jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਓਕ ਕਰੀਕ ਗੋਲੀ ਕਾਂਡ ਦੀ ਵਰੇਗੰਢ : ਪੀੜਤਾਂ ਲਈ ਓਬਾਮਾ ਪ੍ਰਸ਼ਾਸਨ ਵੱਲੋਂ 5.12 ਲੱਖ ਡਾਲਰ ਦੀ ਗਰਾਂਟ

www.sabblok.blogspot.com 

ਵਾਸ਼ਿੰਗਟਨ
ਓਬਾਮਾ ਪ੍ਰਸ਼ਾਸਨ ਨੇ ਬੀਤੇ ਸਾਲ ਵਿਸਕਾਨਸਿਨ ਸੂਬੇ ਵਿਚ ਓਕ ਕਰੀਕ ਸਥਿਤ ਗੁਰਦੁਆਰੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਪੀੜਤਾਂ ਲਈ 5.12 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸਿੱਖ ਭਾਈਚਾਰੇ ਨੇ ਇਸ ਹੌਲਨਾਕ ਹਾਦਸੇ ਦੀ ਪਹਿਲੀ ਬਰਸੀ ਮੌਕੇ ਧਾਰਮਿਕ ਤੇ ਯਾਦਗਾਰੀ ਸਮਾਗਮ ਸ਼ੁਰੂ ਕਰ ਦਿੱਤੇ ਹਨ। ਇਸ ਘਟਨਾ ਵਿਚ ਬੀਤੇ ਸਾਲ 5 ਅਗਸਤ ਨੂੰ ਇਕ ਗੋਰੇ ਨਸਲਪ੍ਰਸਤ ਹੱਥੋਂ ਛੇ ਸਿੱਖ ਸ਼ਰਧਾਲੂ ਮਾਰੇ ਗਏ ਸਨ।
ਅਮਰੀਕੀ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਇਕ ਬਲਾਗ ਪੋਸਟਿੰਗ ਵਿਚ ਕਿਹਾ ਹੈ, ‘‘ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨਿਆਂ ਵਿਭਾਗ ਦੇ ਜੁਰਮਾਂ ਦੇ ਪੀੜਤਾਂ ਸਬੰਧੀ ਦਫਤਰ ਵੱਲੋਂ ਵਿਸਕਾਨਸਿਨ ਦੇ ਨਿਆਂ ਵਿਭਾਗ ਨੂੰ 512000 ਡਾਲਰ ਦੀ ਐਮਰਜੈਂਸੀ ਸਹਾਇਤਾ ਦਿੱਤੀ ਜਾਵੇਗੀ ਜਿਸ ਦਾ ਇਸਤੇਮਾਲ ਗੋਲੀਬਾਰੀ ਦੀ ਹੌਲਨਾਕ ਘਟਨਾ ਦੇ ਪੀੜਤਾਂ ਅਤੇ ਪਿੱਛੇ ਬਚੇ ਲੋਕਾਂ ਲਈ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ, ‘‘ਇਹ ਰਕਮ ਉਨ੍ਹਾਂ ਸਾਰੇ ਲੋਕਾਂ ਲਈ ਵਰਤੀ ਜਾਵੇਗੀ ਜਿਹੜੇ ਇਸ ਘਟਨਾ ਤੋਂ ਪ੍ਰਭਾਵਤ ਹੋਏ ਹਨ ਜਿਨ੍ਹਾਂ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰ, ਗਵਾਹ, ਹੋਰ ਸਬੰਧਤ ਤੇ ਸਮੁੱਚੇ ਤੌਰ ’ਤੇ ਓਕ ਕਰੀਕ ਦਾ ਭਾਈਚਾਰਾ ਸ਼ਾਮਲ ਹੈ।’’

ਇਸ ਘਟਨਾ ਵਿਚ ਕਈ ਹੋਰ ਸ਼ਰਧਾਲੂ ਗੰਭੀਰ ਜ਼ਖਮੀ ਵੀ ਹੋਏ ਹਨ ਅਤੇ ਨਾਲ ਹੀ ਓਕ ਕਰੀਕ ਪੁਲੀਸ ਦੇ ਲੈਫਟੀਨੈਂਟ ਬਰਾਇਨ ਮਰਫੀ ਵੀ ਸਨ। ਸ੍ਰੀ ਹੋਲਡਰ ਨੇ ਕਿਹਾ ਕਿ ਓਕ ਕਰੀਕ ਪੁਲੀਸ ਦੇ ਲੈਫਟੀਨੈਂਟ ਬਰਾਇਨ ਮਰਫੀ ਵੀ ਸਨ। ਸ੍ਰੀ ਹੋਲਡਰ ਨੇ ਕਿਹਾ ਕਿ ਓਕ ਕਰੀਕ ਵਿਚ ਹੋਇਆ ਇਹ ਹਮਲਾ ਬਹੁਤ ਹੀ ਦੁਖਦਾਈ ਸੀ। ਸਿਰਫ ਇਸ ਦੇ ਵੱਡੇ ਪੱਧਰ ਤੇ ਵੱਡੀ ਗਿਣਤੀ ਪੀੜਤਾਂ ਕਰਕੇ ਹੀ ਨਹੀਂ ਸਗੋਂ ਇਸ ਕਾਰਨ ਵੀ ਕਿ ਇਹ ਪੂਜਾ-ਇਬਾਦਤ ਦੀ ਥਾਂ ਉਤੇ ਵਾਪਰਿਆ, ਜੋ ਸ਼ਾਂਤੀ ਬਖਸ਼ਣ ਵਾਲਾ ਸਥਾਨ ਹੈ। ਪਿਛਲੇ ਸਾਲ ਇਸ ਘਟਨਾ ਮਗਰੋਂ ਓਕ ਕਰੀਕ ਦੇ ਕੀਤੇ ਆਪਣੇ ਦੌਰੇ ਨੂੰ ਚੇਤੇ ਕਰਦਿਆਂ ਸ੍ਰੀ ਹੋਲਡਰ ਨੇ ਕਿਹਾ ਕਿ ਇਸ ਘਟਨਾ ਦੇ ਬਾਵਜੂਦ ਸਿੱਖ ਭਾਈਚਾਰੇ ਵੱਲੋਂ ਵਿਖਾਈ ਦਲੇਰੀ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ। ਜੁਰਮ ਦੇ ਪੀੜਤਾਂ ਸਬੰਧੀ ਦਫਤਰ ਨੇ ਦੱਸਿਆ ਕਿ ਪੀੜਤਾਂ ਵਿਚ ਉਹ 24 ਹੋਰ ਵਿਅਕਤੀ ਵੀ ਸ਼ਾਮਲ ਹਨ ਜਿਹੜੇ ਉਸ ਵੇਲੇ ਗੁਰਦੁਆਰੇ ਵਿਚ ਹਾਜ਼ਰ ਸਨ। ਇਨ੍ਹਾਂ ਤੋਂ ਬਿਨਾਂ ਪੀੜਤਾਂ ਦੇ ਪਰਿਵਾਰਕ ਮੈਂਬਰ, ਗਵਾਹ ਤੇ ਸਮੁੱਚਾ ਭਾਈਚਾਰਾ ਵੀ ਸ਼ਾਮਲ ਹੈ।

No comments: