www.sabblok.blogspot.com
ਨਵੀਂ ਦਿੱਲੀ : ਲੱਦਾਖ ਖੇਤਰ 'ਚ ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਰਹੱਸਮਈ ਉਡਣ ਵਾਲੀਆਂ ਚੀਜ਼ਾਂ ਜਾਂ ਕਥਿਤ ਉਡਣ ਤਸ਼ਤਰੀਆਂ ਨੂੰ ਲੈ ਕੇ ਉੱਘੀ ਸ਼ੋਧ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋ ਫਿਜ਼ਿਕਸ ਦੀਆਂ ਵਿਗਿਆਨਕ ਦਲੀਲਾਂ ਵੀ ਫ਼ੌਜ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕੀ ਹੈ। ਲੇਹ 'ਚ ਤਾਇਨਾਤ ਦਸਤਿਆਂ ਨੇ ਦੋ ਹਫ਼ਤੇ ਪਹਿਲਾਂ ਇਕ ਵਾਰ ਮੁੜ ਫ਼ੌਜੀ ਹੈੱਡ ਕੁਆਰਟਰ ਨੂੰ ਰਿਪੋਰਟ ਭੇਜੀ ਹੈ ਜਿਸ ਵਿਚ ਉਡਣ ਤਸ਼ਤਰੀ ਵੇਖਣ ਦੀ ਗੱਲ ਕਹੀ ਗਈ ਹੈ। ਸੂਤਰਾਂ ਅਨੁਸਾਰ ਲੱਦਾਖ ਦੇ ਦੈਮਚੌਕ ਇਲਾਕੇ 'ਚ ਚਾਰ ਅਗਸਤ ਨੂੰ ਰਹੱਸਮਈ ਉਡਣਸ਼ੀਲ ਵਸਤੂ ਵੇਖੀ ਗਈ। ਅਸਲ ਨਿਯੰਤਰਣ ਰੇਖਾ 'ਤੇ ਵੇਖੇ ਗਏ ਸ਼ੱਕੀ ਉਡਣ ਖਟੋਲਿਆਂ ਦੀ ਰਿਪੋਰਟ ਫ਼ੌਜੀ ਹੈੱਡ ਕੁਆਰਟਰ ਨੂੰ ਭੇਜੀ ਗਈ ਹੈ। ਚੀਨ ਦੀ ਸਰਹੱਤ 'ਤੇ ਸ਼ੱਕੀ ਉਡਣ ਖਟੋਲਿਆਂ 'ਤੇ ਫ਼ੌਜ ਵੱਲੋਂ ਖ਼ਦਸ਼ੇ ਪ੍ਰਗਟ ਕਰਨ ਤੋ ਂਬਾਅਦ ਹੀ ਬੰਗਲੌਰ ਸਥਿਤ ਭਾਰਤ ਦੀ ਉੱਘੇ ਸ਼ੋਧ ਤੇ ਖੋਜ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਅੌਸਟ੍ਰੋ ਫਿਜ਼ਿਕਸ ਦੀ ਮਦਦ ਮੰਗੀ ਗਈ ਸੀ। ਇਸ ਲਈ ਸੰਸਥਾ ਨੇ ਆਪਣੇ ਦੋ ਵਿਗਿਆਨੀਆਂ ਨੂੰ ਲੱਦਾਖ ਖੇਤਰ 'ਚ ਅਸਲ ਨਿਯੰਤਰਣ ਰੇਖਾ ਦੇ ਆਸ-ਪਾਸ ਦੇ ਇਲਾਕਿਆਂ 'ਚ ਜਾਂਚ ਲਈ ਭੇਜਿਆ ਸੀ। ਖਗੋਲ ਸ਼ਾਸਤਰੀਆਂ ਨੇ ਇਸ ਮਾਮਲੇ 'ਤੇ ਜੋ ਰਿਪੋਰਟ ਸਰਕਾਰ ਨੂੰ ਦਿੱਤੀ ਉਸ ਵਿਚ ਕਿਹਾ ਗਿਆ ਸੀ ਕਿ ਸਰਹੱਦੀ ਮੋਰਚੇ 'ਤੇ ਤਾਇਨਾਤ ਫ਼ੌਜੀ ਜਵਾਨਾਂ ਨੇ ਚਮਕਦਾਰ ਬ੍ਰਹਿਸਪਤੀ ਅਤੇ ਸ਼ੱੁਕਰ ਤਾਰਿਆਂ ਨੂੰ ਉਡਣ ਤਸ਼ਤਰੀ ਸਮਝ ਲਿਆ। ਖਗੋਲ ਵਿਗਿਆਨੀਆਂ ਨੇ ਆਪਣੀ ਪੜਤਾਲ ਦੌਰਾਨ ਫ਼ੌਜ ਵੱਲੋਂ ਇਨ੍ਹਾਂ ਸ਼ੱਕੀ ਉਡਣ ਖਟੋਲਿਆਂ ਨੂੰ ਵੇਖੇ ਜਾਣ ਦਾ ਸਮਾਂ, ਉੱਚਾਈ ਆਦਿ ਦਾ ਅਧਿਐਨ ਕਰਨ ਪਿੱਛੋਂ ਸਿੱਟੇ ਕੱਢੇ। ਹਾਲਾਂਕਿ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋ ਫਿਜ਼ਿਕਸ ਦੇ ਸਿੱਟੇ ਪੂਰੀ ਤਰ੍ਹਾਂ ਫ਼ੌਜੀ ਹੈੱਡ ਕੁਆਰਟਰ ਦੇ ਗਲ਼ੇ ਹੇਠਾਂ ਨਹੀਂ ਉੱਤਰੇ। ਸੂਤਰ ਕਹਿੰਦੇ ਹਨ ਕਿ ਵਿਸ਼ੇ ਦੇ ਜਾਣਕਾਰ ਖਗੋਲ ਵਿਗਿਆਨੀ ਦੇ ਅਧਿਐਨ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ ਪਰ ਇਹ ਪੂਰਾ ਮਾਮਲਾ ਬ੍ਰਹਿਸਪਤੀ ਤੇ ਸ਼ੱੁਕਰ ਨੂੰ ਵੇਖਣ ਜਿੰਨਾ ਆਸਾਨ ਨਹੀਂ ਲੱਗ ਰਿਹਾ। ਅਜਿਹੇ ਹਾਲਾਤ 'ਚ ਅਸਲ ਨਿਯੰਤਰਣ ਰੇਖਾ 'ਤੇ ਕਿਸੇ ਵੀ ਸ਼ੱਕੀ ਵਸਤੂ ਬਾਰੇ ਰਿਪੋਰਟ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫ਼ੌਜ ਨੇ ਲੱਦਾਖ ਖੇਤਰ 'ਚ ਉਡਣ ਤਸ਼ਤਰੀਆਂ ਦੇ ਵੇਖੇ ਜਾਣ ਦੇ ਸੌ ਤੋਂ ਜ਼ਿਆਦਾ ਮਾਮਲੇ ਬੀਤੇ ਕੁਝ ਮਹੀਨਿਆਂ 'ਚ ਦਰਜ ਕੀਤੇ ਹਨ। ਦੋਵਾਂ ਦੇਸ਼ਾਂ ਦਰਮਿਆਨ ਮੌਜੂਦ ਸਰਹੱਦੀ ਵਿਵਾਦ ਅਤੇ ਝਗੜੇ ਵਾਲੇ ਇਲਾਕੇ ਦੇ ਮੱਦੇਨਜ਼ਰ ਫ਼ੌਜ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
No comments:
Post a Comment