www.sabblok.blogspot.com
ਜਲੰਧਰ, 17 ਅਗਸਤ : ਮੁਲ ਦੇ ਮੰਨੇ-ਪ੍ਰਮੰਨੇ ਫ਼ਿਲਮਸਾਜ਼ ਸੰਜੇ ਕਾਕ ਦੀ ਤਾਜ਼ਾ ਬਹੁ-ਚਰਚਿਤ ਦਸਤਾਵੇਜ਼ੀ ਫ਼ਿਲਮ 'ਮਾਟੀ ਕੇ ਲਾਲ' ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ 25 ਅਗਸਤ ਦਿਨ ਐਤਵਾਰ 11 ਵਜੇ ਦਿਖਾਈ ਜਾਏਗੀ।
'ਪੀਪਲਜ਼ ਵਾਇਸ' ਦੇ ਨਿਰਦੇਸ਼ਕ ਕੁਲਵਿੰਦਰ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਦੱਸਿਆ ਕਿ ਇਸ ਮੌਕੇ ਫ਼ਿਲਮ ਨਿਰਦੇਸ਼ਕ 'ਸੰਜੇ ਕਾਕ' ਹਾਜ਼ਰੀਨ ਦੇ ਰੂਬਰੂ ਹੋਣਗੇ ਅਤੇ ਅਤੇ ਫ਼ਿਲਮ ਸਬੰਧੀ ਵਿਚਾਰ-ਚਰਚਾ ਵਿਚ ਸ਼ਿਰਕਤ ਕਰਨਗੇ। ਫ਼ਿਲਮ ਸਕਰੀਨਿੰਗ ਦੀ ਪ੍ਰਧਾਨਗੀ ਕਾਮਰੇਡ ਗੰਧਰਵ ਸੇਨ ਕੋਛੜ, ਸੀਨੀਅਰ ਟਰੱਸਟੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਕਰਨਗੇ।
ਉਨ•ਾਂ ਦਸਿਆ ਕਿ 24 ਅਗਸਤ ਸ਼ਾਮ ਠੀਕ 5 ਵਜੇ ਸ਼ਾਂਤੀ ਭਵਨ ਬਰਨਾਲਾ ਵਿਖੇ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਕਮੇਟੀ ਵੱਲੋਂ 'ਮਾਟੀ ਕੇ ਲਾਲ' ਫ਼ਿਲਮ ਸਕਰੀਨਿੰਗ ਹੋਏਗੀ। ਏਸੇ ਤਰ•ਾਂ 25 ਅਗਸਤ ਯਾਦਗਾਰ ਹਾਲ ਉਪਰੰਤ ਸ਼ਾਮ ਠੀਕ 5 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ 'ਮਾਟੀ ਕੇ ਲਾਲ' ਫ਼ਿਲਮ ਵਿਖਾਈ ਜਾਏਗੀ। ਸਭਨੀਂ ਥਾਵੀਂ ਸੰਜੇ ਕਾਕ, ਦਰਸ਼ਕਾਂ ਨੂੰ ਮੁਖ਼ਾਤਬ ਕਰਨਗੇ।

No comments:
Post a Comment