾਗਤ ਹੈ ਬਸ਼ਰਤੇ ਉਹ ਮੀਡੀਆ ਦੀਆਂ ਸੁਰਖ਼ੀਆਂ ਬਣਨ ਅਤੇ ਖਲਲ ਪਾਉਣ ਦੇ ਇਰਾਦੇ ਨਾਲ ਨਾ ਆਇਆ ਹੋਵੇ। ਉਨਾਂ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਪੰਜਾਬ ਦੇ ਜਾਣਬੁਝ ਕੇ ਰੋਕੇ ਹੋਏ ਪ੍ਰੋਜੈਕਟਾਂ ਨੂੰ ਛੇਤੀ ਮਜੂੰਰ ਕਰਵਾਉਣ ਲਈ ਚਾਰਾਜੋਈ ਕਰਨ। ਸ: ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨਾਲ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਜਨਮ ਭੂਮੀ ਇਟਲੀ ਦੇ ਹਵਾਈ ਅੱਡੇ ਤੇ ਉਨਾਂ ਦੀ ਪੱਗ ਲਾਹੁਣ ਦੀ ਘਟਨਾ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਸ: ਜੀ.ਕੇ. ਨੇ ਪੂੁਰੀ ਮਜਬੂੁਤੀ ਨਾਲ ਹਵਾਈ ਅੱਡੇ ਤੇ ਆਪਣਾ ਵਿਰੋਧ ਜਤਾਇਆ। ਉਨਾਂ ਕਿਹਾ ਕਿ ਕਾਂਗਰਸ ਵਿਦੇਸ਼ਾਂ ਵਿਚ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਰਾਖੀ ਕਰਨ ਵਿਚ ਪੂੁਰੀ ਤਰਾਂ ਨਾਕਾਮ ਰਹੀ ਹੈ । ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਮਾਂ ਰਹਿੰਦੇ ਯਤਨ ਕੀਤੇ ਹੁੰਦੇ ਤਾਂ ਸਿੱਖਾਂ ਦੀ ਪੱਗ ਸਬੰਧੀ ਵਿਦੇਸ਼ਾਂ ਵਿਚ ਪੈਦਾ ਹੋ ਰਹੇ ਮਸਲੇ ਉਪਜਣੇ ਹੀ ਨਹੀਂ ਸਨ। ਪੀਪਲਜ਼ ਪਾਰਟੀ ਆਫ ਪੰਜਾਬ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਇਸ ਬੀ ਟੀਮ ਦਾ ਪੰਜਾਬ ਵਿਚ ਹੁਣ ਕੋਈ ਵਜੂਦ ਨਹੀਂ ਹੈ ਅਤੇ ਇਸ ਦੀਆਂ ਸਾਰੀਆਂ ਵਿਕਟਾਂ ਡਿੱਗ ਚੁੱਕੀਆਂ ਹਨ। ਮਨਪ੍ਰੀਤ ਦੇ ਪਾਰਟੀ ਵਿਚ ਵਾਪਸੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਨੇ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਪੰਚਾਂ ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਰਾਜ ਦੇ ਪਿੰਡਾਂ ਦਾ ਵੱਡੇ ਪੱਧਰ ਤੇ ਸਰਵ ਪੱਖੀ ਵਿਕਾਸ ਕਰਨ ਲਈ ਸੂਬਾ ਸਰਕਾਰ ਨੇ 10 ਹਜਾਰ ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨਾਂ ਕਿਹਾ ਕਿ ਪੰਚਾਇਤਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵੀ ਅਤੇ ਪਾਰਦਰਸ਼ੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਈ. ਪੰਚਾਇਤ ਪ੍ਰੋਜੈਕਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੜਕਾਂ ਦੀ ਮੁਰਮੰਤ ਤੇ 1700 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾਂ ਪੰਚਾਇਤਾਂ ਨੂੰ ਪਿੰਡਾ ਦੇ ਵਿਕਾਸ ਲਈ ਉਪਰਾਲੇ ਤੇਜ ਕਰਨ ਲਈ ਕਿਹਾ। 

No comments: