www.sabblok.blogspot.com
ਸੈਕਰਾਮੈਂਟੋ, 15 ਅਗਸਤ (ਪੰਜਾਬ ਮੇਲ)-ਮੌਂਟੇਰੀ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਅਰੋਮਾਸ ਦੇ ਨੇੜੇ ਰਾਇਲ ਔਕਸ ’ਚ ਐਤਵਾਰ ਦੀ ਰਾਤ ਨੂੰ ਹੋਏ ਦੋਹਰੇ ਹੱਤਿਆਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਆਦਮੀਆਂ ਨੂੰ ਰੂਰਲ ਖੇਤਰ ਦੇ ਡਨਬਰਟਨ ਰੋਡ ਦੇ ਹਾਈਵੇਅ 101 ’ਤੇ ਰਾਤ 10.15 ਦੇ ਕਰੀਬ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਰਾਹ ਜਾਂਦੇ ਕਿਸੇ ਗੱਡੀ ਵਾਲੇ ਨੇ ਸੜਕ ਦੇ ਕਿਨਾਰੇ ਇਕ ਵਾਹਨ ਨੂੰ ਖੜ੍ਹਾ ਦੇਖਿਆ ਅਤੇ ਨਾਲ ਹੀ ਦੋ ਲਾਸ਼ਾਂ ਨੂੰ ਪਿਆ ਦੇਖਿਆ ਅਤੇ ਪੁਲਿਸ ਨੂੰ 911 ’ਤੇ ਫੋਨ ਕੀਤਾ।
ਬੁੱਧਵਾਰ ਨੂੰ ਉਨ੍ਹਾਂ ਦੀ ਪਛਾਣ 22 ਸਾਲਾ ਨਵਨੀਤ ਸਿੰਘ ਅਤੇ 23 ਸਾਲਾ ਦੇਮੇਤ੍ਰਿਸ ਇਸਾਹ ਸੈਫੋਰਡ ਵਜੋਂ ਹੋਈ। ਦੋਵੇਂ ਜਣੇ ਸੈਕਰਾਮੈਂਟੋ ਦੇ ਰਹਿਣ ਵਾਲੇ ਸਨ।
ਸ਼ੈਰਿਫ ਅਧਿਕਾਰੀਆਂ ਨੇ ਕਿਹਾ ਕਿ ਇਸ ਕੇਸ ਵਿਚ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਹਾਸਲ ਨਹੀਂ ਹੋਇਆ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ’ਤੇ ਸਾਰਜੈਂਟ ਟੈਰੀ ਨਾਲ ਫੋਨ ਨੰਬਰ 831-755-3772 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 888-833-4847 ’ਤੇ ਟਿਪ ਲਾਈਨ ਕਰ ਸਕਦੇ ਹੋ।

No comments:
Post a Comment