www.sabblok.blogspot.com
ਹੁਸ਼ਿਆਰਪੁਰ, 10 ਅਗਸਤ (ਬਲਜਿੰਦਰਪਾਲ ਸਿੰਘ) - ਅੱਜ ਗੁਰਦੁਆਰਾ ਕਲਗੀਧਰ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਦੀ ਚੋਣ ਲਈ ਮੀਟਿੰਗ ਜ਼ਿਲ੍ਹਾ ਅਬਜਰਵਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹੇ ਤੇ ਸੂਬੇ ਦੇ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਮੌਕੇ ਸਰਬਸੰਮਤੀ ਨਾਲ ਜ਼ਿਲ੍ਹਾ ਜਥੇਬੰਦੀ ਵੱਲੋਂ ਨਵੇਂ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਸੌਾਪ ਦਿੱਤੇ ਗਏ | ਇਸ ਮੌਕੇ ਸ: ਗਰੇਵਾਲ ਨੇ ਜਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਨੂੰ ਜਿਲ੍ਹਾ ਪ੍ਰਧਾਨ ਦੀ ਚੋਣ ਲਈ ਦਿੱਤੇ ਅਧਿਕਾਰਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਪ੍ਰਧਾਨ ਬਣੇਗਾ, ਉਹ ਸਮੁੱਚੀ ਜਥੇਬੰਦੀ ਨੂੰ ਨਾਲ ਲੈ ਕੇ ਚੱਲੇਗਾ | ਗੱਲਬਾਤ ਕਰਦਿਆਂ ਸ: ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਜਥੇਬੰਦੀ ਵੱਲੋਂ ਸੂਬੇ ਲਈ ਜਿਲ੍ਹੇ 'ਚੋਂ ਕੁੱਲ 11 ਡੈਲੀਗੇਟਾਂ ਨੂੰ ਘੱਟ ਦੱਸਦਿਆਂ ਇਨ੍ਹਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ, ਇਹ ਮੰਗ ਉਹ ਹਾਈ ਕਮਾਂਡ ਅੱਗੇ ਰੱਖਣਗੇ | ਸ: ਗਰੇਵਾਲ ਨੇ ਦੱਸਿਆ ਕਿ ਸੂਬੇ 'ਚ 1-2 ਸੰਮਤੀਆਂ ਨੂੰ ਛੱਡ ਕੇ ਸਾਰੀਆਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ 'ਚ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੀ ਚੋਣ ਵੀ ਹੋ ਜਾਵੇਗੀ | ਇਸ ਮੌਕੇ ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬੀਬੀ ਮਹਿੰਦਰ ਕੌਰ ਜੋਸ਼, ਸ: ਸੋਹਣ ਸਿੰਘ ਠੰਡਲ, ਸ: ਵਰਿੰਦਰ ਸਿੰਘ ਬਾਜਵਾ, ਐਡ. ਹਰਜਿੰਦਰ ਸਿੰਘ ਧਾਮੀ, ਸ: ਜਸਜੀਤ ਸਿੰਘ ਥਿਆੜਾ, ਸ: ਅਮਰਜੀਤ ਸਿੰਘ ਚੌਹਾਨ, ਸ: ਸਰਬਜੋਤ ਸਿੰਘ ਸਾਬੀ, ਸ: ਅਵਤਾਰ ਸਿੰਘ ਜੌਹਲ, ਸ: ਲਖਵਿੰਦਰ ਸਿੰਘ ਲੱਖੀ, ਸ: ਹਰਦੇਵ ਸਿੰਘ ਕੋਠੇ ਜੱਟਾਂ, ਸ: ਅਰਵਿੰਦਰ ਸਿੰਘ ਰਸੂਲਪੁਰ, ਸ: ਪ੍ਰਕਾਸ਼ ਸਿੰਘ ਗੜ੍ਹਦੀਵਾਲਾ, ਸ: ਜਗਮੋਹਨ ਸਿੰਘ ਬੱਬੂ ਘੁੰਮਣ, ਸ: ਕਰਮਵੀਰ ਸਿੰਘ ਘੁੰਮਣ, ਐਡ. ਰਾਜਗੁਲਜਿੰਦਰ ਸਿੰਘ, ਸ: ਗੁਰਪ੍ਰੀਤ ਸਿੰਘ ਚੀਮਾ, ਨੰ. ਤੀਰਥ ਸਿੰਘ ਸਤੌਰ, ਐਡ. ਅਵਿਨਾਸ਼ ਕੌਰ, ਸ: ਤਾਰਾਂ ਸਿੰਘ ਸੱਲ੍ਹਾਂ, ਸ੍ਰੀਮਤੀ ਸੁਖਦੇਵ ਕੌਰ ਸੱਲ੍ਹਾਂ, ਸ: ਬਲਵਿੰਦਰ ਸਿੰਘ ਬਰਾੜ, ਸ੍ਰੀ ਰਵਿੰਦਰ ਸਿੰਘ ਠੰਡਲ, ਸ: ਹਰਦੀਪ ਸਿੰਘ ਨੌਸ਼ਹਿਰਾ, ਸ: ਸਤਪਾਲ ਭੁਲਾਣਾ, ਸ: ਹਰਮੇਸ਼ ਸਿੰਘ ਬਰਿਆਣਾ, ਸ: ਮਨਜੀਤ ਸਿੰਘ ਟੌਨੀ, ਸ: ਹਰਮੀਤ ਸਿੰਘ ਸਰਕਲ ਪ੍ਰਧਾਨ, ਸ: ਅਵਤਾਰ ਸਿੰਘ ਲਾਇਲ, ਸ: ਦਲੀਪ ਸਿੰਘ, ਸ: ਸੁਖਦੇਵ ਸਿੰਘ ਸਤੌਰ, ਸ: ਸੁਖਵਿੰਦਰ ਸਿੰਘ ਮੂਣਕਾਂ, ਸ: ਕ੍ਰਿਪਾਲ ਸਿੰਘ ਗੇਰਾਂ, ਸ: ਕੰਵਰਜੀਤ ਸਿੰਘ ਤੁਲੀ, ਸ: ਇਕਬਾਲ ਸਿੰਘ ਜੌਹਲ, ਸ: ਗੁਰਦੀਪ ਸਿੰਘ ਦਾਰਾਪੁਰ, ਸ: ਪ੍ਰੇਮ ਸਿੰਘ, ਸ: ਬਿਕਰਮਜੀਤ ਸਿੰਘ ਕਲਸੀ, ਸ: ਨਰਿੰਦਰ ਸਿੰਘ, ਸ: ਅਵਤਾਰ ਸਿੰਘ ਬਾਹੋਵਾਲ, ਬੀਬੀ ਬਲਜੀਤ ਕੌਰ, ਸ੍ਰੀ ਖਰੈਤੀ ਲਾਲ ਕੱਤਣਾ ਸਾਰੇ ਕੌਾਸਲਰ, ਸ: ਅਮਰੀਕ ਸਿੰਘ ਭਾਗੋਵਾਲ, ਸ: ਜਸਪਾਲ ਸਿੰਘ ਚੱਕ ਗੁੱਜਰਾਂ, ਸ: ਦਿਲਬਾਗ ਸਿੰਘ ਜੰੰਡਾ, ਸ: ਲਖਵੀਰ ਸਿੰਘ ਪਿੱਪਲਾਂਵਾਲਾ ਆਦਿ ਵਰਕਰ ਹਾਜ਼ਰ ਸਨ |
No comments:
Post a Comment