jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 16 August 2013

ਦਿੱਲੀ ਦੀ ਘਟਨਾ ਬਾਰੇ ਐਸਜੀਪੀਸੀ ਦਾ ਬਿਆਨ

www.sabblok.blogspot.com
ਦਿੱਲੀ ’ਚ ਸਿੱਖ-ਭਾਈਚਾਰੇ ਉੱਪਰ ਪੁਲੀਸ ਵੱਲੋਂ ਲਾਠੀ ਚਾਰਜ ਕਰਨਾ ਤੇ 

ਸਿੱਧੀਆਂ ਗੋਲੀਆਂ ਮਾਰਨਾ 
22 ਤੋਂ ਵੀ ਵੱਧ ਸਿੱਖਾਂ ਨੂੰ ਫੱਟੜ੍ਹ ਕਰਨ ਵਾਲੀ ਘਟਨਾ ਬੇ-ਹੱਦ ਨਿੰਦਣਯੋਗ 
ਜਥੇ:ਅਵਤਾਰ ਸਿੰਘ ਨੇ ਲਿਆ ਗੰਭੀਰ ਨੋਟਿਸ 
ਅੰਮ੍ਰਿਤਸਰ: 16 ਅਗਸਤ, 2013: (ਕਿੰਗ):  ਦਿੱਲੀ ਦੇ ਤਿਲਕ ਵਿਹਾਰ ਇਲਾਕੇ ’ਚ ਸਿੱਖ-ਭਾਈਚਾਰੇ ਅਤੇ ਇੱਕ ਫਿਰਕੇ ਦੇ ਲੋਕਾਂ ’ਚ ਹੋਏ ਝਗੜੇ ਦੌਰਾਨ ਲੋਕਾਂ ਦੀ ਹਿਫ਼ਾਜਤ ਕਰਨ ਵਾਲੀ ਪੁਲੀਸ ਵੱਲੋਂ ਇਕਤਰਫਾ ਸਿੱਖਾਂ ਉੱਪਰ ਡੰਡੇ ਵਰ੍ਹਾਉਣ ਤੇ ਸਿੱਧੀਆਂ ਗੋਲੀਆਂ ਮਾਰ ਕੇ 22 ਤੋਂ ਵੀ ਵੱਧ ਸਿੱਖਾਂ ਨੂੰ ਫੱਟੜ੍ਹ ਕਰਨ ਵਾਲੀ ਘਟਨਾ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇ-ਹੱਦ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੁਲੀਸ ਦੀ ਇਸ ਇਕਤਰਫਾ ਕਾਰਵਾਈ ਨਾਲ ਦਿੱਲੀ ’ਚ ਵੱਸਦੇ ਸਿੱਖਾਂ ਪ੍ਰਤੀ ਨਵੰਬਰ 1984 ਵਾਂਗ ਇੱਕ ਵਾਰ ਫਿਰ ਅਸਲ ਚਿਹਰਾ ਨੰਗਾ ਹੋ ਗਿਆ ਕਿ ਕਿਸ ਤਰ੍ਹਾਂ ਦਿੱਲੀ ਪੁਲੀਸ 1984 ਵਾਂਗ ਸਰਕਾਰੀ ਸ਼ਹਿ ਤੇ ਇਕਤਰਫਾ ਕਾਰਵਾਈ ਕਰਦੀ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਲਾਠੀ ਚਾਰਜ ਦੌਰਾਨ ਸਿੱਖਾਂ ਨਾਲ ਝਗੜਾ ਕਰਨ ਵਾਲੇ ਦੂਸਰੇ ਫਿਰਕੇ ਦੇ ਕਿਸੇ ਵੀ ਵਿਅਕਤੀ ਨੂੰ ਕੁਝ ਨਹੀਂ ਕਿਹਾ ਕੇਵਲ ਸਿੱਖਾਂ ਨੂੰ ਹੀ ਨਿਸ਼ਾਨਾਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਸਾਸ਼ਨ ਦੀ ਕਾਇਰਤਾ ਪੂਰਨ ਕਾਰਵਾਈ ਉਦੋਂ ਹੋਰ ਵੀ ਜੱਗ-ਜ਼ਾਹਿਰ ਹੋ ਗਈ ਜਦੋਂ 22 ਜਖ਼ਮੀ ਸਿੱਖਾਂ ਨੂੰ ਦੀਨ ਦਯਾਲ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਹਸਪਤਾਲ ਦੇ ਸਟਾਫ ਵੱਲੋਂ ਦਾਖਲ ਕਰਕੇ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਫਿਰ ਇਨ੍ਹਾਂ ਫੱਟੜ ਸਿੱਖਾਂ ਨੂੰ ਚਾਨਣ ਦੇਵੀ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 3 ਸਿੱਖ ਜ਼ਿਆਦਾ ਫੱਟੜ੍ਹ ਹੋਣ ਕਰਕੇ ਆਈ.ਸੀ.ਯੂ. ’ਚ ਜ਼ੇਰੇ ਇਲਾਜ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਪ੍ਰਸਾਸ਼ਨ ਦੀ ਇਸ ਕਾਇਰਤਾ ਪੂਰਣ ਕਾਰਵਾਈ ਦੀ ਕਵਰੇਜ ਕਰਨ ਲਈ ਅਖਬਾਰਾਂ ਤੇ ਟੀ.ਵੀ. ਚੈਨਲਾਂ ਦੇ ਨੁਮਾਇੰਦੇ ਇਸ ਇਲਾਕੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਇਸ ਇਲਾਕੇ ’ਚ ਸਿੱਧੇ ਤੌਰ ਤੇ ਦਾਖਲ ਹੋਣੋ ਰੋਕਿਆ ਗਿਆ ਜੋ ਬੇਹੱਦ ਨਿੰਦਣਯੋਗ ਤੇ ਲੋਕਤੰਤਰ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਕਿ ਸਿੱਖਾਂ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ, ਫੱਟੜ੍ਹ ਸਿੱਖਾਂ ਨੂੰ ਦੀਨ ਦਯਾਲ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਦਾਖਲ ਕਿਉਂ ਨਹੀਂ ਕੀਤਾ ਗਿਆ।

No comments: