jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 3 August 2013

ਬੇਰੁਜ਼ਗਾਰ ਅਧਿਆਪਕਾਂ ਦੇ ਸ਼ੋਸ਼ਣ ਦੀ ਦਾਸਤਾਨ-----ਅਧਿਆਪਕ ਦੀ ਦਿਹਾੜੀ 100 ਰੁਪਏ ਤੇ ਮਜ਼ਦੂਰ ਦੀ 300

www.sabblok.blogspot.com
ਫਰੀਦਕੋਟ 3 ਅਗਸਤ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਵਿਚ ਲੱਖਾਂ ਹੀ ਲੜਕੇ ਲੜਕੀਆਂ ਈ ਟੀ ਟੀ, ਬੀ ਐੱਡ, ਐਮ ਏ ਕਰਕੇ ਮਾਪਿਆਂ ਦੇ ਲੱਖਾਂ ਰੁਪਏ ਪੜ•ਾਈ ਤੇ ਖਰਚ ਕਰਕੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਫਿਰ ਰਹੇ ਹਨ। ਪੰਜਾਬ ਦਾ ਅਜਿਹਾ ਕੋਈ ਸਕੂਲ ਨਹੀਂ ਜਿਸ ਵਿਚ ਅਮਲਾ ਪੂਰਾ ਹੋਵੇ ਪਰ ਸਰਕਾਰ ਨੇ ਇਹ ਸਹੁੰ ਖਾਧੀ ਹੋਈ ਹੈ ਕਿ ਨਾਂ ਤਾਂ ਪੜ•ਨ ਵਾਲਿਆਂ ਦੇ ਕੁੱਝ ਪੱਲੇ ਪਾਉਣਾ ਤੇ ਨਾਂ ਪੜ•ਾਉਣ ਵਾਲਿਆਂ ਦੇ। ਇਹ ਹੀ ਕਾਰਨ ਹੈ ਕਿ ਅੱਜ ਬੀ ਐੱਡ ਕਾਲਜਾਂ ਵਿਚ 38 ਪ੍ਰਤੀਸ਼ਤ ਸੀਟਾਂ ਖਾਲੀ ਪਈਆਂ ਹਨ ਕੋਈ ਦਾਖਲਾ ਲੈਣ ਨਹੀਂ ਆ ਰਿਹਾ। ਦਾਖਲਾ ਲੈ ਕੇ ਕਰੂ ਵੀ ਕੀ ਅੱਗੇ ਟੀ ਈ ਟੀ ਦਾ ਬੈਰੀਅਰ ਕਿਸੇ ਨੂੰ ਅੱਗੇ ਲੰਘਣ ਨਹੀਂ ਦਿੰਦਾ। ਇਸ ਟੈਸਟ  ਨੇ ਤਾਂ ਸਾਰੇ ਬੱਚੇ ਮਾਨਸਿਕ ਰੋਗੀ ਕਰ ਦਿੱਤੇ ਹਨ। ਹੋਰ ਕੋਈ ਚਾਰਾ ਨਾਂ ਚੱਲਦਾ ਵੇਖ ਇਹ ਬੇਰੁਜ਼ਗਾਰ ਅਧਿਆਪਕ ਪ੍ਰਾਈਵੇਟ ਸਕੂਲਾਂ ਵਿਚ ਮਿੰਨਤਾਂ ਕਰਕੇ 3000 ਪ੍ਰਤੀ ਮਹੀਨਾਂ ਮਤਲਬ 100 ਰੁਪਏ ਪ੍ਰਤੀ ਦਿਨ ਦੀ ਤਨਖਾਹ ਤੇ ਨੌਕਰੀ ਕਰਨ ਲਈ ਮਜ਼ਬੂਰ ਹਨ, ਜਦੋਂ ਕਿ ਪੇਂਡੂ ਅਨਪੜ• ਮਜ਼ਦੂਰ ਅੱਜ ਕੱਲ• 300 ਰੁਪਏ ਪ੍ਰਤੀ ਦਿਨ ਮਜ਼ਦੂਰੀ ਲੈ ਰਿਹਾ ਹੈ, ਜਿਸਨੂੰ ਕਿਸਾਨ ਰੋਟੀ, ਚਾਹ ਵੀ ਆਪਣੇ ਪੱਲਿਉਂ ਦਿੰਦਾ ਹੈ। ਭਾਵੇਂ ਹਾਈਕੋਰਟ ਨੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਹਰ ਅਧਿਆਪਕ ਨੂੰ ਘੱਟੋ ਘੱਟ 8000 ਰੁਪਏ ਦੇ ਲੱਗਪਗ ਤਨਖਾਹ ਦੇਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ ਪਰ ਇਹ ਅਦਾਰੇ ਅਧਿਆਪਕ ਨੂੰ ਤਨਖਾਹ ਦੇਣ ਸਮੇਂ ਖਾਲੀ ਚੈੱਕ ਤੇ ਦਸਤਖਤ ਕਰਵਾਕੇ ਤਨਖਾਹ ਹਾਈਕੋਰਟ ਦੇ ਅਸੂਲਾਂ ਮੁਤਾਬਕ ਭਰਦੇ ਹਨ ਅਤੇ ਖੁਦ ਹੀ ਚੈੱਕ ਕੈਸ਼ ਕਰਵਾਉਂਦੇ ਹਨ ਅਤੇ ਅਧਿਆਪਕ ਨੂੰ ਇਸ ਵਿਚੋਂ 3000 ਰੁਪਏ ਮਹੀਨਾਂ ਹੀ ਦਿੰਦੇ ਹਨ ਅਤੇ ਸਾਰਾ ਦਿਨ ਅਧਿਆਪਕਾਂ ਨੂੰ ਖੜ•ਕੇ ਹੀ ਪੜ•ਾਉਂਣ ਦੀਆਂ ਹਦਾਇਤਾਂ ਹਨ ਕੋਈ ਵੀ ਕੁਰਸੀ ਤੇ ਬੈਠਕੇ ਨਹੀਂ ਪੜ•ਾ ਸਕਦਾ। ਅਧਿਆਪਕਾਂ ਦੀ 3-4 ਹਜ਼ਾਰ ਰੁਪਏ ਸਕਿਊਰਟੀ ਵੀ ਤਨਖਾਹ ਚੋਂ ਕੱਟਕੇ ਆਪਣੇ ਕੋਲ ਜਮ•ਾਂ  ਰੱਖੀ ਜਾਂਦੀ ਹੈ ਅਤੇ ਉਸਦਾ ਕੋਈ ਵਿਆਜ ਨਹੀਂ ਦਿੱਤਾ ਜਾਂਦਾ। ਇਹ ਵੀ ਸ਼ਰਤ ਰੱਖੀ ਜਾਂਦੀ ਹੈ ਕਿ ਜੇਕਰ ਅਧਿਆਪਕ ਨੇ ਸਕੂਲ ਛੱਡਣਾ ਹੋਵੇ ਤਾਂ ਉਹ ਮਹੀਨਾਂ ਪਹਿਲਾਂ ਨੋਟਿਸ ਦੇਵੇ ਪਰ ਕਈਵਾਰ ਕਿਸੇ ਨੂੰ ਕਿਸੇ ਮਜ਼ਬੂਰੀ ਕਾਰਨ ਜਾਂ ਹੋਰ ਕਿਤੇ ਨੋਕਰੀ ਮਿਲਣ ਕਾਰਨ ਅਚਾਨਕ ਸਕੂਲ ਛੱਡਣਾ ਪੈ ਜਾਂਦਾ ਹੈ ਤਾਂ ਇਹ ਅਦਾਰੇ ਸਕਿਊਰਟੀ ਦੇ ਪੈਸੇ ਜ਼ਬਤ ਕਰ ਲੈਂਦੇ ਹਨ। ਜੇਕਰ ਕੋਈ ਪਹਿਲਾਂ ਨੋਟਿਸ ਵੀ ਦੇ ਦੇਵੇ ਤਾਂ ਵੀ ਉਸਨੂੰ ਸਕਿਊਰਟੀ ਵਾਪਸ ਲੈਣ ਲਈ ਖੱਜਲ ਖੁਆਰ ਕੀਤਾ ਜਾਂਦਾ ਹੈ। ਸਾਰੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਦੇ ਦੋ ਦੋ ਰਜਿਸਟਰ ਲਗਵਾਏ ਹੋਏ ਹਨ ਜਿਸ ਵਿਚ ਇਕ ਡੁਪਲੀਕੇਟ ਹੁੰਦਾ ਹੈ ਅਤੇ ਇਕ ਅਸਲੀ। ਪਹਿਲੀ ਗੱਲ ਤਾਂ ਕੋਈ ਇਨ•ਾਂ ਦੀ ਚੈਕਿੰਗ ਕਰਦਾ ਹੀ ਨਹੀਂ ਜੇ ਕੋਈ ਕਰੇ ਵੀ ਤਾਂ ਅਸਲੀ ਰਜਿਸਟਰ ਵਿਖਾ ਦਿੱਤਾ ਜਾਂਦਾ ਹੈ। ਕੋਈ ਵੀ ਅਧਿਆਪਕ ਆਪਣੀ ਨੌਕਰੀ ਜਾਣ ਦੇ ਡਰੋਂ ਸੱਚ ਲਈ ਮੂੰਹ ਨਹੀਂ ਖੋਲ•ਦਾ। ਇਹ ਸਿੱਖਿਆ ਅਦਾਰੇ ਅਧਿਆਪਕਾਂ ਵਾਂਗ ਬੱਚਿਆਂ ਦੇ ਮਾਪਿਆਂ ਦੀ ਵੀ ਲੁੱਟ ਰੱਜਕੇ ਕਰਦੇ ਹਨ। ਨਰਸਰੀ ਜਮਾਤ ਦੀ ਇਕ ਬੱਚੇ ਤੋਂ ਉੱਕਾ ਪੁੱਕਾ ਫੀਸ 18000 ਰੁਪਏ ਸਾਲਾਨਾਂ ਅਤੇ ਉੱਚ ਜਮਾਤਾਂ ਦੀ 28-29 ਹਜ਼ਾਰ ਰੁਪਏ ਸਾਲਾਨਾਂ ਲਈ ਜਾਂਦੀ ਹੈ, ਵਰਦੀਆਂ, ਕਿਤਾਬਾਂ ਕਾਪੀਆਂ ਚ ਵੀ ਡੇਢ ਗੁਣਾਂ ਕਮਾਈ ਕੀਤੀ ਜਾਂਦੀ ਹੈ । ਇਸਤੋਂ ਇਲਾਵਾ ਕਦੇ ਕਿਸੇ ਬਹਾਨੇ ਕਦੇ ਕਿਸੇ ਬਹਾਨੇ ਸਾਰਾ ਸਾਲ ਹੀ ਬੱਚਿਆਂ ਤੋਂ ਪੈਸੇ ਉਗਰਾਹੇ ਜਾਂਦੇ ਰਹਿੰਦੇ ਹਨ ਅਤੇ ਅਧਿਆਪਕ ਨੂੰ ਸਾਲ ਦਾ ਸਿਰਫ 36000 ਰੁਪਿਆ ਦਿੱਤਾ ਜਾਂਦਾ ਹੈ। ਬਹੁਤੇ ਸਿੱਖਿਆ ਅਦਾਰਿਆਂ ਕੋਲ ਆਪਣੀ ਲੈਬ ਨਹੀਂ, ਖੇਡ ਮੈਦਾਨ ਨਹੀਂ, ਕੰਪਿਊਟਰ ਨਹੀਂ। ਗਰਮੀਂ ਵਿਚ ਬਿਜਲੀ ਚਲੀ ਜਾਣ ਤੇ ਜਨਰੇਟਰ ਚਲਾਉਣ ਤੋਂ ਵੀ ਗੁਰੇਜ਼ ਕੀਤਾ ਜਾਂਦਾ ਹੈ ਜਦੋਂ ਕਿ ਇਹ ਖਰਚਾ ਹਰ ਬੱਚੇ ਤੋਂ ਉਗਰਾਹਿਆ ਜਾਂਦਾ ਹੈ।

No comments: