www.sabblok.blogspot.com
ਚੰਡੀਗੜ੍ਹ, 17 ਅਗਸਤ - ਸਿਹਤ ਵਿਭਾਗ ਵੱਲੋਂ 101 ਸਟਾਫ ਨਰਸਾਂ ਦੇ ਖਾਲੀ ਪਈਆਂ ਪੋਸਟਾਂ ਨੂੰ ਵੇਟਿੰਗ ਲਿਸਟ 'ਚੋਂ ਭਰਨ ਦਾ ਫੈਸਲਾ ਲਿਆ ਹੈ ਜਿਸ ਦੀ ਸੂਚੀ ਸਿਹਤ ਵਿਭਾਗ ਦੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਟਾਫ ਨਰਸਾਂ ਦੀਆਂ 595 ਅਸਾਮੀਆਂ ਲਈ ਨਰਸਾਂ ਭਰਤੀ ਕੀਤੀ ਸੀ, ਜਿਸ ਵਿੱਚ ਕੁਝ ਨਰਸਾਂ ਵੱਲੋਂ ਡਿਊਟੀ ਜੁਆਇਨ ਨਹੀਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਉਮਿਦਵਾਰਾਂ ਨੂੰ ਨੌਕਰੀ ਤੇ ਜੁਆਇਨ ਕਰਨ ਦੀ ਆਖਰੀ ਤਰੀਕ 8 ਅਗਸਤ 2013 ਦਿੱਤੀ ਗਈ ਸੀ ਅਤੇ ਇਸ ਸਬੰਧ ਅਖਬਾਰਾਂ ਵਿੱਚ ਇਸ਼ਤਿਹਾਰਾ ਰਾਹੀਂ ਵੀ ਸਬੰਧਿਤ ਉਮੀਦਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਵਿਭਾਗ ਦੀ ਵੈਬਸਾਇਟ ਉੱਤੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਇਸ ਉਪਰੰਤ ਵੀ 101 ਅਸਾਮੀਆਂ ਉੱਤੇ ਉਮੀਦਵਾਰਾਂ ਵੱਲੋਂ ਜੁਆਇਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਸਟਾਫ ਨਰਸਾਂ ਦੀ ਲੋੜ ਨੂੰ ਵੇਖਦੇ ਹੋਏ ਅਤੇ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਲਈ ਚਲਾਉਣ ਲਈ ਵੇਟਿੰਗ ਲਿਸਟ ਵਿਚੋਂ ਇਨ੍ਹਾਂ ਅਸਾਮੀਆਂ ਨੂੰ ਭਰ ਦਿੱਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਲਏ ਫੈਸਲੇ ਦੇ ਅਨੁਸਾਰ ਵੇਟਿੰਗ ਲਿਸਟ ਦੇ ਅਨੁਸਾਰ ਚੁਣੀਆਂ ਗਈਆਂ ਵੱਖ-ਵੱਖ ਕੈਟਾਗਰੀ ਦੀਆਂ 101 ਸਟਾਫ ਨਰਸਾਂ ਤੋਂ ਪਹਿਲਾਂ ਮੈਡੀਕਲ ਕਰਵਾਉਣ ਉਪਰੰਤ 23 ਅਗਸਤ 2013 ਨੂੰ ਰਾਜ ਦੀ ਸਿਹਤ ਤੇ ਸਿਖਲਾਈ ਸੰਸਥਾਂ, ਮੋਹਾਲੀ ਵਿਖੇ ਇੰਨਡੰਕਸ਼ਨ ਕੋਰਸ ਵਾਸਤੇ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਵੱਲੋਂ ਜਲਦ ਹੀ ਇਨ੍ਹਾਂ ਨੂੰ ਨਿਯੁਕਤੀ ਤੱਤਰ ਜ਼ਾਰੀ ਕਰ ਦਿੱਤੇ ਜਾਣਗੇ
।
।
No comments:
Post a Comment