jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 August 2013

ਗ਼ਦਰ ਸ਼ਤਾਬਦੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਸ਼ੁਰੂ ----ਗ਼ਦਰੀ ਦੇਸ਼ ਭਗਤਾਂ ਦੇ ਸੁਪਨੇ ਪੂਰੇ ਕਰਨਾ ਹੀ ਸੱਚੀ ਸ਼ਰਧਾਂਜ਼ਲੀ ਹੈ: ਕਾਮਰੇਡ ਅਜਮੇਰ


ਜਲੰਧਰ, 10 ਅਗਸਤ :      ਗ਼ਦਰ ਸ਼ਤਾਬਦੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਆਗਾਜ਼ ਮੌਕੇ 'ਗ਼ਦਰ ਪਾਰਟੀ ਦੇ ਦ੍ਰਿਸ਼ਟੀਕੋਣ ਦੀ ਅਜੋਕੇ ਸਮੇਂ 'ਚ ਪ੍ਰਸੰਗਕਤਾ' ਵਿਸ਼ੇ 'ਤੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰੀ ਇਨਕਲਾਬੀ ਦੇਸ਼ ਭਗਤਾਂ ਨੇ ਸੌ ਵਰੇ• ਪਹਿਲਾਂ ਸਾਮਰਾਜੀ ਦਾਬੇ ਨੂੰ ਸਿਰਫ਼ ਵੰਗਾਰਿਆ ਹੀ ਨਹੀਂ ਸਗੋਂ ਆਜ਼ਾਦ, ਜਮਹੂਰੀ, ਨਵੇਂ ਰਾਜ ਅਤੇ ਸਮਾਜ ਦੀ ਸਿਰਜਣਾ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦੀਆਂ ਅਮਿੱਟ ਪਿਰਤਾਂ ਵੀ ਪਾਈਆਂ।
ਅਜਮੇਰ ਸਿੰਘ ਨੇ ਕਿਹਾ ਕਿ ਜਦੋਂ ਗ਼ਦਰੀ ਸੰਗਰਾਮੀਏਂ
ਆਜ਼ਾਦੀ ਸੰਗਰਾਮ ਅੰਦਰ ਨਵੀਆਂ ਪੈੜਾਂ ਪਾ ਰਹੇ ਸਨ ਤਾਂ ਉਸ ਮੌਕੇ ਭਾਰਤ ਦੀਆਂ ਵੰਨ-ਸੁਵੰਨੀਆਂ ਪਾਰਟੀਆਂ ਅਤੇ ਧਰਮਾਂ ਦੇ ਆਗੂ ਕਹਾਉਂਦਿਆਂ ਨੇ ਸਾਮਰਾਜ ਦੀ ਸੇਵਾ ਕੀਤੀ ਅਤੇ ਗ਼ਦਰੀਆਂ ਖਿਲਾਫ਼ ਫਤਵੇ ਜਾਰੀ ਕੀਤੇ।
ਉਨ•ਾਂ ਕਿਹਾ ਕਿ 1947 ਤੋਂ ਮਗਰੋਂ ਵੀ ਜੇ ਅਸੀਂ ਸਮੇਂ ਸਮੇਂ ਰਾਜ ਕਰਦੀਆਂ ਪਾਰਟੀਆਂ ਦੀਆਂ ਨੀਤੀਆਂ ਉਪਰ ਝਾਤੀ ਮਾਰੀਏ ਤਾਂ ਸਾਫ਼ ਦੀਦਾਰ ਹੁੰਦੇ ਹਨ ਕਿ ਅੱਜ ਵੀ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਉਪਰ ਰਾਜ ਕੀਤਾ ਜਾ ਰਿਹਾ ਹੈ।  
ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਵਿਆਖਿਆ ਕਰਦਿਆਂ ਉਨ•ਾਂ ਕਿਹਾ ਕਿ ਜਿਹੜੇ ਹਾਕਮ ਅੱਜ ਸਾਡੇ ਮੁਲਕ ਦੇ ਕੌਮੀ ਮਾਲ ਖ਼ਜਾਨੇ, ਸਾਡੇ ਕੁੰਜ਼ੀਵਤ ਅਦਾਰੇ ਸਾਮਰਾਜੀਆਂ ਖਾਸ ਕਰਕੇ ਅਮਰੀਕੀ ਸਾਮਰਾਜ ਦੀ ਝੋਲੀ ਪਾ ਰਹੇ ਹਨ, ਜਿਹੜੇ ਆਦਿਵਾਸੀਆਂ, ਗੋਬਿੰਦਪੁਰਾ ਦੇ ਲੋਕਾਂ ਉਪਰ ਧਾੜਾਂ ਚਾੜ•ਦੇ ਹਨ ਉਹ  ਭਲਾ ਭਾਰਤੀ ਲੋਕਾਂ ਦੇ ਰਹਿਬਰ ਕਿਵੇਂ ਹੋ ਸਕਦੇ ਹਨ?
ਉਨ•ਾਂ ਕਿਹਾ ਕਿ ਗ਼ਦਰ ਪਾਟੀ ਦੀ ਪ੍ਰਸੰਗਕਤਾ ਇਹੋ ਮੰਗ ਕਰਦੀ ਹੈ ਕਿ ਉਸਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਇਤਿਹਾਸ ਦੀ ਸਹੀ ਨਿਰਖ ਪਰਖ ਕਰੀਏ ਅਤੇ ਨਵਾਂ ਇਤਿਹਾਸ ਸਿਰਜਣ ਲਈ ਨਵੇਂ ਰਾਹਾਂ ਉਪਰ ਲੋਕਾਂ ਨੂੰ ਚੇਤਨ ਕਰੀਏ ਅਤੇ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਕਰੀਏ।
ਉਨ•ਾਂ ਕਿਹਾ ਕਿ ਜੇ ਅਸੀਂ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਦੇ ਹਾਂ ਤਾਂ ਉਨ•ਾਂ ਆਦਿਵਾਸੀਆਂ ਦਾ ਵੀ ਇਹ ਅਧਿਕਾਰ ਹੈ ਕਿ ਉਹ ਆਪਣੇ ਉਪਰ ਜੁਲਮ ਢਾਹੁਣ ਵਾਲਿਆਂ ਨਾਲ ਕਿਵੇਂ ਨਜਿਠਦੇ ਹਨ।  ਉਸ ਮੌਕੇ ਵੀ ਸਾਡੀ ਨਜ਼ਰੀਆ ਸਾਫ਼ ਰਹਿਣਾ ਚਾਹੀਦਾ ਹੈ।
ਸਿਖਿਆਰਥੀ ਚੇਤਨਾ ਕੈਂਪ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਇਤਿਹਾਸ, ਚੇਤਨਾ, ਚਿੰਤਨ, ਅਮਲੀ ਲੋਕ-ਸੰਗਰਾਮਾਂ ਅੰਦਰ ਆਪਣੀ ਬਣਦੀ ਭੂਮਿਕਾ ਅਦਾ ਕਰਨ ਲਈ ਇਹ ਕੈਂਪ ਸਿਖਿਆਰਥੀਆਂ ਨੂੰ ਇਨਕਲਾਬੀ ਚੇਤਨਾ ਦੀ ਰੌਸ਼ਨੀ ਨਾਲ ਜੋੜਨ ਦਾ ਉੱਦਮ ਹੈ।  ਸਿਖਿਆਰਥੀਆਂ ਵੱਲੋਂ ਆਏ ਸੁਆਲਾਂ ਦੇ ਅਜਮੇਰ ਸਿੰਘ ਨੇ ਢੁਕਵੇਂ ਜਵਾਬ ਦਿੱਤੇ। 
ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਕਮੇਟੀ ਮੈਂਬਰ ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ ਅਤੇ ਦੇਵ ਰਾਜ ਨਈਯਰ ਵੀ ਹਾਜ਼ਰ ਸਨ।
ਕੈਂਪ ਦੇ ਦੂਜੇ ਦਿਨ ਪ੍ਰੋ. ਹਰੀਸ਼ ਕੇ. ਪੁਰੀ ਅਤੇ ਜਗਰੂਪ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ।

No comments: