jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਸੰਗਤ ਦਰਸ਼ਨ 'ਚ ਅਕਾਲੀਆਂ 'ਚ ਚੱਲੀਆਂ ਇੱਟਾਂ

www.sabblok.blogspot.com

Fight in akalis during sangat darshan
ਸੰਗਤ ਦਰਸ਼ਨ 'ਚ ਅਕਾਲੀਆਂ 'ਚ ਚੱਲੀਆਂ ਇੱਟਾਂ
ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਹਲਕੇ 'ਚ ਮੰਗਲਵਾਰ ਨੂੰ ਪਿੰਡ ਸਮਾਘ 'ਚ ਸੰਗਤ ਦਰਸ਼ਨ ਕਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਉਸ ਵੇਲੇ ਕਸੂਤੀ ਸਥਿਤੀ ਪੈਦਾ ਹੋ ਗਈ ਜਦੋਂ ਉਨ੍ਹਾਂ ਦੀ ਮੌਜੂਦਗੀ ਵਿਚ ਅਕਾਲੀਆਂ ਦੀ ਧੜੇਬੰਦੀ ਖ਼ੂਨੀ ਝੜਪ 'ਚ ਬਦਲ ਗਈ। ਇਸ ਦੌਰਾਨ ਦੋਵਾਂ ਧੜਿਆਂ ਵਿਚਾਲੇ ਨਾ ਸਿਰਫ ਕੁਰਸੀਆਂ ਚੱਲੀਆਂ ਬਲਕਿ ਇੱਟਾਂ-ਪੱਥਰ ਵੀ ਚੱਲੇ ਜਿਸ ਕਾਰਨ ਇਕ ਪੰਚਾਇਤ ਮੈਂਬਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਸਮਾਘ 'ਚ ਚੱਲ ਰਹੇ ਸੰਗਤ ਦਰਸ਼ਨ ਦੌਰਾਨ ਕਰੀਬ ਪੌਣੇ ਬਾਰਾਂ ਵਜੇ ਦੋ ਅਕਾਲੀ ਧੜਿਆਂ ਦੇ ਸਮਰਥਕ ਮੌਜੂਦ ਸਨ। ਇਕ ਧੜਾ ਨਵੇਂ ਚੁਣੇ ਗਏ ਸਰਪੰਚ ਦਾ ਸੀ ਤੇ ਦੂਜਾ ਹਾਰੇ ਹੋਏ ਉਮੀਦਵਾਰ ਦਾ। ਪਤਾ ਲੱਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਉਨ੍ਹਾਂ ਦੇ ਸਾਹਮਣੇ ਹੀ ਦੋਵਾਂ ਧੜਿਆਂ ਦੇ ਲੋਕ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਆਪਸ ਵਿਚ ਬਹਿਸ ਕਰਨ ਲੱਗੇ। ਇਹ ਵੇਖ ਕੇ ਮੁੱਖ ਮੰਤਰੀ ਸੰਗਤ ਦਰਸ਼ਨ ਅੱਧ ਵਿਚਾਲੇ ਛੱਡ ਕੇ ਤੁਰ ਪਏ। ਹਾਲਾਂਕਿ ਪ੍ਰੋਗਰਾਮ ਅੱਧੇ ਤੋਂ ਜ਼ਿਆਦਾ ਖ਼ਤਮ ਹੋ ਚੁੱਕਾ ਸੀ। ਉਹ ਅਜੇ ਗੱਡੀ ਵਿਚ ਸਵਾਰ ਵੀ ਨਹੀਂ ਹੋਏ ਸਨ ਕਿ ਦੋਵਾਂ ਧੜਿਆਂ ਦੀ ਬਹਿਸ ਖ਼ੂਨੀ ਝੜਪ 'ਚ ਬਦਲ ਗਈ। ਉਨ੍ਹਾਂ ਵਿਚਾਲੇ ਕੁਰਸੀਆਂ ਤੇ ਇੱਟਾਂ ਪੱਥਰ ਚੱਲਣ ਲੱਗੇ। ਇਕ ਪੰਚਾਇਤ ਮੈਂਬਰ ਬਲਜੀਤ ਸਿੰਘ ਦੇ ਸਿਰ ਵਿਚ ਇੱਟ ਵੱਜੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ 'ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਰੀਵਾਲਾ ਥਾਣੇ ਦੇ ਮੁਖੀ ਨਰਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਘਟਨਾ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ।
ਰਾਜਾ ਵੜਿੰਗ ਨੇ ਵੀ ਕੀਤਾ ਬਾਦਲ ਸਾਹਮਣੇ ਹੰਗਾਮਾ
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 8 ਪਿੰਡਾਂ 'ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਸ ਵੇਲੇ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਖਿੜਕੀਆਂ ਵਾਲਾ ਵਿਖੇ ਲੋਕਾਂ ਦੀਆਂ ਸ਼ਗਨ ਸਕੀਮ, ਪੈਨਸ਼ਨਾਂ, ਨੀਲੇ ਕਾਰਡਾਂ, ਗਲੀਆਂ ਨਾਲੀਆਂ, ਕੱਚੇ ਮਕਾਨਾਂ, ਮੋਟਰ ਕੁਨੈਕਸ਼ਨਾਂ ਆਦਿ ਸਮੱਸਿਆਵਾਂ ਨੂੰ ਲੈ ਕੇ ਸੰਗਤ ਦਰਸ਼ਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਹਲਕੇ ਦੇ ਕਾਂਗਰਸੀ ਵਿਧਾÎਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਸਾਥੀਆਂ ਸਮੇਤ ਪਹੁੰਚ ਗਏ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਦੇ ਕਈ ਉੱਚ ਅਧਿਕਾਰੀਆਂ ਨੇ ਪਹਿਲਾਂ ਤਾਂ ਵਿਧਾÎਇਕ ਰਾਜਾ ਵੜਿੰਗ ਨੂੰ ਸੰਗਤ ਦਰਸ਼ਨ ਵਾਲੀ ਜਗ੍ਹਾ ਦੇ ਨੇੜੇ ਹੀ ਰੋਕੀ ਰੱਖਿਆ ਤੇ ਫਿਰ ਲੰਮਾ ਸਮਾਂ ਉਡੀਕ ਤੋਂ ਬਾਅਦ ਸੰਗਤ ਦਰਸ਼ਨ ਵਾਲੀ ਜਗ੍ਹਾ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪੁੱਜ ਗਏ। ਇਸ ਦੌਰਾਨ ਵਿਧਾਇਕ ਰਾਜਾ ਵੜਿੰਗ ਮੁੱਖ ਮੰਤਰੀ ਬਾਦਲ ਨਾਲ ਬਹਿਸ ਕਰਨ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੀ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਵਿਧਾਇਕ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ 'ਚ ਗਿੱਦੜਬਾਹਾ ਹਲਕੇ ਦੇ ਵਿਕਾਸ ਕਾਰਜਾਂ ਲਈ 'ਬਲੈਂਕ ਚੈੱਕ' (ਖਾਲੀ ਚੈੱਕ) ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤਕ ਪੂਰਾ ਨਹੀਂ ਹੋਇਆ। ਇਸ ਦੌਰਾਨ ਸ. ਬਾਦਲ ਨੇ ਉਸ ਨੂੰ ਆਪਣੇ ਕੋਲ ਆ ਕੇ ਬੈਠਣ ਲਈ ਵੀ ਕਿਹਾ ਪਰ ਰਾਜਾ ਨੇ ਕਿਹਾ ਕਿ ਵਿਧਾਇਕ ਦੇ ਤੌਰ 'ਤੇ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਮਿਲਿਆ। ਇਸ ਮੌਕੇ ਵਿਧਾਇਕ ਰਾਜਾ ਵੜਿੰਗ ਨੂੰ ਵੇਖ ਕੇ ਰੋਹ 'ਚ ਆਏ ਮੁੱਖ ਮੰਤਰੀ ਸ. ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਵਿਚਾਲੇ ਛੱਡ ਕੇ ਅਗਲੇ ਪਿੰਡ ਲਈ ਰਵਾਨਾ ਹੋ ਗਏ। ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਆਪਣੀ ਸਹਿਣਸ਼ੀਲਤਾ ਗਵਾ ਚੁੱਕੇ ਹਨ। ਇਸ ਉਪਰੰਤ ਰਾਜਾ ਵੜਿੰਗ ਅਤੇ ਸਮਰਥਕਾਂ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਪਿੰਡ ਆਸਾ ਬੁੱਟਰ, ਹਰੀਕੇ ਕਲ੍ਹਾਂ, ਸੂਰੇਵਾਲਾ ਤੇ ਕਾਉਣੀ 'ਚ ਵੀ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਪਿੰਡ ਕਾਉਣੀ ਵਿਖੇ ਰਾਜਾ ਤੇ ਉਸ ਦੇ ਸਾਥੀਆਂ ਦੀ ਪੁਲਸ ਨਾਲ ਵੀ ਨੋਕ-ਝੋਕ ਵੀ ਹੋਈ। ਇਸ ਦੌਰਾਨ ਸਥਿਤੀ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚੇ ਐਸਡੀਐਮ ਗਿੱਦੜਬਾਹਾ ਨੇ ਮੰਗਾਂ 'ਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਦੂਜੇ ਪਾਸੇ ਮੁੱਖ ਮੰਤਰੀ ਬਾਦਲ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਅਤ ਹੀ ਐਸੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਮਕਸਦ ਮੁਸ਼ਕਲਾਂ ਦੱਸਣਾ ਨਹੀਂ ਬਲਕਿ ਸੰਗਤ ਦਰਸ਼ਨ ਸਮਾਗਮਾਂ 'ਚ ਰੁਕਾਵਟ ਪਾਉਣਾ ਹੈ।

No comments: