jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

ਅਕਾਲੀਆਂ ਨੂੰ ਡਾਗਾਂ ਨਾਲ ਸਿੱਧੇ ਕਰਨ ਦੀਆਂ ਧਮਕੀਆਂ ਦੇਣ ਵਾਲੇ ਕੈਪਟਨ ਦਾ ਜੋ ਹਸ਼ਰ ਹੋਇਆ, ਉਹੋ ਹਸ਼ਰ ਬਾਜਵੇ ਦਾ ਹੋਵੇਗਾ-ਚੰਦੂ ਮਾਜਰਾ

www.sabblok.blogspot.com

ਸ੍ਰੀ ਅਨੰਦਪੁਰ ਸਾਹਿਬ (ਦਿਨੇਸ਼ ਨੱਡਾ, ਰੈਤ)-ਕਾਂਗਰਸ ਭਾਨੀਮਾਰਾ ਦੀ ਪਾਰਟੀ ਹੈ ਤੇ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਇਨ੍ਹਾਂ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੇ ਇਨ੍ਹਾਂ ਹਮੇਸ਼ਾਂ ਵਿਕਾਸ ਕਾਰਜਾਂ ਵਿਚ ਅੜਿੱਕੇ ਡਾਹੇ ਤੇ ਗਲਤ ਬਿਆਨਬਾਜੀਆਂ ਕਰਕੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈਣੀ ਚਾਹੀ ਪਰੰਤੂ ਪੰਜਾਬ ਦੀ ਜਨਤਾ ਸਹੀ ਅਤੇ ਗਲਤ ਦੀ ਪਹਿਚਾਣ ਕਰਨਾ ਬਾਖੂਬੀ ਜਾਮਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਅਕਾਲੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਸਵਾਲ ਦੇ ਜਵਾਬ ਵਿੱਚ ਸ. ਚੰਦੂਮਾਜਰਾ ਨੇ ਆਖਿਆ ਕਿ ਸ. ਬਾਜਵਾ ਵੱਲੋਂ ਕਾਂਗਰਸੀਆਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਦੋਸ਼ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ ਤੇ ਸ. ਬਾਜਵਾ ਕੇਂਦਰ ਦੇ ਇਸ਼ਾਰੇ ਤੇ ਅਜਿਹੀਆਂ ਝੂਠੀਆਂ ਬਿਆਨਬਾਜੀਆਂ ਕਰ ਰਹੇ ਹਨ ਪ੍ਰੰਤੂ ਉਹ ਸ਼ਾਇਦ ਕੈਪਟਨ ਅਰਿੰਦਰ ਸਿੰਘ ਦੇ ਹਸ਼ਰ ਨੂੰ ਭੁੱਲ ਗਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਹਾਈ ਕਮਾਂਡ ਹਮੇਸ਼ਾਂ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਇਸੇ ਤਰ੍ਹਾਂ ਵਰਤਦੀ ਆਈ ਹੈ ਤੇ ਅਕਾਲੀਆਂ ਨੂੰ ਡਾਂਗਾਂ ਤੇ ਖੁੰਡਿਆ ਨਾਲ ਸਿੱਧਾ ਕਰਨ ਦੀਆਂ ਧਮਕੀਆਂ ਦੇਣ ਵਾਲਾ ਕੈਪਟਨ ਹੁਣ ਆਪ ਹੀ ਅਲੋਪ ਹੋਇਆ ਟੱਕਰਾ ਮਾਰ ਰਿਹਾ ਹੈ ਜਿਸ ਤੋਂ ਸ. ਬਾਜਵਾ ਨੂੰ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਸੂਬਿਆਂ ਦੇ

ਅਧਿਕਾਰਾਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਹੈ ਤੇ ਹੁਣ ਤਾਂ ਪਿੰਡਾਂ ਦੇ ਟੋਭਿਆਂ ਦੀ ਪੁਟਾਈ ਵਿੱਚ ਕੇਂਦਰ ਦੀ ਸਿੱਧੀ ਦਖਲ ਅੰਦਾਜ਼ੀ ਹੋਰ ਵੀ ਵਧੇਰੇ ਚਿੰਤਾ ਦਾ ਵਿਸ਼ਾ ਬਣ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਕੀਤੀ ਜਾ ਰਹੀ ਮੰਗ ਦੀ ਹੁਣ ਦੇਸ਼ ਦੇ 10 ਤੋਂ ਵੀ ਵੱਧ ਸੂਬਿਆਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਤੇ ਸੂਬੇ ਇਸ ਮੰਗ ਦਾ ਸਮਰਥਨ ਕਰ ਰਹੇ ਹਨ। 2014 ਲੋਕ ਸਭਾ ਚੋਣਾਂ ਸਬੰਧੀ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ, ਜੱਥੇਦਾਰ ਜਗਤਾਰ ਸਿੰਘ ਭੈਣੀ ਮੈਂਬਰ ਜਨਰਲ ਕੌਂਸਲ, ਮੋਹਣ ਸਿੰਘ ਡੂੰਮੇਵਾਲ, ਸੁਖਵਿੰਦਰ ਸਿੰਘ ਗਰੇਵਾਲ ਮੈਨਜਰ , ਸਤਿਵੀਰ ਸਿੰਘ, ਇੰਦਰਜੀਤ ਸਿੰਘ ਬੇਦੀ ਕੌਂਸਲਰ, ਇੰਦਰਜੀਤ ਸਿੰਘ ਅਰੋੜਾ ਤੇ ਵੱਡੀ ਗਿਣਤੀ ਵਿੱਚ ਹੋਰ ਮੌਜੂਦ ਸਨ।

No comments: