jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਗੁਜਰਾਤ ਦੇ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ-ਸੁਖਬੀਰ

www.sabblok.blogspot.com

ਵਫ਼ਦ ਨੇ ਦਿੱਤਾ ਮੰਗ-ਪੱਤਰ, ਮਸਲੇ ਨੂੰ ਨਜਿੱਠਣ ਲਈ ਰਾਮੂਵਾਲੀਆ ਨੂੰ ਕੋ-ਆਰਡੀਨੇਟਰ ਥਾਪਿਆ

ਨਵੀਂ ਦਿੱਲੀ, 3 ਅਗਸਤ (ਜਗਤਾਰ ਸਿੰਘ)-ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਗੁਜਰਾਤ ਤੋਂ ਉਜਾੜੇ ਜਾ ਰਹੇ ਪੰਜਾਬੀ-ਸਿੱਖ ਕਿਸਾਨਾਂ ਦੇ ਹਿਤਾਂ ਦੀ ਭਲਾਈ ਲਈ ਹਰ ਸੰਭਵ ਕਦਮ ਪੁੱਟੇ ਜਾਣਗੇ | ਗੁਜਰਾਤ ਤੋਂ ਉਜਾੜੇ ਜਾਣ ਤੋਂ ਡਰੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਸ: ਸੁਖਬੀਰ ਸਿੰਘ ਬਾਦਲ ਨੇ ਪੱਕਾ ਭਰੋਸਾ ਦਿਵਾਇਆ ਕਿ ਉਕਤ ਮਸਲੇ ਨੂੰ ਨਜਿੱਠਣ ਅਤੇ ਕਿਸਾਨਾਂ ਨੂੰ ਗੁਜਰਾਤ ਤੋਂ ਉਜੜਨ ਤੋਂ ਬਚਾਉਣ ਲਈ ਵਕੀਲਾਂ ਸਮੇਤ ਹੋਰਨਾ ਜ਼ਰੂਰਤਾਂ ਲਈ ਜਿੰਨਾ ਵੀ ਖਰਚਾ ਆਵੇਗਾ, ਉਸ ਨੂੰ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ | ਸੁਖਬੀਰ ਕੋਲ ਫਰਿਆਦ ਲੈ ਕੇ ਪੁੱਜੇ ਗੁਜਰਾਤ ਦੇ ਸਿੱਖ-ਪੰਜਾਬੀ ਕਿਸਾਨਾਂ ਨੂੰ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਕਤ ਮਸਲੇ ਦੇ ਹਲ ਲਈ ਵੱਡੇ ਤੋਂ ਵੱਡੇ ਵਕੀਲਾਂ ਦੀਆਂ ਸੇਵਾਵਾਂ ਪ੍ਰਾਪਤ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨੇ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਇਸ ਮਸਲੇ ਦਾ ਕੋ-ਆਰਡੀਨੇਟਰ ਥਾਪੇ ਜਾਣ ਦਾ ਐਲਾਨ ਵੀ ਕੀਤਾ | ਇਸ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਪਰੇਸ਼ਾਨੀਆਂ ਦਸਦਿਆਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਗੁਜਰਾਤ ਦੇ ਕੱਛ ਹਲਕੇ ਵਿਚ ਵਸੇ ਅਜਿਹੇ ਮਿਹਨਤੀ ਸਿੱਖ ਕਿਸਾਨਾਂ ਨੂੰ ਉਜਾੜਨ ਦੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਕਿਸਾਨਾਂ ਨੂੰ ਪਿਛੋਕੜ 'ਚ ਲਾਲ ਬਹਾਦਰ ਸ਼ਾਸਤਰੀ ਵੱਲੋਂ ਉਚੇਚੇ ਤੌਰ 'ਤੇ ਜ਼ਮੀਨਾਂ ਦੇ ਕੇ ਵਸਾਇਆ ਗਿਆ ਸੀ, ਉਪਰੰਤ ਉਨ੍ਹਾਂ ਕਿਸਾਨਾਂ ਨੇ ਲੰਮੇ ਸਮੇਂ ਦੀ ਸਖਤ ਮਿਹਨਤ ਨਾਲ ਜ਼ਮੀਨ ਨੂੰ ਵਾਹੀਯੋਗ ਬਣਾਇਆ। ਉਨ੍ਹਾਂ ਦਸਿਆ ਕਿ ਗੁਜਰਾਤ ਹਾਈਕੋਰਟ ਨੇ
ਵੀ ਆਪਣੇ ਫੈਂਸਲੇ 'ਚ ਸਿੱਖ ਕਿਸਾਨਾਂ ਨੂੰ ਗੁਜਰਾਤ ਵਿਚੋਂ ਨਾ ਉਜਾੜਨ ਦੀ ਹਦਾਇਤ ਕੀਤੀ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਵੀ ਹਾਈਕੋਰਟ ਦੇ ਮਨੁੱਖਤਾ ਪੱਖੀ ਫੈਸਲੇ ਦਾ ਸਤਿਕਾਰ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰੰਤੂ ਫੇਰ ਵੀ ਕਿਸਾਨਾਂ ਨਾਲ ਧੱਕਾ ਕਰਨ ਲਈ ਮਾਮਲੇ ਨੂੰ ਸੁਪਰੀਮ ਕੋਰਟ ਲੈ ਜਾਇਆ ਜਾ ਰਿਹਾ ਹੈ। ਗੁਜਰਾਤ ਤੋਂ ਆਏ ਕਿਸਾਨਾਂ ਦੇ ਇਸ ਵਫ਼ਦ 'ਚ ਸ਼ਾਮਿਲ ਸੁਰਿੰਦਰ ਸਿੰਘ ਭੁੱਲਰ, ਸਤਪਾਲ ਸਿੰਘ, ਰਾਜਪਾਲ ਸਿੰਘ ਸੰਧੂ, ਪ੍ਰਿਥੀ ਸਿੰਘ, ਆਤਮਾ ਰਾਮ, ਮੋਹਨ ਸਿੰਘ ਤੇ ਜੰਗ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਸੀਂ ਪਿਛਲੇ ਤਿੰਨ ਵਰ੍ਹਿਆਂ ਤੋਂ ਧੱਕੇ ਖਾ ਰਹੇ ਹਾਂ ਅਤੇ ਹੁਣ ਸ: ਰਾਮੂਵਾਲੀਆ ਦੇ ਯਤਨਾ ਸਦਕਾ ਸ਼੍ਰੇਮਣੀ ਅਕਾਲੀ ਦਲ ਨੇ ਸਾਡੀ ਬਾਂਹ ਫੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ: ਸੁਖਬੀਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸਾਨੂੰ ਉਮੀਦ ਦੀ ਨਵੀਂ ਕਿਰਨ ਵਿਖਾਈ ਦਿੱਤੀ ਹੈ ਜਿਸ ਨਾਲ ਸਾਡੇ ਪਰਿਵਾਰ ਉਜੜਨ ਤੋਂ ਬਚ ਸਕਣਗੇ। ਇਸ ਮੌਕੇ ਮੌਜੂਦ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਸਲੇ ਨੂੰ ਨਜਿੱਠਣ ਲਈ ਪ੍ਰਮੁੱਖਤਾ ਦਿੱਤੀ ਜਾਵੇਗੀ।
ਕਿਸਾਨਾਂ ਦੀ ਬਾਂਹ ਫੜਨ ਲਈ ਵਫ਼ਦ ਗੁਜਰਾਤ ਰਵਾਨਾ
ਜਲੰਧਰ, 3 ਅਗਸਤ (ਮੇਜਰ ਸਿੰਘ)-ਅੱਜ ਇੱਥੋਂ ਭਾਰਤੀ ਕਿਸਾਨ ਯੂਨੀਅਨ ਦਾ ਪੰਜ ਮੈਂਬਰੀ ਵਫ਼ਦ ਗੁਜਰਾਤ ਲਈ ਰਵਾਨਾ ਹੋ ਗਿਆ। ਇਹ ਵਫ਼ਦ ਗੁਜਰਾਤ ਦੇ ਕੱਛ ਇਲਾਕੇ ਵਿਚ ਉਨ੍ਹਾਂ ਪੰਜਾਬੀ ਅਤੇ ਹਰਿਆਣਵੀ ਕਿਸਾਨਾਂ ਨਾਲ ਤਾਲਮੇਲ ਕਰੇਗਾ ਜਿਨ੍ਹਾਂ ਨੂੰ ਗੁਜਰਾਤ ਦੀ ਮੋਦੀ ਸਰਕਾਰ ਗ਼ੈਰ-ਗੁਜਰਾਤੀ ਕਹਿ ਕੇ ਉਜਾੜਨ ਦੇ ਮਨਸੇ ਨਾਲ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਇਹ ਵਫ਼ਦ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਇਕ ਮੈਮੋਰੰਡਮ ਵੀ ਦੇਵੇਗਾ। ਇਸ ਵਫ਼ਦ ਵਿਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ: ਨੇਕ ਸਿੰਘ ਖੋਖ, ਜਨਰਲ ਸਕੱਤਰ ਸ: ਓਂਕਾਰ ਸਿੰਘ ਅਗੋਲ, ਖਜ਼ਾਨਚੀ ਸ: ਗੁਲਜ਼ਾਰ ਸਿੰਘ ਘਨੌਰ, ਸ: ਲਾਭ ਸਿੰਘ ਕੁੜੈਲ ਅਤੇ ਸ: ਗੁਰਚਰਨ ਸਿੰਘ ਪੀਰ ਮੁਹੰਮਦ ਦੋਵੇਂ ਸਕੱਤਰ ਸ਼ਾਮਿਲ ਹਨ। ਇੱਥੇ ਜਾਰੀ ਕੀਤੇ ਬਿਆਨ 'ਚ ਯੂਨੀਅਨ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣੇ ਤੋਂ ਗੁਜਰਾਤ ਦੇ ਕੱਛ ਇਲਾਕੇ ਵਿਚ ਲਗਭਗ 25 ਹਜ਼ਾਰ ਕਿਸਾਨ ਪਰਿਵਾਰ ਵੱਸੇ ਹੋਏ ਹਨ। ਇਹ ਕਿਸਾਨ 1965 ਦੀ ਜੰਗ ਤੋਂ ਬਾਅਦ ਉੱਥੋਂ ਦੀ ਬੰਜਰ ਜ਼ਮੀਨ ਨੂੰ ਅਬਾਦ ਕਰਨ ਲਈ ਸਰਕਾਰ ਨੇ ਖੁਦ ਵਸਾਏ ਸਨ। ਉਨ੍ਹਾਂ ਨੇ ਉੱਥੇ ਜ਼ਮੀਨਾਂ ਮੁੱਲ ਲੈ ਕੇ ਖੇਤੀ ਸ਼ੁਰੂ ਕੀਤੀ ਅਤੇ ਇਨ੍ਹਾਂ ਜ਼ਮੀਨਾਂ ਦੇ ਇੰਤਕਾਲ ਵੀ ਉਨ੍ਹਾਂ ਦੇ ਨਾਂਅ ਹਨ। ਗੁਜਰਾਤ ਸਰਕਾਰ ਨੇ ਇਸ ਵੇਲੇ 1000 ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਅਤੇ ਉਨ੍ਹਾਂ ਨੂੰ ਕਰਜ਼ੇ ਆਦਿ ਦੇਣੇ ਬੰਦ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਉੱਥੋਂ ਦਾ ਪ੍ਰਸ਼ਾਸਨ ਉੱਥੋਂ ਉੱਜੜ ਜਾਣ ਲਈ ਕਹਿ ਰਿਹਾ ਹੈ। ਯੂਨੀਅਨ ਦੀ ਇਥੇ ਹੋਈ ਮੀਟਿੰਗ ਵਿਚ ਭਾਜਪਾ ਦੀ ਪੰਜਾਬ ਅਤੇ ਹਰਿਆਣਾ ਲੀਡਰਸ਼ਿਪ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਗਿਆ। ਦੇਸ਼ ਦੇ ਭਾਜਪਾ ਆਗੂਆਂ ਨੂੰ ਇਹ ਵੀ ਸਪੱਸ਼ਟ ਕਿਹਾ ਗਿਆ ਕਿ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਾਲਾਂ ਤੱਕ ਤਾਂ ਸ੍ਰੀ ਨਰਿੰਦਰ ਮੋਦੀ ਉੱਤੇ ਫਿਰਕਾਪ੍ਰਸਤ ਹੋਣ ਦਾ ਕਲੰਕ ਹੀ ਨਹੀਂ ਧੋਤਾ ਗਿਆ ਅਤੇ ਹੁਣ ਉਹ ਆਪਣੇ ਚਿਹਰੇ ਉੱਤੇ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਦਾ ਨਵਾਂ ਕਲੰਕ ਲਵਾਉਣ ਵੱਲ ਤੁਰ ਪਏ ਹਨ।

No comments: