www.sabblok.blogspot.com
ਨਵੀਂ ਦਿੱਲੀ, 15 ਅਗਸਤ:ਮਿਲੀ ਜਾਣਕਾਰੀ ਮੁਤਾਬਕ, ਅੱਜ 15 ਅਗਸਤ ਵਾਲੇ ਦਿਨ ਜਿਸ ਨੂੰ ਦੇਸ਼ ਦਾ ਅਜ਼ਾਦੀ ਦਿਵਸ ਆਖਿਆ ਜਾਂਦਾ ਹੈ ਪਰ ਕੁਝ ਲੋਕਾਂ ਲਈ ਮਹਿਜ਼ ਇਹ ਛੁੱਟੀ ਦਾ ਦਿਨ ਹੈ। ਇਹ ਗਲ੍ਹ ਦਿੱਲੀ ਦੇ ਤਿਲਕ ਵਿਹਾਰ ਦੀ ਹੈ । ਛੁੱਟੀ ਹੋਣ ਕਰਕੇ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ।ਕੁਝ ਬੱਚਿਆ ਵਿਚ ਆਪਸ ਵਿਚ ਕਿਸੇ ਗਲ੍ਹ ਨੂੰ ਲੈ ਕੇ ਲੜਾਈ ਹੋਈ। ਬੱਚਿਆ ਵਿਚ ਬਾਲਮੀਕੀ ਅਤੇ ਸਿੱਖ ਭਾਈਚਾਰੇ ਦੇ ਬੱਚੇ ਸ਼ਾਮਿਲ ਸਨ। ਬੱਚਿਆ ਦੀ ਲੜਾਈ ਦੀ ਘਟਨਾ ਪੁਲਿਸ ਚੋਂਕੀ ਤੋਂ ਹੁੰਦੀ ਹੋਈ ਇੰਨੀ ਵੱਧ ਗਈ ਕਿ ਲੜਾਈ ਹਿੰਦੂ ਸਿੱਖ ਝਗੜੇ ਦਾ ਰੂਪ ਧਾਰ ਗਈ। ਇਸ ਘਟਨਾ ਵਿਚ 22 ਬੰਦੇ ਫੱਟੜ, 8 ਬੰਦਿਆ ਨੂੰ ਗੋਲੀ ਲੱਗੀ ਲੱਗੀ ਹੈ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਕਿਸੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ । ਜੋ ਖਬਰਾਂ ਸੋਸ਼ਲ ਮੀਡੀਆ ਤੇ ਹਨ ਕਿ 2 ਸਿੱਖ ਸ਼ਹੀਦ ਹੋ ਗਏ ਹਨ ਆਦਿ ਇਹੋ ਜਿਹੀਆਂ ਖਬਰਾਂ ਸਿਰਫ ਅਫਵਾਹ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੂਰੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।ਸਿੱਖ ਚੈਨਲ ਦੇ ਪੱਤਰਕਾਰ ਭਾਈ ਜਸਵਿੰਦਰ ਸਿੰਘ ਜੋ ਕਿ ਘਟਨਾ ਸਥਾਨ ਦੇ ਮੋਜੂਦ ਸਨ ਨੇ ਘਟਨਾ ਦੀ ਨਿਖੇਧੀ ਕਰਦਿਆ ਕਿਹਾ ਕਿ ਜੋ ਇਹ ਘਟਨਾ ਹੋਈ ਹੈ ਇਸਦੇ ਭਿਆਨਕ ਨਤੀਜੇ ਹੋਣਗੇ। ਇਹ ਅੱਗ ਜੋ ਅੱਜ ਲੱਗੀ ਹੈ ਇਸਦਾ ਭਵਿੱਖ ਕੀ ਹੋਵੇਗਾ ਇਹ ਤੇ ਆਉਣ ਵਾਲਾ ਸਮ੍ਹਾ ਹੀ ਦੱਸੇਗਾ।ਸੇ ਗਲ੍ਹ ਨੂੰ ਲੈ ਕੇ ਲੜਾਈ ਹੋਈ। ਬੱਚਿਆ ਵਿਚ ਬਾਲਮੀਕੀ ਅਤੇ ਸਿੱਖ ਭਾਈਚਾਰੇ ਦੇ ਬੱਚੇ ਸ਼ਾਮਿਲ ਸਨ। ਬੱਚਿਆ ਦੀ ਲੜਾਈ ਦੀ ਘਟਨਾ ਪੁਲਿਸ ਚੋਂਕੀ ਤੋਂ ਹੁੰਦੀ ਹੋਈ ਇੰਨੀ ਵੱਧ ਗਈ ਕਿ ਲੜਾਈ ਹਿੰਦੂ ਸਿੱਖ ਝਗੜੇ ਦਾ ਰੂਪ ਧਾਰ ਗਈ। ਫਿਰ ਇੱਕ ਪਾਸੇ ਸਾਰੇ ਸਿੱਖ ਅਤੇ ਇੱਕ ਪਾਸੇ ਬਾਲਮੀਕੀ ਅਤੇ ਹਿੰਦੂ ਭਾਈਚਾਰੇ ਦੇ ਗੁੱਟ ਬਣ ਗਏ ਅਤੇ ਲੜਾਈ ਨੇ ਭਿਆਨਕ ਰੂਪ ਧਾਰ ਲਿਆ। ਹਮੇਸ਼ਾਂ ਵਾਂਗ ਦਿੱਲੀ ਦੀ ਪੁਲਿਸ ਨੇ ਬਹੁਗਿਣਤੀ ਲੋਕਾਂ ਦਾ ਸਾਥ ਦਿੱਤਾ ਤੇ ਬਾਲਮੀਕਿ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਅਤੇ ਪੁਲਿਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਰੇਆਮ ਸਿੱਖਾਂ ਤੇ ਪਥਰਾਅ ਅਤੇ ਗੋਲੀਆ ਚਲਾਈਆਂ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਫਿਰਕੂ ਲੋਕ ਸ਼ਰੇਆਮ ਸਿੱਖਾਂ ਤੇ ਗੋਲੀਆਂ ਚਲਾ ਰਹੇ ਸਨ। ਪੁਲਿਸ ਅਥਰੂ ਗੈਸ ਵੀ ਸਿਰਫ ਸਿੱਖਾਂ ਤੇ ਹੀ ਛੱਡ ਰਹੀ ਸੀ।
- ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤਾ।
- ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਇਹੋ ਹੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵਗੀ।
No comments:
Post a Comment