www.sabblok.blogspot.com
ਜੇਲ ਅਧਿਕਾਰੀ ਕਹਿਣ ਮਾਮਲਾ ਧਿਆਨ 'ਚ ਨਹੀਂ
ਬਠਿੰਡਾ - ਬਠਿੰਡਾ ਜੇਲ ਵਿਚ ਮੁਲਾਕਾਤ ਲਈ ਆਈ ਇਕ ਬਜ਼ੁਰਗ ਮਹਿਲਾ ਦੀ ਦਸਤਾਰ (ਕੇਸਕੀ) ਤਲਾਸ਼ੀ ਖਾਤਰ ਉਤਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਮਨਜੀਤ ਕੌਰ ਪਤਨੀ ਜਥੇਦਾਰ ਰਣਧੀਰ ਸਿੰਘ ਵਾਸੀ ਗਹਿਰੀ ਬਾਰਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰਾਂ ਆਸਾ ਸਿੰਘ ਤੇ ਬੱਘਾ ਸਿੰਘ, ਜੋ ਲੜਾਈ ਦੇ ਇਕ ਮਾਮਲੇ 'ਚ ਕੈਦ ਕੱਟ ਰਹੇ ਹਨ, ਨਾਲ ਮੁਲਾਕਾਤ ਖਾਤਰ ਜੇਲ ਅੰਦਰ ਗਈ ਸੀ। ਉਸਦੀ ਤਲਾਸ਼ੀ ਲੈ ਕੇ ਉਸਨੂੰ ਮੁਲਾਕਾਤ ਵਾਲੇ ਕਮਰੇ ਅੰਦਰ ਜਾਣ ਦਿੱਤਾ ਗਿਆ ਪਰ ਕੁਝ ਹੀ ਮਿੰਟਾਂ ਬਾਅਦ ਦੋ ਮਹਿਲਾ ਪੁਲਸ ਮੁਲਾਜ਼ਮ ਅੰਦਰ ਆਈਆਂ ਤੇ ਉਸਨੂੰ ਬਾਹਰ ਲਿਆਂਦਾ ਗਿਆ। ਫਿਰ ਉਸ ਦੀ ਮਰਜ਼ੀ ਤੋਂ ਬਗੈਰ ਉਸ ਦੀ ਦਸਤਾਰ ਉਤਰਵਾ ਕੇ ਮੁੜ ਤਲਾਸ਼ੀ ਲਈ ਗਈ। ਉਹ ਆਪਣੇ ਪੁੱਤਰਾਂ ਨੂੰ ਮਿਲ ਕੇ ਭਰੇ ਮਨ ਨਾਲ ਪਰਤ ਆਈ। ਮਨਜੀਤ ਕੌਰ ਨੇ ਦੱਸਿਆ ਕਿ ਨਾ ਸਿਰਫ਼ ਉਸ ਦਾ, ਬਲਕਿ ਸਿੱਖ ਧਰਮ ਦਾ ਵੀ ਅਪਮਾਨ ਹੋਇਆ, ਜਿਸ ਨੂੰ ਉਹ ਭੁਲਾ ਨਹੀਂ ਸਕਦੀ। ਉਹ ਇਸ ਘਟਨਾ ਵਿਰੁੱਧ ਜੇਲ ਪ੍ਰਸ਼ਾਸਨ ਵਿਰੁੱਧ ਕਾਰਵਾਈ ਜ਼ਰੂਰ ਕਰਵਾਏਗੀ। ਦੂਜੇ ਪਾਸੇ ਅਕਾਲੀ ਆਗੂ ਭੋਲਾ ਸਿੰਘ ਗਿੱਲਪੱਤੀ, ਬਲਕਾਰ ਸਿੰਘ ਬਰਾੜ ਪ੍ਰਧਾਨ ਜ਼ਿਲਾ ਯੂਥ ਅਕਾਲੀ ਦਲ, ਚਮਕੌਰ ਸਿੰਘ ਮਾਨ, ਗੁਰਮੀਤ ਸਿੰਘ ਸਿੱਧੂ ਨੇ ਕਿਹਾ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ ਕਿਉਂਕਿ ਅਸੀਂ ਵਿਦੇਸ਼ਾਂ ਵਿਚ ਵੀ ਤਲਾਸ਼ੀ ਖਾਤਰ ਪਗੜੀ ਉਤਾਰਨ ਦਾ ਵਿਰੋਧ ਕਰ ਰਹੇ ਹਾਂ ਪਰ ਸਾਡੇ ਆਪਣੇ ਹੀ ਦੇਸ਼ ਵਿਚ ਅਜਿਹਾ ਹੋ ਰਿਹਾ ਹੈ। ਇਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿਚ ਜੇਲ ਡਿਪਟੀ ਸੁਪਰਡੈਂਟ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਜ਼ਰੂਰ ਲਈ ਜਾਂਦੀ ਹੈ ਪਰ ਕਿਸੇ ਦੀ ਦਸਤਾਰ ਨਹੀਂ ਉਤਰਵਾਈ ਜਾਂਦੀ। ਹੋ ਸਕਦਾ ਹੈ ਕਿ ਇਹ ਅਫਵਾਹ ਹੋਵੇ।

No comments:
Post a Comment