jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਅੰਡਰਵੀਅਰ ਵਿੱਚ ਹੀਰੇ ਲੁਕੋ ਕੇ ਤਸਕਰੀ ਕਰਦੀ ਸੀ ਅਰਬਪਤੀ ਬਹੂ

www.sabblok.blogspot.com

   ਮੁੰਬਈਟੈਕਸਟਾਈਲ ਟਾਈਕੂਨ ਅਭਿਸ਼ੇਕ ਪੋਦਾਰ ਦੀ ਪਤਨੀ  ਅਤੇ ਸਿਆਰਾਮ ਸਿਲਕ ਮਿਲਸ ਘਰਾਣੇ ਦੀ ਬਹੂ ਵਿਹਾਰੀ ਪੋਦਾਰ  ਨੂੰ  ਗਹਿਣਿਆਂ ਦੀ  ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।  ਮੁੰਬਈ ਦੇ ਛੱਤਰਪਤੀ  ਸਿ਼ਵਾਜੀ ਇੰਟਰਨੈਸ਼ਨਲ ਏਅਰਪੋਰਟ  ਉਪਰ ਵਿਹਾਰੀ ਕੋਲੋਂ 2.35 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ ।  ਵਿਹਾਰੀ ਨੇ ਸਿੰਗਾਪੁਰ ਤੋਂ ਇਹ   ਗਹਿਣੇ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੇ ਸਨ ।
ਕੋਰਟ ਨੇ ਉਸਨੂੰ 14 ਦਿਨ ਲਈ  ਜੁਡੀਸ਼ਲ ਕਸਟੱਡੀ ਵਿੱਚ ਭੇਜ ਦਿੱਤਾ ਹੈ।
ਵਿਹਾਰੀ ਖੁਦ  ਸਿੰਗਾਪੁਰ   ਸਥਿਤ ਵਿਹਾਰੀ ਜੂਲਰੀ ਦੀ   ਨਿਰਦੇਸ਼ਕ   ਹੈ।  ਉਹ ਮੰਗਲਵਾਰ  ਨੂੰ ਸਿੰਗਾਪੁਰ ਤੋਂ ਪਰਤੀ ਹੈ। ਡਾਇਰੈਕਟੋਰੇਟ ਆਫ ਰੈਵੇਨਿਊ  ਇੰਟੈਲੀਜੈਂਸ ( ਡੀਆਰਆਈ) ਦੇ   ਅਧਿਕਾਰੀ ਮੁਤਾਬਿਕ  ,  ਗ੍ਰੀਨ ਚੈਨਲ ਵਿੱਚੋਂ  ਗੁਜਰਨ ਤੋਂ ਬਾਅਦ  ਵਿਹਾਰੀ  ਨੇ ਆਪਣੇ  ਗਾਰਮੈਂਟਸ  ਵਿੱਚ ਹੀਰਿਆਂ ਵਿੱਚ ਜੜੇ   ਸੋਨੇ ਦੇ ਗਹਿਣੇ ਅੰਡਰਵੀਅਰ  ਵਿੱਚ ਲੁਕੋ ਰੱਖੇ ਸਨ ।
 ਏਅਰ ਇੰਟਲੀਜੈਂਸ ਯੂਨਿਟ (ਆਈਏਯੂ)  ਦੀ  ਮੱਦਦ ਨਾਲ ਵਿਹਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।
ਪੁੱਛਗਿੱਛ  ਦੌਰਾਨ  ਵਿਹਾਰ  ਵਿੱਚ ਆਪਣੇ  ਅਪਰਾਧ   ਨੂੰ ਸਵੀਕਾਰ  ਕਰ ਲਿਆ ਹੈ।  ਵਿਹਾਰੀ ਨੇ ਸਵੀਕਾਰ ਕਰ ਲਿਆ  ਉਹ ਪਿਛਲੇ  ਮਹੀਨੇ ਇਸ ਤਰ੍ਹਾਂ ਨਾਲ ਕਰੀਬ 10 ਵਾਰ  ਗਹਿਣਿਆਂ ਦੀ  ਤਸਕਰੀ ਕਰ ਚੁੱਕੀ ਹੈ।
 ਅਭਿਸ਼ੇਕ  ਪੋਦਾਰ  ਵਿੱਚ 4 ਮਈ 2011  ਵਿੱਚ ਉਸਦੀ  ਸ਼ਾਦੀ ਹੋਈ ਸੀ ।ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ 2009 ਵਿੱਚ   ਮਫ਼ਤਲਾਲ ਘਰਾਣੇ  ਵਿੱਚ ਸ਼ੀਤਲ ਮਫ਼ਤਲਾਲ ਨੂੰ ਵੀ ਅਜਿਹੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ  ਸੀ ।

No comments: