jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 17 August 2013

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਅਹਿਮ ਵਿਚਾਰਾਂ

www.sabblok.blogspot.com
ਜਗਰਾਓਂ, 17 ਅਗਸਤ ( ਹਰਵਿੰਦਰ ਸੱਗੂ )—ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲੇ ਦੀ ਵਿਸਥਾਰੀ ਮੀਟਿੰਗ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਹੇਠ ਗੁਰਦੁਆਰਾ ਅਜੀਤਸਰ ਵਿਖੇ ਹੋਈ। ਜਿਸ ਵਿਚ ਛੋਟੀ ' ਛੋਟੀ ਕਿਸਾਨੀ ਬਚਾਓ ' ਤਹਿਤ ਸਾਰੇ ਜ਼ਿਲੇ ਵਿਚ ਤਿਮਾਹੀ ਮੁਹਿੰਮ ਚਲਾਈ ਗਈ ਤਾਂ ਕਿ ਜ਼ਿਲੇ ਮੁਕਾਮਾ 'ਤੇ 15 ਸਤੰਬਰ ਨੂੰ ੰ' ਮਿੰਨੀ ਸਕਤਰੇਤ ' ਡਿਪਟੀ ਦਫਤ ਵਿਖੇ ਹੋ ਰਹੇ ਧਰਨਿਆਂ ਨੂੰ ਸਫਲ ਕੀਤਾ ਜਾ ਕੇ। ਇਸ ਮੌਕੇ ਸੰਬੋਧਨ ਕਰਦਿਆਂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਪੱਧਰੀ ਮੁਹਿੰਮ ਤਹਿਤ ਸਾਰੇ ਜ਼ਿਲਿਆਂ ਵਿਚ ਤਿਆਰੀ ਕਰਕੇ ਵੱਡੇ ਇਕੱਠ ਕੀਤੇ ਜਾਣਗੇ। ਜਿਸ ਤਹਿਤ ਜ਼ਿਲਾ ਲੁਧਿਆਣਾ ਦੀ ਤਿਆਰੀ ਅਧੀਨ ਸਾਰੇ ਪਿੰਡਾਂ ਵਿਚ ਪੋਸਟਰ ਲਗਾਏ ਜਾਣਗੇ। ਉਸ ਉਪਰੰਤ ਮੀਟਿੰਗਾਂ ਕਰਕੇ ਸਾਰੇ ਪਿੰਡਾਂ ਵਿਚ ਢੰਡਾ ਮਾਰਚ ਕੀਤਾ ਜਾਵੇਗਾ। ਰਾਏਕੋਟ ਹਲਕੇ ਵਿਚ 30 ਅਗਸਤ, ਜਗਰਾਓਂ ਵਿਖੇ 3 ਸਤੰਬਰ ਨੂੰ, ਬਰਨਾਲਾ ਵਿਖੇ 5 ਸਤੰਬਰ ਨੂੰ, ਸੁਧਾਰ ਵਿਖੇ 7 ਸਤੰਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੰਧੂ ਨੇ ਕਿਹਾ ਕਿ ਲੈਂਡ ਸੀਲਿੰਗ 17.5 ਏਕੜ ਤੋਂ ਘੱਟ ਕੀਤੀ ਜਾਵੇ ਅਤੇ ਵਾਧੂ ਜ਼ਮੀਨ ਛੋਟੇ ਅਤੇ ਬੇਜ਼ੀਨੇ ਕਿਸਾਨਾ ਵਿਚ ਵੰਡੀ ਜਾਵੇ। ਛੋਟੇ ਕਿਸਾਨਾਂ ਦੀ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੇ ਪ੍ਰਬੰਧ ਸਰਕਾਰ ਕਰੇ, ਜੇਕਰ ਜਰੂਰਤ ਪਏ ਤਾਂ ਮੁੜ ਤੋਂ ਚੱਕਬੰਦੀ ਕੀਤੀ ਜਾਵੇ। ਉਨ੍ਹਾਂ ਦੀਆਂ ਸਮਾਜਿਕ ਲੋੜਾਂ ਅਤੇ ਖੇਤੀ ਖਰਚਿਆਂ ਨੂੰ ਲਈ ਬਿਨ੍ਹਾਂ ਵਿਆਜ ਕਰਜ਼ਾ ਦਿਤਾ ਜਾਵੇ, ਛੋਟੇ ਕਿਸਾਨਾਂ ਨੂੰ ਮੁਫਤ ਇਲਾਜ ਸਹੂਲਤ ਮੁਹਈਆ ਕਰਵਾਈ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਤੱਕ ਮੁਫਤ ਸਿੱਖਿਆ ਜਿਤੀ ਜਾਵੇ। ਇਸ ਤਂ ਇਲਾਵਾ ਛੋਟੇ ਕਿਸਨਾਂ ਨੂੰ ਪ੍ਰਫੁੱਲਤ ਕਰਨ ਲਈ ੇਤੀ ਸੰਦ ਕੇਂਦਰ ਖੋਲੇ ਜਾਣ। ਜਿਨ੍ਹਾਂ ਵਿਚ ਨਾ ਲਾਭ ਨਾ ਹਾਨੀ ਅਸੂਲ ਅਨੁਸਾਰ ਕਿਰਾਇਆ ਲਿਆ ਜਾਵੇ। ਛੋਟੇ ਕਿਸਾਨਾਂ ਦੇ ਪਰਿਵਾਰ ਵਿਚੋਂ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਲਈ ਹੁਣ ਖੇਤੀ ਲਾਹੇਵੰਦ ਨਹੀਂ ਰਹੀ ਜਿਸ ਕਾਰਨ ਛੋਟਾ ਕਿਸਾਨ ਇਸ ਧੰਦੇ ਤੋਂ ਬਾਹਰ ਹੋ ਰਿਹਾ ਹੈ। ਇਸ ਲਈ ਇਸਨੂੰ ਬਚਾਉਣ ਲਈ ਜਰੂਰੀ ਹੈ ਕਿ ਲਾਮਬੰਦ ਹੋ ਕੇ ਘੋਲ ਨੂੰ ਅੱਗੇ ਤੋਰਿਆ ਜਾਲੇ। ਅੱਜ ਦੀ ਮੀਟਿੰਗ ਵਿਚ ਤਰਲੋਚਨ ਸਿੰਘ ਝੋਰੜਾਂ ਜਿਲਾ ਪ੍ਰਧਾਨ, ਜਗਰੂਪ ਸਿੰਗ, ਸੁਖਦੇਵ ਸਿੰਘ, ਮੇਜਰ ਸਿੰਘ ਚਕਰ, ਸਾਧੂ ਸਿੰਘ ਅੱਚਰਵਾਲ, ਸ਼ਿੰਦਰ ਸਿੰਘ ਝੋਰੜਾਂ, ਗੁਰਮੇਲ ਸਿੰਘ ਛੀਨੀਵਾਲ, ਨੈਬ ਸਿੰਘ, ਮਿੰਦਰ ਸਿੰਘ ਮਣਕੂ, ਬਲਵੰਤ ਸਿੰਘ, ਕੁਲਦੀਪ ਸਿੰਘ ਲੀਲ੍ਹਾਂ, ਜੋਗਿੰਦਰ ਸਿੰਘ ਰਾਮਗੜ੍ਹ੍ਵ, ਬਲਵਿੰਦਰ ਸਿੰਘ ਕੋਠੇ ਪੋਨਾ, ਹਰਦੇਵ ਸਿੰਘ ਕਸੂਲਪੁਰ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਸਵੱਦੀ, ਨਿਰਮਲ ਸਿੰਘ, ਜਗਰਾਜ ਸਿੰਘਲ ਫੇਰੂਰਾਈ ਅਤੇ ਪੰਚ ਜੀਤ ਸਿੰਘ ਸਮੇਤ ਯੂਨੀਅਨ ਦੇ ਹੋਰ ਆਗੂ ਅਤੇ ਅਹੁਦੇਦਾਰ ਮੌਜੂਦ ਸਨ।

No comments: