jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 August 2013

‘ਕੌਮੀ ਸ਼ਹੀਦ‘ ਮੁੱਦੇ ‘ ਤੇ ਸਰਾਭਾ ਵਿਖੇ ਵਿਸ਼ਾਲ ਰੈਲੀ ਅਤੇ ਭੁੱਖ ਹੜਤਾਲ 15 ਅਗਸਤ ਨੂੰ

www.sabblok.blogspot.com


ਲੁਧਿਆਣਾ ( ਸਤਪਾਲ ਸੋਨੀ ) ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸੱਦੇ  ਤੇ ਭਰਾਤਰੀ ਜ¤ਥੇਬੰਦੀਆਂ ਜਿੰਨਾ  ‘ਚ ਸ਼ਹੀਦ ਭਗਤ ਸਿੰਘ ਸਭਿਆਚਾਰ  ਕੇਂਦਰ ਲੁਧਿਆਣਾ, ਡੈਮੋਕਰੇਟਿਕ ਇੰਪਲਾਈਜ ਫਰੰਟ,ਆਰਥਿਕ ਅਜਾਦੀ ਅੰਦੋਲਨ, ਟਾਹਲੀ ਸਾਹਿਬ ਸਪੋਰਟਸ ਕਲ¤ਬ ਰਤਨ, ਗੁਰੁ ਰਵਿਦਾਸ,ਅੰਬੇਦਕਰ ਸੁਸਾਇਟੀ ਗੁ¤ਜਰਵਾਲ, ਡੈਮੋਕਰੇਟਿਕ ਲਾਇਰ ਏਸੋਸਿਏਸ਼ਨ  ਅਤੇ ਬਾਬਾ ਜੀਵਨ ਸਿੰਘ ਭਲਾਈ ਮੰਚ ਖੰਡੂਰ ਦੇ ਸਹਿਯੋਗ ਨਾਲ 15 ਅਗਸਤ ਨੂੰ ਸ਼ਹੀਦ ਸਰਾਭਾ ਦੇ  ਬੁੱਤ  ਸਾਹਮਣੇ ਕਾਲਾ ਦਿਵਸ਼ ਮਨਾਉਂਦੇ ਵਿਸ਼ਾਲ ਰੈਲੀ ਅਤੇ  ਭੁੱਖ  ਹੜਤਾਲ ਕੀਤੀ ਜਾਵੇਗੀ।ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਵੱਖ ਵੱਖ  ਜਥੇਬੰਦੀਆਂ  ਦੇ ਆਗੂਆਂ ਸਰਵਸ੍ਰੀ ਦੇਵ ਸਰਾਭਾ, ਸਿਕੰਦਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਵਰਾ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਸਤਿੰਦਰ ਦਿਉਲ ਖੰਡੂਰ, ਜਗਮੋਹਣ ਸਰਾਭਾ, ਗੁਰਪ੍ਰੀਤ ਸਿੰਘ ਸਰਾਭਾ ਸੁਖਵਿੰਦਰ ਸਿੰਘ ਲੀਲ•, ਰਮਨਜੀਤ ਸਿੰਘ ਸੰਧੂ,ਜਸਵੀਰ ਕੌਰ,ਪੰਚ ਹਰਦੀਪ ਕੌਰ ਸਰਾਭਾ ,ਸਕਿੰਦਰ ਸਿੰਘ ਸਨੇਤ, ਬੂਟਾ ਸਿੰਘ ਰਤਨ ਅਤੇ ਜਸਦੇਵ ਲਲਤੋਂ ਨੇ ਦ¤ਸਿਆ ਕਿ ਇਹ ਐਕਸ਼ਨ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ‘ ਦਾ ਦਰਜਾ ਦਿਵਾਉਣ ਉ¤ਪਰ ਕੇਂਦਰਤ ਹੋਵੇਗਾ।ਆਗੂਆਂ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਸ੍ਰੀ ਬਾਦਲ ਨੇ 16 ਨਵੰਬਰ 2012 ਨੂੰ ਪੱਤਰਕਾਰਾ   ਦੇ ਸੁਆਲਾਂ ਦਾ ਜੁਆਬ ਦਿੰਦਿਆਂ ਮੰਨਿਆ ਸੀ ਕਿ ਜਲਦੀ ਹੀ ਕੇਂਦਰ ਸਰਕਾਰ ਨੂੰ ਇਸ ਵਾਰੇ ਲਿਖਿਆ ਜਾਵੇਗਾ, ਪਰ ਪਰਨਾਲਾ  ਉੱਥੇ ਦਾ  ਉੱਥੇ ਹੀ ਰਿਹਾ।    ਉਨਾ ਸ੍ਰੀ ਬਾਦਲ ਨੂੰ ਸੁਆਲ ਕੀਤਾ ਕਿ ਉਹ ਸੱਚੇ  ਦਿਲੋਂ ਆਪਣੇ ਦਿਲ ‘ਤੇ ਹੱਥ  ਰੱਖ  ਕੇ ਦੱਸਣ  ਕਿ ਅੰਗਰੇਜੀ ਹਕੂਮਤ ਨੂੰ ਦੇਸ਼ ਚੋਂ ਬਾਹਰ ਕ¤ਢਣ ਵਾਲੇ ਅਤੇ ਸਮਾਜਵਾਦ ਵਾਲਾ ਰਾਜ ਸਥਾਪਤ ਕਰਨ ਲਈ ਸਭ ਤੋਂ ਮੂਹਰੇ ਹੋ ਕੇ ਜਾਨਾਂ ਵਾਰਨ ਵਾਲੇ ਨੌਜਵਾਨ ਸ਼ਹੀਦ ਸਰਾਭਾ ਪ੍ਰਤੀ ਸਾਡੀਆਂ ਸਰਕਾਰਾਂ ਦੇ ਰਿਕਾਰਡ ਵਿ¤ਚ ਕੀ ਸਥਾਨ ਹੈ ? ਉਹਨਾ ਕਿਹਾ ਕਿ ਦੂਸਰੇ ਪਾਸੇ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਵੀ ਇਸ ਸਾਰੇ ਮਾਮਲੇ ਤੇ ਚ¤ੁਪੀ ਵ¤ਟੀ ਬੈਠੇ ਹਨ ਤੇ ਉਹ ਆਪਣੀ ਚ¤ੁਪੀ ਤੋੜ ਕੇ ਸੈਂਟਰ ਸਰਕਾਰ ਉ¤ਪਰ ਇਸ ਪ੍ਰਤੀ ਜੋਰ ਪਾਉਣ।ਉਹਨਾਂ ਹੋਰ ਅਗਾਂਹਵਧੂ ਲੋਕਾਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਰੈਲੀ ਵਿ¤ਚ ਸਾਮਲ ਹੋਣ ਦੀ ਅਪੀਲ ਕੀਤੀ।

No comments: