jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 2 August 2013

ਬਠਿੰਡਾ ਲੋਕ ਸਭਾ ਸੀਟ ਬਣੀ ਬਾਦਲਾਂ ਦੀ ਮੁੱਛ ਸਵਾਲ

www.sabblok.blogspot.com 

ਕਿਰਨਜੀਤ ਸਿੰਘ ਰੋਮਾਣਾ   
  ਭਾਵੇਂ  2014 ਦੀਆਂ ਲੋਕ ਸਭਾ ਚੋਣਾਂ ਵਿੱਚ  ਲਗਭਗ ਇੱਕ ਸਾਲ ਦਾ ਸਮਾਂ ਬਾਕੀ ਹੈ। ਪਰ  ਬਠਿੰਡਾ ਲੋਕ ਸਭਾ ਵਿੱਚ ਸਿਆਸੀ ਪਿੜ ਮਘ ਗਿਆ ਹੈ।  ਜਦੋਂ ਤੋਂ ਪੀਪੀਪੀ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਨਾਲ ਗੱਠਜੋੜ ਕਰਨ ਦੀ ਚਰਚੇ ਹੋਣ ਲੱਗੇ ਹਨ ਉਦੋਂ  ਤੋਂ ਹੀ ਇੱਥੇ  ਸਿਆਸੀ ਸਰਗਰਮੀਆਂ ਵੱਧ ਗਈਆਂ ਹਨ । ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਲਈ  ਵਕਾਰ ਦਾ ਸਵਾਲ ਬਣੀ ਇਹ ਲੋਕ ਸਭਾ ਸੀਟ  ਹੁਣ  ਦਿਨੋਂ ਦਿਨ ਚਰਚਿਤ ਤਾਂ ਹੋ ਹੀ ਰਹੀ ਹੈ ਨਾਲ  ਨਾਲ ਮੁੱਖ ਮੰਤਰੀ ਦੇ ਪਰਿਵਾਰਕ ਦੇ ਗੇੜੇ ਵੀ  ਵਧਾ ਰਹੀ ਹੈ।

3 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਥੇ 3 ਅਹਿਮ  ਪ੍ਰੋਗਰਾਮ ਹਨ ।  ਸਥਾਨਕ ਬਾਰ ਕੌਂਸਲ ਵਿੱਚ ਮਨਪ੍ਰੀਤ ਸਿੰਘ ਬਾਦਲ ਵਕੀਲਾਂ ਨੂੰ  ਸੰਬੋਧਨ ਕਰਨਗੇ । ਦੁਪਹਿਰ ਸਮੇਂ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ   ਸਥਾਨਕ  ਦਾਣਾ ਮੰਡੀ ਵਿੱਚ  ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਸਹੁੰ  ਚੁਕਾਉਣਗੇ । ਇਸ ਮੌਕੇ  ਮੁੱਖ ਮੰਤਰੀ ਦੀ ਨੂੰਹ ਬੀਬੀ ਹਰਸਿਮਰਤ ਕੌਰ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਵੀ ਹਨ ,  ਇੱਕ ਹੋਰ ਸਮਾਗਮ ਵਿੱਚ ਸ਼ਾਮਿਲ ਹੋਣਗੇ।   ਸਿਆਸੀ ਨਜ਼ਰੀਏ ਤੋਂ  ਦੇਖੀਏ ਤਾਂ 3 ਅਗਸਤ ਦਾ ਦਿਨ  ਚੋਣ ਮੁਹਿੰਮ ਦਾ ਸੁਰੂਆਤੀ ਦਿਨ ਮਹਿਸੂਸ ਹੋ ਰਿਹਾ ਹੈ।

 ਕੁਝ ਘਟਨਾਵਾਂ ਨੂੰ ਸਿਆਸੀ ਫਰੇਮ ਵਿੱਚ  ਰੱਖ ਕੇ ਦੇਖੀਏ ਤਾਂ 31 ਜੁਲਾਈ ਦੀ ਸ਼ਾਮ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠਿਆ ,  ਸਿੱਖਿਆ ਮੰਤਰੀ  ਸਿਕੰਦਰ ਸਿੰਘ ਮਲੂਕਾ ਅਤੇ  ਮੈਂਬਰ ਪਾਰਲੀਮੈਂਟ  ਹਰਸਿਮਰਤ ਕੌਰ ਬਾਦਲ ਨੇ ਇੱਥੇ ਅਕਾਲੀ ਦਲ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਨੂੰ ਡਿਨਰ ਦਿੱਤਾ  ਜਿਸ ਨਾਲ ਸਪੱਸ਼ਟ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਕਿਤੇ ਵੀ ਢਿੱਲ ਵਰਤਣ ਦੇ ਰੌਅ ਵਿੱਚ ਨਹੀਂ ।
ਪੀਪਲਜ਼ ਪਾਰਟੀ ਆਫ ਪੰਜਾਬ ਸਮੇਤ ਸਾਂਝੇ ਮੋਰਚੇ ਵਿੱਚ ਸ਼ਾਮਿਲ ਲਗਭਗ ਸਾਰੀਆਂ ਪਾਰਟੀਆਂ ਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨਾਲ  ਗਠਜੋੜ ਕਰਨ ਲਈ ਉਤਾਵਲੀਆਂ ਹਨ। ਕਾਂਗਰਸ ਨੂੰ ਵਿਧਾਨ ਸਭਾ ਵਿੱਚ ਓਨਾ ਹੀ ਨੁਕਸਾਨ ਹੋਇਆ ਜਿੰਨ੍ਹਾਂ  ਫਾਇਦਾ   ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਹੋਇਆ ਸੀ । ਇਸ ਕਰਕੇ ਕਾਂਗਰਸ ਦੇ ਵੋਟ ਬੈਂਕ ਤੋਂ ਇਲਾਵਾ ਅਕਾਲੀ ਦਲ ਤੋਂ ਬਾਗੀ ਹੋਏ ਵੋਟਰ ਵੀ  ਇਸ ਨਵੇਂ  ਗੱਠਜੋੜ ਨਾਲ ਮੁਲਾਹਜਾ ਪਾਲ ਸਕਦੇ ਹਨ।
 ਦੇਸ਼ ਭਰ ਵਿੱਚੋਂ ਬਹੁਜਨ ਸਮਾਜ ਪਾਰਟੀ ਨੇ ਵੀ ਕਾਂਗਰਸ ਨਾਲ ਗੁੰਢਤੁੰਪ ਕਰਨ ਦੀ ਵਿਉਂਤ ਬਣਾ ਲਈ ਹੈ। ਜਿਸ ਕਰਕੇ   ਬਠਿੰਡਾ ਸੀਟ  ਤੋਂ ਇਹ ਫਾਇਦਾ ਵੀ ਕਾਂਗਰਸ ਨੂੰ ਮਿਲਣ ਦੇ ਆਸਾਰ ਹਨ।
  ਪੰਚਾਇਤੀ ਚੋਣਾਂ ਵਿੱਚ  ਪੀਪੀਪੀ ਅਤੇ  ਕਾਂਗਰਸ ਪਾਰਟੀ ਨੇ  ਚੁੱਪ ਧਾਰੀ ਰੱਖੀ ਅਤੇ  ਆਮ ਮੁਕਾਬਲਾ  ਅਕਾਲੀ ਧੜਿਆਂ ਵਿੱਚ ਰਿਹਾ ਹੈ । ਲਗਭਗ ਪੰਜਾਬ ਦੇ ਹਰੇਕ ਪਿੰਡ ਵਿੱਚ ਹੁਣ ਘੱਟੋ- ਘੱਟ  ਦੋ ਅਕਾਲੀ ਧੜੇ ਜਰੂਰ ਸਾਹਮਣੇ ਆਏ ਹਨ ।ਜਿਹੜੇ ਇੱਕ -ਦੂਜੇ ਨਾਲ  ਦੁਸ਼ਮਣਾਂ ਵਰਗੀ ਰੰਜਿਸ਼ ਰੱਖ ਰਹੇ ਹਨ। ਜਿਸ  ਕਾਰਨ ਵੋਟ ਬੈਂਕ ਦੇ ਨੁਕਸਾਨ ਦਾ  ਡਰ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਤਾ ਰਿਹਾ ਹੈ। ਕਿਉਂਕਿ   20 ਤੋਂ 50 ਲੱਖ ਰੁਪਏ ਲਾ ਕੇ ਪਿੰਡ ਦੀ ਪੰਚਾਇਤੀ ਹਾਸਲ ਕਰਨ ਦੇ ਚਾਹਵਾਨ  ਬਹੁਤੇ ਅਕਾਲੀ  ਪਾੜੋਧਾੜ ਹਨ । ਇਹਨਾ ਦੇ ਵੋਟਾਂ  ਦੌਰਾਨ ਹੋਏ 'ਖੁੱਲ੍ਹੇ ਖਰਚੇ ' ਦੀ  ਭਰਪਾਈ ਕਿਤੋਂ ਵੀ ਹੋਣ ਦੇ ਆਸਾਰ ਨਹੀਂ ।
ਇਹ ਗੱਲ ਸਪੱਸ਼ਟ ਹੈ ਕਿ ਬੇਸ਼ੱਕ ਲੰਬਾ ਸਮਾਂ ਚੋਣਾਂ ਵਿੱਚ ਪਿਆ ਹੈ ਪਰ ਬਾਦਲ ਪਰਿਵਾਰ ਦੀ  ਨੀਂਦ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ। ਕਿਉਂਕਿ ਉਹ ਇਹ ਸੀਟ ਨੂੰ ਕਿਸੇ ਵੀ ਹਾਲਤ ਵਿੱਚ ਹੱਥੋਂ ਖੋਹਣਾ ਨਹੀਂ ਚਾਹੁੰਦਾ ਪਰ ਦੂਜੇ ਪਾਸੇ   ਮੁੱਖ ਮੰਤਰੀ ਦਾ ਸਕਾ ਭਤੀਜਾ ਮਨਪ੍ਰੀਤ ਜਦੋਂ ਆਪਣੀ ਵੱਡੀ ਭਰਜਾਈ ਦੇ ਵਿਰੁੱਧ ਚੋਣ ਮੈਦਾਨ ਵਿੱਚ ਨਿੱਤਰਣ ਜਾ ਰਿਹਾ ਹੈ ਤਾਂ ਚਿੰਤਾ ਹੋਣੀ ਸੁਭਾਵਿਕ ਹੈ ਅਤੇ ਸਿਆਸੀ ਅਣਹੋਣੀ ਦਾ ਖਤਰਾ ਵੀ ਮੰਡਰਾਉਂਦਾ ਸਾਫ ਦਿਸ ਰਿਹਾ ਹੈ। ਉਹ ਵੱਖਰੀ ਗੱਲ ਹੈ ਬੇਸ਼ੱਕ ਸਰਕਾਰੀ ਤੰਤਰ ਅਤੇ ਪੈਸੇ ਦੇ ਜ਼ੋਰ ਤੇ ਇਹ ਸੀਟ  ਅਕਾਲੀ ਦਲ ਜਿੱਤ ਲਵੇ ਪਰ  ਹੁਣ ਇਹ ਸੀਟ ਖਾਲਾ ਜੀ ਵਾੜਾ ਨਹੀਂ ਰਹੀ ।

No comments: