www.sabblok.blogspot.com
ਲਾਡੋਵਾਲ, (ਅਨਿਲ)- ਲਾਡੋਵਾਲ ਪੁਲਸ ਵਲੋਂ ਅੱਜ ਰੰਗਰਲੀਆਂ ਮਨਾਉਣ ਦੀ ਤਿਆਰੀ 'ਚ 2 ਲੜਕਿਆਂ ਨੂੰ ਇਕ ਲੜਕੀ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਅਤੇ ਥਾਣੇਦਾਰ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਲਾਡੋਵਾਲ ਦੀ ਪੁਲਸ ਵਲੋਂ ਅੱਜ ਹਾਰਡੀ ਵਰਲਡ ਦੇ ਨੇੜੇ ਸੁੰਨਸਾਨ ਜਗ੍ਹਾ 'ਤੇ ਇਕ ਇੰਡੀਕਾ ਕਾਰ ਵਿਚ ਦੋ ਨੌਜਵਾਨ ਲੜਕਿਆਂ ਨੂੰ ਇਕ ਲੜਕੀ ਸਮੇਤ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਗਿਆ। ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਰਕਾਰੀ ਗੱਡੀ ਵਿਚ ਗਸ਼ਤ ਕਰ ਰਹੇ ਸੀ ਕਿ ਹਾਰਡੀ ਵਰਲਡ ਦੇ ਨੇੜੇ ਇਕ ਸੁੰਨਸਾਨ ਜਗ੍ਹਾ 'ਤੇ ਇੰਡੀਕਾ ਕਾਰ ਖੜ੍ਹੀ ਹੋਈ ਸੀ ਅਤੇ ਜਦੋਂ ਅਸੀਂ ਸ਼ੱਕ ਪੈਣ 'ਤੇ ਕਾਰ ਦੇ ਕੋਲ ਗਏ ਤਾਂ ਕਾਰ ਵਿਚ ਦੋ ਨੌਜਵਾਨ ਲੜਕੇ ਅਤੇ ਇਕ ਲੜਕੀ ਨਾਲ ਰੰਗਰਲੀਆਂ ਮਨਾਉਣ ਦੀ ਤਿਆਰੀ ਕਰ ਕਰ ਰਹੇ ਸਨ, ਜੋ ਕਿ ਕਾਰ ਵਿਚ ਇਤਰਾਜ਼ਯੋਗ ਹਾਲਤ ਵਿਚ ਸਨ। ਪੁਲਸ ਵਲੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਧਾਰਾ 109 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਹਰਵਿੰਦਰ ਕੁਮਾਰ ਵਾਸੀ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਅਤੇ ਲੜਕੀ ਦੀ ਪਛਾਣ ਨੀਲੂ ਥਾਮਸ ਵਾਸੀ ਸਤਜੋਤ ਨਗਰ ਦੁੱਗਰੀ ਵਜੋਂ ਹੋਈ। ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।
No comments:
Post a Comment