www.sabblok.blogspot.com
ਬਠਿੰਡਾ ਦੇ ਡੱਬਵਾਲੀ ਵਿਖੇ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਦੇ ਪਿੱਛੇ ਇਕ ਮਕਾਨ 'ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮਕਾਨ 'ਚ ਛਾਪੇਮਾਰੀ ਕਰਕੇ ਸੈਕਸ ਰੈਕੇਟ ਦੀ ਸੰਚਾਲਿਕਾ ਸਣੇ 3 ਲੜਕੀਆਂ, 3 ਗ੍ਰਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਮਾਲਮਾ ਦਰਜ ਕਰਕੇ ਹਿਰਾਸਤ 'ਚ ਲੈ ਲਿਆ ਹੈ।
ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਸੰਚਾਲਿਕਾ ਬਲਵੀਰ ਕੌਰ ਪਿਛਲੇ ਲੰਮੇਂ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਲਜ ਦੇ ਪਿੱਛੇ ਸਥਿਤ ਮਕਾਨ 'ਚ ਗੈਰ ਸਮਾਜਿਕ ਗਤੀਵਿਧੀਆਂ ਚੱਲ ਰਹੀਆਂ ਹਨ ਜਿਸ ਦੇ ਆਧਾਰ 'ਤੇ ਪੁਲਸ ਨੇ ਛਾਪੇਮਾਰੀ ਦੀ ਮੁਹਿੰਮ ਨੂੰ ਅੰਜ਼ਾਮ ਦਿੱਤਾ। ਇਹ ਮਹਿਲਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਨ੍ਹਾਂ ਲੜਕੀਆਂ ਨੂੰ ਲੈ ਕੇ ਆਉਂਦੀ ਸੀ ਅਤੇ ਗ੍ਰਾਹਕਾਂ ਨੂੰ ਪਰੋਸ ਕੇ ਕਮਾਈ ਕਰਦੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਸ ਨੇ ਇਕ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਭਾਂਡਾਫੋੜ ਕੀਤਾ ਸੀ ਅਤੇ ਸ਼ਨੀਵਾਰ ਨੂੰ ਫਿਰ ਇਕ ਹੋਰ ਅੱਡੇ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਕੇ ਗਿਰੋਹ ਨਾਲ ਜੁੜੇ ਬਾਕੀ ਲੋਕਾਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।

No comments:
Post a Comment