www.sabblok.blogspot.com
ਇੰਸਟੀਚਿਊਟ ਦਾ ਰੱਖ-ਰਖਾਓ ਕਰਨ ਲਈ ਗਲਾਡਾ ਨੂੰ ਆਖਿਆ
ਚੰਡੀਗੜ੍ਹ, 17 ਅਗਸਤ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚਾਲੂ ਸਾਲ ਦੌਰਾਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੂੰ 45 ਲੱਖ ਰੁਪਏ ਦੀ ਰਾਸ਼ੀ ਤੁਰੰਤ ਜਾਰੀਕਰਨ ਲਈ ਮੁੱਖ ਪ੍ਰਸ਼ਾਸਕ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ(ਗਲਾਡਾ) ਨੂੰ ਨਿਰਦੇਸ਼ ਦਿੱਤੇ ਹਨ। ਅੱਜ ਸਵੇਰੇ ਸਥਾਨਕ ਪੰਜਾਬ ਭਵਨ ਵਿਖੇ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਾਦਲ ਨੇ ਇਸ ਇੰਸਟੀਚਿਊਟ ਦਾ ਰੱਖ ਰਖਾਓ ਵੀ ਗਲਾਡਾ ਨੂੰ ਕਰਨ ਲਈ ਆਖਿਆ ਹੈ। ਇਸ਼ਮੀਤ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ ਨੂੰ ਇੰਸਟੀਚਿਊਟਦੀ ਗਵਰਨਿੰਗ ਬਾਡੀ ਵਿੱਚ ਲੈਣ ਦੀ ਇਜਾਜ਼ਤ ਦਿੰਦੇ ਹੋਏ ਬਾਦਲ ਨੇ ਇੰਸਟੀਚਿਊਟ ਲਈ ਸਰਕਾਰੀ ਆਡੀਟਰ ਨਿਯੁਕਤ ਕਰਨ ਸਬੰਧੀ ਫੈਸਲੇ ਲੈਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਧਿਕਾਰਤ ਕੀਤਾ ਹੈ। ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਸਭਿਆਚਾਰਕ ਮਾਮਲਿਆਂ ਦੇ ਪ੍ਰਮੱਖ ਸਕੱਤਰ ਐਸ ਐਸ ਚੰਨੀ, ਡਿਪਟੀ ਕਮਿਸ਼ਨਰ ਲੁਧਿਆਣਾ ਰਾਹੁਲ ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ ਜੇ ਐਸ ਚੀਮਾ, ਭਾਈ ਬਲਦੀਪ ਸਿੰਘ,ਇੰਸਟੀਚਿਊਟ ਦੇ ਡਾਇਰੈਕਟਰ ਚਰਨ ਕੰਵਲ ਸਿੰਘ, ਪ੍ਰੋ ਕਰਤਾਰ ਸਿੰਘ ਸ਼ਾਮਲਸਨ।
No comments:
Post a Comment