jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 August 2013

ਸਾਮਰਾਜੀ ਕਾਰਪੋਰੇਟ ਜਗਤ ਖਿਲਾਫ਼ ਅੱਜ ਵੀ

www.sabblok.blogspot.com

ਗ਼ਦਰੀ ਸੰਗਰਾਮ ਦਾ ਸੁਨੇਹਾ ਜਾਰੀ ਰੱਖਣਾ ਹੋਏਗਾ: ਪ੍ਰੋ. ਹਰੀਸ ਕੇ. ਪੁਰੀ




'ਦਸ ਦਿਨ ਜਿਨਾ  ਦੁਨੀਆਂ ਹਿਲਾ ਦਿੱਤੀ' ਅਤੇ ਬਾਬਾ ਸੋਹਣ ਸਿੰਘ ਭਕਨਾ ਬਾਰੇ ਵਿਖਾਈਆਂ ਫ਼ਿਲਮਾਂ
ਜਲੰਧਰ, 11 ਅਗਸਤ :      ਪਹਿਲੀ ਨਵੰਬਰ ਨੂੰ ਮਨਾਏ ਜਾ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਸਬੰਧੀ ਚੱਲ ਰਹੀ ਤਿਆਰੀ ਮੁਹਿੰਮ ਦੀ ਕੜੀ ਵਜੋਂ ਲੱਗੇ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਕਬੀਰ ਚੇਅਰ ਦੇ ਸਾਬਕਾ ਮੁਖੀ ਅਤੇ ਉੱਘੇ ਇਤਿਹਾਸਕਾਰ ਪ੍ਰੋ. ਹਰੀਸ਼ ਕੇ.ਪੁਰੀ ਨੇ ਕਿਹਾ ਕਿ ਗ਼ਦਰੀ ਬਾਬਿਆਂ ਨੇ ਤਾਂ ਸਾਡੇ ਮੁਲਕ ਨੂੰ ਸਾਮਰਾਜੀ ਗਲਬੇ ਤੋਂ ਮੁਕਤ ਕਰਾਕੇ ਆਜ਼ਾਦ ਭਾਰਤ ਦੇ ਸੁਪਨੇ ਲਈ ਜਾਨਾਂ ਵਾਰੀਆਂ ਅਤੇ ਸਭ ਕੁਝ ਨਿਛਾਵਰ ਕੀਤਾ ਪਰ ਹੁਣ 1947 ਤੋਂ ਮਗਰੋਂ ਦੇ ਰਾਜਨੀਤਕ ਮੰਚ ਦੀ ਤਸਵੀਰ ਸਾਨੂੰ ਖ਼ਬਰਦਾਰ ਕਰਦੀ ਹੈ ਜਿਵੇਂ ਕਾਰਪੋਰੇਟ ਘਰਾਣੇ ਨਿਸੰਗ ਹੋ ਕੇ ਲੋਕਾਂ ਉਪਰ ਨੀਤੀਆਂ ਮੜ• ਰਹੇ ਹਨ।  ਲੋਕਾਂ ਨੂੰ ਆਪਣੀ ਕਿਸਮਤ ਆਪ ਘੜਨ ਲਈ ਬਦਲੇ ਹਾਲਾਤ ਅੰਦਰ ਆਪਣੇ ਨਵੇਂ ਰਾਹ ਆਪ ਘੜਨੇ ਪੈਣਗੇ।
ਪ੍ਰੋ. ਹਰੀਸ਼ ਕੇ. ਪੁਰੀ ਨੇ ਕਿਹਾ ਕਿ ਕਰਜ਼ੇ, ਬਿਮਾਰੀ, ਭੁੱਖ, ਨੰਗ, ਜ਼ਬਰ ਜ਼ੁਲਮ ਦੇ ਭੰਨੇ ਭਾਰਤੀ ਵਿਦੇਸਾਂ ਅੰਦਰ ਰੋਟੀ ਰੋਜੀ ਲਈ ਗਏ।  ਬਾਹਰਲੇ ਮੁਲਕਾਂ ਅੰਦਰ ਜਦੋਂ ਕਦਮ ਕਦਮ 'ਤੇ ਉਨ•ਾਂ ਨੂੰ ਜ਼ਲੀਲ ਕੀਤਾ ਗਿਆ।  ਜਦੋਂ ਵੱਖ ਵੱਖ ਮੁਲਕਾਂ ਦੇ ਕ੍ਰਾਂਤੀਕਾਰੀਆਂ ਨਾਲ ਉਹਨਾਂ ਦਾ ਤਾਲਮੇਲ ਹੋਣ ਤੇ ਆਪੋ ਆਪਣੇ ਮੁਲਕਾਂ ਦੀ ਕੌਮੀ ਮੁਕਤੀ ਲਈ ਜੱਦੋ ਜਹਿਦ ਬਾਰੇ ਵਿਚਾਰਾਂ ਹੋਣ ਲੱਗੀਆਂ ਤਾਂ ਉਹਨਾਂ ਨੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ' ਨਾਂਅ ਦੀ ਜੱਥੇਬੰਦੀ ਉਸਾਰਕੇ ਅਤੇ 'ਗ਼ਦਰ' ਅਖ਼ਬਾਰ ਜਾਰੀ ਕਰਕੇ ਮੁਲਕ ਦੀ ਅਜ਼ਾਦੀ ਦਾ ਨਾਦ ਵਜਾ ਦਿੱਤਾ।
ਪ੍ਰੋ. ਹਰੀਸ਼ ਕੇ.ਪੁਰੀ ਨੇ ਕਿਹਾ ਕਿ ਗ਼ਦਰ ਲਹਿਰ ਦੀ ਹੀ ਅਗਲੀ ਕੜੀ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਫੌਜਾਂ ਅੰਦਰ ਬਗ਼ਾਵਤਾਂ ਅਤੇ ਆਜ਼ਾਦ ਹਿੰਦ ਫੌਜ ਦੀ ਲਹਿਰ ਦਾ ਇਤਿਹਾਸ ਹੈ।  ਉਨ•ਾਂ ਕਿਹਾ ਕਿ ਧਰਮਾਂ, ਜਾਤਾਂ, ਇਲਾਕਿਆਂ, ਬੋਲੀਆਂ, ਫ਼ਿਰਕਿਆਂ ਆਦਿ ਦੇ ਝਗੜਿਆਂ 'ਚ ਫਸੇ ਭਾਰਤੀਆਂ ਨੂੰ ਇਸ ਦਲਦਲ 'ਚੋਂ ਕੱਢਕੇ ਕੌਮੀ ਮੁਕਤੀ ਸੰਗਰਾਮ ਦੀ ਕੜੀ 'ਚ ਪਰੋਣਾ ਗ਼ਦਰੀ ਇਨਕਲਾਬੀਆਂ ਦਾ ਪੁਖ਼ਤਾ ਕਦਮ ਹੈ।
ਸਿਖਿਆਰਥੀਆਂ ਨੇ ਪ੍ਰੋ. ਪੁਰੀ ਹੋਰਾਂ ਨੂੰ ਸੁਆਲ ਪੁੱਛੇ ਕਿ ਕੀ ਗ਼ਦਰੀ, ਗ਼ਦਰ ਘੱਟ ਤਿਆਰੀ ਨਾਲ ਸ਼ੁਰੂ ਕਰ ਬੈਠੇ?  ਗ਼ਦਰੀਆਂ ਦੇ ਭਾਰਤ ਆਉਣ 'ਤੇ ਇਥੋਂ ਦੇ ਸੰਗਰਾਮ ਦੀ ਕੀ ਭੂਮਿਕਾ ਰਹੀ?  ਦੱਖਣੀ ਰਾਜਾਂ ਅੰਦਰ ਗ਼ਦਰ ਲਹਿਰ ਦੀ ਭੂਮਿਕਾ ਕਿਹੋ ਜਿਹੀ ਰਹੀ?  ਗ਼ਦਰ ਲਹਿਰ ਅਜੋਕੇ ਸਮੇਂ ਅੰਦਰ ਕਿਵੇਂ ਜਾਰੀ ਹੈ?  
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਅਤੇ ਉਸ ਸਮੇਂ ਮਹਾਤਮਾ ਗਾਂਧੀ ਦੀ ਭੂਮਿਕਾ ਉਪਰ ਸੁਆਲ ਖੜ•ੇ ਕੀਤੇ।
ਇਸ ਮੌਕੇ ਪੀਪਲਜ਼ ਵਾਇਸ ਵੱਲੋਂ ਰੂਸੀ ਕਰਾਂਤੀ ਬਾਰੇ ਫ਼ਿਲਮ 'ਦਸ ਦਿਨ ਜਿਨ•ਾਂ ਦੁਨੀਆਂ ਹਿਲਾ ਦਿੱਤੀ' ਅਤੇ ਸਵੀਡਨ ਦੇ ਕੈਮਰਾਮੈਨ ਦੀ ਬਣਾਈ ਫ਼ਿਲਮ 'ਗ਼ਦਰੀ ਬਾਬਾ ਸੋਹਣ ਸਿੰਘ ਭਕਨਾ' ਦਿਖਾਈ ਗਈ।  ਪੀਪਲਜ਼ ਵਾਇਸ ਦੇ ਨਿਰਦੇਸ਼ਕ ਕੁਲਵਿੰਦਰ ਨੇ ਫ਼ਿਲਮਾਂ ਦੇ ਸਮਾਜ ਉਪਰ ਅਸਰ ਬਾਰੇ ਰੌਸ਼ਨੀ ਪਾਈ।   ਬਾਬਾ ਭਕਨਾ ਦੀ ਫ਼ਿਲਮ ਉਪਰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਗ਼ਦਰ ਪਾਰਟੀ ਦਾ ਬਾਨੀ ਪ੍ਰਧਾਨ ਉਮਰ ਭਰ ਕਰਾਂਤੀ ਦੇ ਬੀਜ ਬੀਜਦਾ ਰਿਹਾ।  ਪੌਣਾਂ 'ਚ ਗ਼ਦਰ ਦੀ ਗੂੰਜ ਦੇ ਨਗ਼ਮੇ ਲਿਖਦਾ ਰਿਹਾ।  
ਸ਼ਾਮ ਦਾ ਸੈਸ਼ਨ ਕਮੇਟੀ ਮੈਂਬਰ ਕਾਮਰੇਡ ਜਗਰੂਪ ਨੇ ਇਨਕਲਾਬੀ ਫਲਸਫ਼ੇ ਬਾਰੇ ਚਰਚਾ ਕੀਤੀ ਜੋ ਅੱਜ 12 ਅਗਸਤ ਆਖਰੀ ਦਿਨ ਵੀ ਜਾਰੀ ਰਹੇਗੀ।
ਮੰਚ ਸੰਚਾਲਨਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਮੌਕੇ ਗ਼ਦਰੀਆਂ ਦੇ ਸਾਮਰਾਜ ਵਿਰੋਧੀ, ਸ਼ਾਹੂਕਾਰਾ ਜਾਲ ਵਿਰੋਧੀ, ਜਾਤ-ਪਾਤ, ਲੁੱਟ-ਖੋਹ, ਜ਼ਬਰ ਜ਼ੁਲਮ ਵਿਰੋਧੀ ਨਿਸ਼ਾਨਿਆਂ ਦੀ ਪੂਰਤੀ ਲਈ ਸੰਗਰਾਮ ਅੱਗੇ ਤੋਰਨ ਦੀ ਲੋੜ ਹੈ।

No comments: